You are here: Home / ਮੁੱਖ ਖਬਰਾਂ

Category Archives: ਮੁੱਖ ਖਬਰਾਂ

ਮਾਲਵੇ ਦੇ ਪਿੰਡ ਦੀ ਧੀ ਬਣੀ ਇਟਲੀ ਦੀ ਰਾਜਦੂਤ, ਪਿੰਡ ‘ਚ ਵਿਆਹ ਦਾ ਮਾਹੌਲ

ਮਾਲਵੇ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੁਲਤਾਨੀਆਂ ਦੀ ਧੀ ਰੀਨਤ ਸੰਧੂ ਇਟਲੀ ਵਿੱਚ ਭਾਰਤ ਦੀ ਅਗਲੀ ਰਾਜਦੂਤ ਬਣ ਗਈ ਹੈ। ਇਹ ਖ਼ਬਰ ਆਉਣ ਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰੀਨਤ ਦੇ ਇਟਲੀ ਦੀ ਰਾਜਦੂਤ ਬਣਨ ਸਬੰਧੀ ਜਿਉਂ ਹੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪੂਰੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਰੀਨਤ ਆਪਣੀ ਸਖ਼ਤ ਮਿਹਨਤ ਸਦਕਾ ਇਸ ਮੁਕਾਮ ਉੱਤੇ ਪਹੁੰਚੀ ਹੈ। ਅਪਣੀ ਧੀ ਦੀ ਸਫ਼ਲਤਾ ‘ਤੇ ਪਰਵਾਰ ਬੇਹੱਦ ਖ਼ੁਸ਼ ਸੀ। 1989-ਬੈਚ ਦੀ ਆਈ. ਐਫ਼. ਐਸ. ਅਧਿਕਾਰੀ ਰੀਨਤ ਸੰਧੂ ਵਾਸ਼ਿੰਗਟਨ ਵਿਖੇ ਭਾਰਤੀ ਮਿਸ਼ਨ ਵਿਚ ਡਿਪਟੀ ਚੀਫ਼ ਦੇ ਤੌਰ ‘ਤੇ ਸੇਵਾਵਾਂ ਨਿਭਾਅ ਰਹੀ ... Read More »

ਰੇਤੇ ‘ਤੇ ਅਕਾਲੀ ਵਿਧਾਇਕਾਂ ਨੇ ਚੁੱਕੇ ਸੁਆਲ ਤਾਂ ਕੈਪਟਨ ਨੇ ਝੱਗ ਵਾਂਗ ਬਿਠਾ ਦਿੱਤੇ..

ਪੰਜਾਬ ਦਾ ਬਜਟ ਸੈਸ਼ਨ ਦੌਰਾਨ ਅਕਾਲੀ ਦਲ ਨੇ ਰੇਤੇ ‘ਤੇ ਵੀ ਹੰਗਾਮਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚਕਾਰ ਆ ਕੇ ਸਰਕਾਰ ਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਤਾਂ ਤਕਰੀਬਨ ਇੱਕ ਘੰਟੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮੇਰੇ ਕੋਲ ਪੂਰੀ ਸੂਚੀ ਪਈ ਹੈ, ਜਿਨ੍ਹਾਂ ਨੇ ਰੇਤ ਦੇ ਠੇਕੇ ਲਏ ਹੋਏ ਹਨ ਅਤੇ ਜੇਕਰ ਤੁਸੀਂ ਨਾ ਬੈਠੇ ਤਾਂ ਸਭ ਦੇ ਨਾਂ ਬੋਲ ਦਿਆਂਗਾ।’ ਇਸ ਬਾਅਦ ਅਕਾਲੀ ਵਿਧਾਇਕ ਆਪਣੀਆਂ ਸੀਟਾਂ ’ਤੇ ਬੈਠ ਗਏ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਤਹਿਤ ਕਿਸਾਨਾਂ ਦਾ ਕਰਜ਼ਾ ਤੇ ਹੋਰ ਸਾਰੇ ਵਾਅਦੇ ਪੂਰੇ ਕੀਤੇ ... Read More »

