Saturday , 19 August 2017
You are here: Home / ਕੈਨੇਡਾ

Category Archives: ਕੈਨੇਡਾ

ਕਾਮਾਗਾਟਾਮਾਰੂ ਦੁਖਾਂਤ ਲਈ ਭਾਰਤੀਆਂ ਤੋਂ ਮੁਆਫੀ ਮੰਗਣਗੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ

ਕੈਲਗਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਹੈ ਕਿ ਵੀਹਵੀਂ ਸਦੀ ਦੀ ਸ਼ੁਰੂਆਤ ‘ਚ ਕੈਨੇਡਾ ਵੱਲੋਂ ਭਾਰਤੀਆਂ ਨਾਲ ਇਮੀਗ੍ਰੇਸ਼ਨ ਪਾਲਸੀਆਂ ਰਾਹੀਂ ਕੀਤੇ ਗਏ ਵਿਤਕਰੇ ਕਾਰਨ ਹੋਏ ਵੱਡੇ ਨੁਕਸਾਨ (ਕਾਮਾਗਾਟਾਮਾਰੂ ਦੁਖਾਂਤ) ਲਈ ਉਹ ਭਾਰਤ ਵਾਸੀਆਂ ਕੋਲੋਂ ਮੁਆਫ਼ੀ ਮੰਗਣਗੇ। ਜ਼ਿਕਰਯੋਗ ਹੈ ਕਿ ਜਾਪਾਨ ਦਾ ਬਣਿਆ ਹੋਇਆ ਕਾਮਾਗਾਟਾਮਾਰੂ ਜਹਾਜ਼ 23 ਮਈ 1914 ਨੂੰ ਬੁਰਾਲਡ ਅਨਲੈਟ ਵਿਖੇ ਪੁੱਜਿਆ ਸੀ। ਇਸ ਜਹਾਜ਼ ਵਿਚ ਕੁੱਲ 376 ਭਾਰਤੀ ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਿੱਖ ਸਨ। ਉਸ ਸਮੇਂ ਦੀ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਯਾਤਰੀਆਂ ਵਿਚੋਂ ਕੁਝ ਕੁ ਯਾਤਰੀਆਂ ਨੂੰ ਹੀ ਜਹਾਜ਼ ਤੋਂ ਉਤਰਨ ਦੀ ਆਗਿਆ ਦਿੱਤੀ ਸੀ ਜਦਕਿ ਬਾਕੀਆਂ ਨੂੰ ਜਹਾਜ਼ ‘ਤੇ ਹੀ ... Read More »

ਪਨਾਮਾ ਕਾਂਡ ”ਚ ਕਿਤੇ ਵੀ ਮੇਰਾ ਨਾਂ ਨਹੀਂ ਬੋਲਦਾ : ਟਰੂਡੋ

ਓਨਟਾਰੀਓ : ਟੈਕਸ ਚੋਰੀ ਦੇ ਮਾਮਲੇ ਵਿਚ ਕੌਮਾਂਤਰੀ ਪੱਧਰ ‘ਤੇ ਪਏ ਰੌਲੇ ਵਿਚ ਕਿਤੇ ਵੀ ਮੇਰਾ ਨਾਂ ਨਹੀਂ ਬੋਲਦਾ ਅਤੇ ਨਾ ਹੀ ਵਿਦੇਸ਼ੀ ਖਾਤਿਆਂ ਵਿਚ ਮੇਰਾ ਕੋਈ ਪੈਸਾ ਹੈ। ਇਹ ਪ੍ਰਗਟਾਵਾ ਉੱਤਰੀ ਓਨਟਾਰੀਓ ਵਿਚ ਥੋੜ੍ਹੀ ਦੇਰ ਰੁਕਣ ਸਮੇਂ ਪ੍ਰਧਾਨ ਮੰਤਰੀ ਕੈਨੇਡਾ ਜਸਟਿਨ ਟਰੂਡੋ ਨੇ ਕੀਤਾ। ਉਹ ਸਡਬਰੀ, ਓਨਟਾਰੀਓ ਵਿਚ ਬੁਨਿਆਦੀ ਢਾਂਚੇ ਸਬੰਧੀ ਐਲਾਨ ਕਰਨ ਲਈ ਕੁਝ ਦੇਰ ਇਥੇ ਰੁਕੇ ਸਨ। ਟਰੂਡੋ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਤੇ ਵੀ ਕੀਤੇ ਗਏ ਨਿਵੇਸ਼ ਸਬੰਧੀ ਉਹ ਆਪਣੇ ਦੇਸ਼ਵਾਸੀਆਂ ਤੋਂ ਕੋਈ ਲੁਕਾਅ ਨਹੀਂ ਰੱਖਣਗੇ। ਮਾਪਿਆਂ ਜਾਂ ਰਿਸ਼ਤੇਦਾਰਾਂ ਵਲੋਂ ਵਿਦੇਸ਼ੀ ਬੈਂਕਾਂ ਵਿਚ ਕੀਤੇ ਗਏ ਨਿਵੇਸ਼ ਸਬੰਧੀ ਪ੍ਰਸ਼ਨ ‘ਤੇ ਵੀ ਟਰੂਡੋ ਨੇ ਸਾਫ ਨਕਾਰ ਕਰਦਿਆਂ ਕਿਹਾ ਕਿ ... Read More »