ਬਾਦਲਾਂ ਖਿਲਾਫ਼ ਸਿੱਧੂ ਤੇ ਮਨਪ੍ਰੀਤ ਅੜੇ

ਪੰਜਾਬ ਦੇ ਦੋ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ਬਾਦਲਾਂ ਦੀਆਂ ਕਥਿਤ ਬੇਨਿਯਮੀਆਂ ਖਿਲਾਫ ਆਪਣੇ ਸਟੈਂਡ ਉੱਤੇ ਅੜੇ ਹੋਏ ਹਨ। ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ’ਚ ਦੋਹਾਂ ਮੰਤਰੀਆਂ ਨੇ ਕਿਹਾ ਕਿ ਸੂਬੇ ’ਚ ਗ਼ੈਰਕਾਨੂੰਨੀ ਚੱਲਦੀਆਂ ਬੱਸਾਂ ਹਰ ਹਾਲ ਬੰਦ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਪ੍ਰਸ਼ਨ ਕਾਲ ’ਚ ਰੌਲਾ ਰੱਪਾ ਪਾਕੇ ਸੈਸ਼ਨ ਦਾ ਕੰਮ ਠੱਪ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਬਹਿਸ ਵਿੱਚ ਹਿੱਸਾ ਲੈ ਕੇ ਆਪਣੀ ਸਰਕਾਰ ਸਮੇਂ ਹੋਈਆਂ ਬੇਨਿਯਮੀਆਂ ਬਾਰੇ ਜਵਾਬ ਦੇਣਾ ਚਾਹੀਦਾ ਹੈ। ਸਿੱਧੂ ਨੇ ਪ੍ਰੈੱਸ ਨੂੰ ਸਬੰਧਨ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਅੱਠ ਸੌ ਕਰੋੜ ਰੁਪਏ ਦੇ ਕੰਮ ... Read More »

2019 ਤੱਕ ਸੁਲਤਾਨਪੁਰ ਲੋਧੀ ‘ਚ ਹੋਣਗੇ ਅਹਿਮ ਬਦਲਾਅ

2019 ‘ਚ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਲਈ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਨਵਿਆਇਆ ਜਾਏਗਾ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਕੀਤਾ ਗਿਆ। ਵਿਧਾਨ ਸਭਾ ਵਿੱਚ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਸੁਲਤਾਨਪੁਰ ਲੋਧੀ ‘ਚ ਨਵੇਂ ਗੈਸਟ ਹਾਊਸ ਦੀ ਮੰਗ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਨੂੰ ਨਵਿਆਏਗੀ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ 2019 ਵਿੱਚ ਬਹੁਤ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ... Read More »

ਅੱਤਵਾਦ ਖਿਲਾਫ਼ ਲੜਾਈ: ਅਮਰੀਕਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ

ਕਤਰ-ਖਾੜੀ ਵਿਵਾਦ ਦਰਮਿਆਨ ਅਮਰੀਕਾ ਦਾ ਦੋਹਰਾ ਰਵੱਈਆ ਸਾਹਮਣੇ ਆਇਆ ਹੈ। ਅੱਤਵਾਦ ਮਸਲੇ ‘ਤੇ ਕਤਰ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਉਸ ਨੂੰ ਐੱਫ-15 ਲੜਾਕੂ ਜਹਾਜ਼ ਵੇਚਣ ਜਾ ਰਹੇ ਹਨ। ਇਸ ਦੇ ਲਈ ਦੋਨੋਂ ਦੇਸ਼ਾਂ ਨੇ 12 ਅਰਬ ਡਾਲਰ (ਕਰੀਬ 77 ਹਜ਼ਾਰ ਕਰੋੜ ਰੁਪਏ) ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਅੱਤਵਾਦ ਮਸਲੇ ‘ਤੇ ਹਾਲੀਆ ਸਾਊਦੀ ਅਰਬ ਸਮੇਤ ਕਈ ਖਾੜੀ ਦੇਸ਼ਾਂ ਨੇ ਕਤਰ ਨਾਲੋਂ ਸਬੰਧ ਤੋੜ ਲਏ ਸਨ। ਰਾਸ਼ਟਰਪਤੀ ਟਰੰਪ ਨੇ ਇਸੇ ਸ਼ੁੱਕਰਵਾਰ ਨੂੰ ਅੱਤਵਾਦ ਦੀ ਹਮਾਇਤ ਕਰਨ ਲਈ ਕਤਰ ਦੀ ਆਲੋਚਨਾ ਵੀ ਕੀਤੀ ਸੀ। ਉਨ੍ਹਾਂ ਉਸ ਨੂੰ ਅੱਤਵਾਦ ਨੂੰ ਪਾਲਣ ਪੋਸਣ ਵਾਲਾ ਦੇਸ਼ ਕਰਾਰ ਦਿੱਤਾ ਸੀ। ਇਨ੍ਹਾਂ ਸਭ ... Read More »