ਵੈਨਕੂਵਰ ”ਚ ਪੰਜਾਬੀ ਦੇ ਨਾਂ ”ਤੇ ਰੱਖਿਆ ਗਿਆ ਗਲੀ ਦਾ ਨਾਂ

ਵੈਨਕੂਵਰ : ਬੁੱਧਵਾਰ ਨੂੰ ਵੈਨਕੂਵਰ ਵਿਚ ਇਤਿਹਾਸ ਰਚਦਿਆਂ ਇਕ ਗਲੀ ਦਾ ਨਾਂ ਪੰਜਾਬੀ ਪਾਇਨੀਅਰ ਜੈਕ ਉਪਲ ਦੇ ਨਾਂ ‘ਤੇ ‘ਜੈਕ ਉੱਪਲ ਸਟਰੀਟ 2016′ ਰੱਖਿਆ ਗਿਆ, ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਸਵ. ਜੈਕ ਉਪਲ ਅਜਿਹੇ ਪਹਿਲੇ ਪੰਜਾਬੀ ਹਨ ਜਿਨ੍ਹਾਂ ਦੇ ਨਾਂ ‘ਤੇ ਕਿਸੇ ਗਲੀ ਦਾ ਨਾਂ ਰੱਖਿਆ ਗਿਆ ਹੈ ਜਦਕਿ ਉਨ੍ਹਾਂ ਨੇ ਇਕ ਸਦੀ ਪਹਿਲਾਂ ਇਥੇ ਪ੍ਰਵਾਸੀਆਂ ਨਾਲ ਹੁੰਦੇ ਨਸਲੀ ਭੇਦਭਾਵ ਦਾ ਸਾਹਮਣਾ ਕੀਤਾ ਸੀ। ਸ਼੍ਰੀ ਉੱਪਲ ਇਕ ਮੰਨੇ ਹੋਏ ਪੰਜਾਬੀ ਕਾਰੋਬਾਰੀ ਸਨ, ਜੋ 1926 ਵਿਚ ਆਪਣੇ ਪਿਤਾ ਦਲੀਪ ਸਿੰਘ ਨਾਲ ਰਹਿਣ ਲਈ ਕੈਨੇਡਾ ਆਏ। ਇਥੇ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਪਿਤਾ 1907 ਵਿਚ ਕੈਨੇਡਾ ... Read More »

ਕੈਨੇਡਾ ਦੀ ਰੱਖਿਆ ਨੀਤੀ ’ਤੇ ਵਿਚਾਰਾਂ ਲਈ ਕਮੇਟੀ ਬਣਾਈ

ਓਟਵਾ, 7 ਅਪਰੈਲ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਦੇਸ਼ ਦੀ ਰੱਖਿਆ ਨੀਤੀ ’ਤੇ ਨਜ਼ਰਸਾਨੀ ਲਈ ਅਹਿਮ ਹਸਤੀਆਂ ਦੀ ਨਿਗਰਾਨੀ ਹੇਠ ਕਮੇਟੀ ਬਣਾਈ ਹੈ। ਕਮੇਟੀ ਵੱਲੋਂ ਫ਼ੌਜ ਦੀ ਨਫ਼ਰੀ, ਹਥਿਆਰਾਂ, ਸਾਜ਼ੋ-ਸਾਮਾਨ ਅਤੇ ਉਸ ਦੇ ਭਵਿੱਖ ਬਾਰੇ ਵਿਆਪਕ ਯੋਜਨਾ ਬਣਾਈ ਜਾਏਗੀ। ਸਲਾਹਕਾਰ ਕਮੇਟੀ ’ਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਲੂਈਜ਼ ਅਰਬੋਰ, ਲਿਬਰਲ ਪਾਰਟੀ ਦੇ ਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਸਾਬਕਾ ਮੰਤਰੀ ਬਿਲ ਗ੍ਰਾਹਮ, ਫ਼ੌਜ ਦੇ ਸਾਬਕਾ ਮੁਖੀ ਰੇਅ ਹਿਨੌਲਟ ਅਤੇ ਸਾਬਕਾ ਸਹਾਇਕ ਉਪ ਰੱਖਿਆ ਮੰਤਰੀ ਮਾਰਗਰੇਟ ਪੁਰਡੀ ਸ਼ਾਮਲ ਹਨ। ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨੀਤੀ ਦਾ ਖਰੜਾ ਅਗਲੇ ਸਾਲ ਦੇ ਸ਼ੁਰੂ ’ਚ ਪ੍ਰਕਾਸ਼ਤ ਵੀ ਕੀਤਾ ਜਾਏਗਾ। ਸ੍ਰੀ ਸੱਜਣ ਨੇ ਕਿਹਾ ਕਿ ... Read More »