ਆਨਲਾਈਨ ਰੇਲਵੇ ਟਿਕਟ ਬੁੱਕ ਕਰਨ ਵਾਲਿਆਂ ਲਈ ਖੁਸ਼ਖ਼ਬਰੀ

ਭਾਰਤੀ ਰੇਲਵੇ ਯਾਤਰੀਆਂ ਦੇ ਸਫ਼ਰ ਨੂੰ ਆਸਾਨ ਤੇ ਆਰਾਮਦਾਇਕ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਥੇ ਰੇਲਵੇ ਹੁਣ ਯਾਤਰੀਆਂ ਲਈ ਇਕ ਯੋਜਨਾ ਸ਼ੁਰੂ ਕਰਨ ਜਾ ਰਿਹਾ ਹੈ। ਰੇਲਵੇ ਦੀ ਯੋਜਨਾ ਮੁਤਾਬਕ ਆਨਲਾਈਨ ਟਿਕਟ ਪੇਮੈਂਟ ‘ਤੇ ਰੇਲਵੇ ਯਾਤਰੀਆਂ ਨੂੰ ਕੈਸ਼ਬੈਕ ਦੇਵੇਗਾ। ਭਾਰਤੀ ਰੇਲਵੇ ਤੇ ਆਈਆਰਸੀਟੀਸੀ ਵੀ ਹੁਣ ਆਨਲਾਈਨ ਟਿਕਟ ਬੁੱਕ ਕਰਨ ਵਾਲੇ ਯਾਤਰੀਆਂ ਨੂੰ ਕੈਸ਼ਬੈਕ ਦੇਵੇਗਾ। ਇਸਦੇ ਲਈ ਆਈਆਰਸੀਟੀਸੀ ਨੇ ਐੱਮਵੀਜ਼ਾ ਪੇਮੈਂਟ ਸਰਵਿਸ ਸ਼ੁਰੂ ਕੀਤੀ ਹੈ। ਕੈਸ਼ਬੈਕ ਲੈਣ ਲਈ ਐੱਮਵੀਜ਼ਾ ਰਾਹੀਂ ਟਿਕਟ ਦੀ ਪੇਮੈਂਟ ਕਰਨੀ ਪਵੇਗੀ। ਯਾਤਰੀਆਂ ਨੂੰ ਇਸ ਦੇ ਲਈ ਮੋਬਾਈਲ ‘ਚ ਐੱਮਵੀਜ਼ਾ ਐਪ ਡਾਊਨਲੋਡ ਕਰਨੀ ਪਵੇਗੀ ਤੇ ਉਸ ‘ਚ ਆਪਣਾ ਡੈਬਿਟ ਜਾਂ ਕੈ੫ਡਿਟ ਕਾਰਡ ਨੂੰ ਲਿੰਕ ਕਰਨਾ ... Read More »

ਥਾਣੇ ਅੰਦਰ ਫਾਹਾ ਲਾ ਕੇ ਹਿਰਾਸਤੀ ਨੇ ਕੀਤੀ ਖ਼ੁਦਕੁਸ਼ੀ..

ਨੂਰਮਹਿਲ ਦੇ ਥਾਣੇ ਵਿੱਚ 48 ਸਾਲਾ ਵਿਅਕਤੀ ਨੇ ਥਾਣੇ ਵਿੱਚ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਵਿੱਚ ਥਾਣਾ ਮੁਖੀ ਅਮਰਜੀਤ ਸਿੰਘ ਤੇ ਮੁਨਸ਼ੀ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਨ੍ਹਾਂ ਖ਼ਿਲਾਫ਼ ਦਫ਼ਾ 304ਏ ਤਹਿਤ ਕੇਸ ਦਰਜ ਕਰ ਕੇ ਵਿਭਾਗੀ ਤਫ਼ਤੀਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਚੂਰਾ-ਪੋਸਤ ਤਸਕਰੀ ਦੇ ਦੋਸ਼ ਵਿੱਚ ਪੁਲੀਸ ਵੱਲੋਂ ਹਿਰਾਸਤ ’ਚ ਲਏ ਇਕ 48 ਸਾਲਾ ਵਿਅਕਤੀ ਨੇ ਪੁਲੀਸ ਦੀ ‘ਲਾਪ੍ਰਵਾਹੀ’ ਕਾਰਨ ਕੱਲ੍ਹ ਤੜਕੇ ਥਾਣਾ ਨੂਰਮਹਿਲ ’ਚ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਥਾਣੇ ਦੇ ਪੁਲੀਸ ਮੁਲਾਜ਼ਮ ਨੇੜੇ ਹੀ ਘੂਕ ਸੁੱਤੇ ਰਹੇ। ਮ੍ਰਿਤਕ ਦੀ ਪਛਾਣ ਲਾਹੌਰੀ ਵਾਸੀ ਨੂਰਮਹਿਲ ਵਜੋਂ ਹੋਈ ... Read More »

ਖੁਸ਼ਖ਼ਬਰੀ: ਪੰਜਾਬ ‘ਚ ਮੌਨਸੂਨ ਦੀ ਬਰਸਾਤ ਆਮ ਨਾਲੋਂ ਦਸ ਦਿਨ ਪਹਿਲਾਂ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਆਮ ਨਾਲੋਂ ਦਸ ਦਿਨ ਪਹਿਲਾਂ ਪੁੱਜ ਜਾਵੇਗੀ। ਵੀਹ ਜੂਨ ਨੂੰ ਪ੍ਰੀ-ਮੌਨਸੂਨ ਦੀ ਉਡੀਕ ਖ਼ਤਮ ਹੋ ਜਾਵੇਗੀ ਜਦੋਂਕਿ 26 ਜੂਨ ਤੋਂ ਬਰਸਾਤ ਪੈਣ ਲੱਗ ਜਾਵੇਗੀ। ਮੌਸਮ ਵਿਭਾਗ ਮੁਤਾਬਕ ਦੱਖਣ-ਪੂਰਬੀ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਮੌਨਸੂਨ ਵੱਲੋਂ ਅਗਾਊਂ ਦਸਤਕ ਦੇਣ ਦੇ ਆਸਾਰ ਹਨ। ਮਹਾਰਾਸ਼ਟਰ ਅਤੇ ਮੱਧ ਭਾਰਤ ਵਿੱਚ ਬਰਸਾਤ ਪੈਣ ਲੱਗ ਪਈ ਹੈ। ਪ੍ਰੀ-ਮੌਨਸੂਨ ਦੇ 19 ਜਾਂ 20 ਜੂਨ ਨੂੰ ਸ਼ੁਰੂ ਹੋਣ ਦੀ ਉਮੀਦ ਹੈ ਜਦੋਂਕਿ ਅਗਲੇ ਹਫ਼ਤੇ ਦੇ ਅਖੀਰ ਤਕ ਬਰਸਾਤ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਨੇ 16 ਅਤੇ 17 ਜੂਨ ਨੂੰ ਹਲਕੇ ਛਿੱਟੇ ਪੈਣ ਦੀ ਸੰਭਾਵਨਾ ... Read More »

ਪੀਜੀਆਈ ਵਿੱਚ ‘ਤੀਜਾ ਨੇਤਰ’ ਕਰੇਗਾ ਨਿਗਰਾਨੀ

ਪੀਜੀਆਈ ਵਿੱਚ ਵਧ ਰਹੀਆਂ ਗ਼ੈਰ-ਸਮਾਜੀ ਘਟਨਾਵਾਂ ਤੋਂ ਚਿੰਤਤ ਹੋ ਕੇ ਸਖ਼ਤ ਸੁਰੱਖਿਆ ਲਈ ਤੀਜਾ ਨੇਤਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਪੀਜੀਆਈ  ਹਸਪਤਾਲ ਦੇ ਕੋਨੇ ਕੋਨੇ ਵਿੱਚ ਅਤਿ ਆਧੁਨਿਕ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਹਸਪਤਾਲ ਕੰਪਲੈਕਸ ਵਿੱਚ ਰਾਤ ਦੀ ਗਸ਼ਤ ਸ਼ੁਰੂ ਕੀਤੀ ਜਾ ਰਹੀ ਹੈ। ਪੀਜੀਆਈ ਦੀ ਨਵੀਂ ਓਪੀਡੀ ਅਤੇ ਮੇਨ ਗੇਟਾਂ ’ਤੇ ਕੈਮਰੇ ਨਹੀਂ ਲਾਏ ਗਏ ਸਨ। ਪਿਛਲੇ ਦਿਨੀਂ ਉਪਰੋਥਲੀ ਵਾਪਰੀਆਂ ਦੋ ਤਿੰਨ ਗ਼ੈਰ-ਕੁਦਰਤੀ ਘਟਨਾਵਾਂ ਨੇ ਹਸਪਤਾਲ ਅਧਿਕਾਰੀਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਸੀ। ਪੀਜੀਆਈ ਵਿੱਚ ਹਰ ਰੋਜ਼ ਗਿਆਰਾਂ ਹਜ਼ਾਰ ਦੇ ਕਰੀਬ ਵਾਹਨ ਆ ਰਹੇ ਹਨ। ਓਪੀਡੀ ਸਮੇਤ ਵਾਰਡਾਂ ਵਿੱਚ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ... Read More »

ਰਾਮ ਦਰਬਾਰ ਵਿੱਚ ਨੌਜਵਾਨ ਦੀ ਹੱਤਿਆ

ਇਥੇ ਰਾਮ ਦਰਬਾਰ ਵਿਚ ਦੋ ਪਰਿਵਾਰਾਂ ’ਚ ਹੋਈ ਲੜਾਈ ਵਿਚ ਇਕ ਵਿਅਕਤੀ ਉਦੇਵੀਰ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਪਿੰਡ ਬਹਿਲਾਨਾ ਦੇ ਸਤਨਾਮ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ਦੌਰਾਨ ਮੁਲਜ਼ਮ ਸਤਨਾਮ ਸਿੰਘ ’ਤੇ ਚੰਡੀਗੜ੍ਹ ਦੇ ਵੱਖ-ਵੱਖ ਪੁਲੀਸ ਸਟੇਸ਼ਨਾਂ ’ਚ ਹੋਰ ਕਈ ਕੇਸ ਦਰਜ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਅਤੇ ਮੁਲਜ਼ਮ ਵਿਚਕਾਰ ਨਾਜਾਇਜ਼ ਸਬੰਧ ਹੋਣ ਕਰਕੇ ਰੰਜਿਸ਼ ਚੱਲ ਰਹੀ ਸੀ। ਇਸ ਕਾਰਨ ਮੁਲਜ਼ਮ ਨੇ ਉਦੈਵੀਰ ਨੂੰ ਘਰ ਦੀ ਛੱਤ ਤੋਂ ਧੱਕਾ ਦੇ ਦਿੱਤਾ ਅਤੇ ਉਦੈਵੀਰ ... Read More »