ਕੈਲਗਰੀ ”ਚ ਟੈਕਸੀ ਸਰਵਿਸ ਨੇ ਰੇਟ ਘਟਾਏ

ਕੈਲਗਰੀ,  ਤੇਲ ਦੇ ਘਟਦੇ ਰੇਟ ਦਾ ਅਸਰ ਅਲਬਰਟਾ ਦੇ ਜਿਥੇ ਹੋਰ ਕੰਮ-ਕਾਜਾਂ ‘ਤੇ ਪਿਆ ਹੈ, ਉਥੇ ਟੈਕਸੀ ਸਰਵਿਸ ‘ਤੇ ਵੀ ਇਸ ਦਾ ਅਸਰ ਪਿਆ ਹੈ। ਕੈਲਗਰੀ ਟੈਕਸੀ ਕੰਪਨੀਆਂ ਨੇ ਇਸ ਨਾਲ ਨਜਿੱਠਣ ਲਈ ਰੇਟਾਂ ਨੂੰ ਘਟਾਉਣ ਦੀ ਪਹਿਲ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਸਕਣ। ‘ਜਗ ਬਾਣੀ’ਨੂੰ ਜਾਣਕਾਰੀ ਦਿੰਦਿਆਂ ਡੇਲਟਾ ਕੈਬ ਦੇ ਅਮਰ ਗਰੇਵਾਲ ਨੇ ਦੱਸਿਆ ਕਿ ਨਵੇਂ ਸਿਟੀ ਬਾਏਲੌਜ਼ ਨਾਲ ਉਨ੍ਹਾਂ ਵਲੋਂ 15 ਫਸੀਦੀ ਰੇਟਾਂ ‘ਚ ਕਟੌਤੀ ਕੀਤੀ ਗਈ ਹੈ ਤੇ ਐਸੋਸੀਏਟ ਦੇ ਰੌਜ਼ਰ ਰਿਚਰਡ ਵਲੋਂ 12 ਫੀਸਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਲੋਕਾਂ ‘ਚ ਘੱਟਦੇ ... Read More »

ਕੈਨੇਡਾ ਵਿੱਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ

ਟੋਰਾਂਟੋ, ਕੈਨੇਡਾ ਦੇ ਸੂਬੇ ਕਿਊਬੈਕ ਵਿੱਚ ਕੁਝ ਗੋਰਿਆਂ ਵੱਲੋਂ ਸਿੱਖ ਨੌਜਵਾਨ ਨਾਲ ਦੁਰਵਿਹਾਰ ਕੀਤਾ ਗਿਆ। ਸੂਬੇ ਓਂਟਾਰੀਓ ਵਿੱਚ ਅਪਰੈਲ ਨੂੰ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਨਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੁਪਿੰਦਰ ਸਿੰਘ ਖਹਿਰਾ ਆਪਣੇ ਦੋਸਤਾਂ ਨਾਲ ਕਿਊਬੈਕ ਵਿੱਚ ਘੁੰਮਣ ਫਿਰਨ ਗਿਆ ਸੀ। ਸ਼ਾਮ ਨੂੰ ਇਕ ਕਾਰ ‘ਚੋਂ ਉੱਤਰੇ ਕੁਝ ਮੁੰਡਿਅਾਂ ਨੇ ‘ਫਰੈਂਚ’ ਵਿੱਚ ਗਾਲੀ ਗਲੋਚ ਕਰਦਿਆਂ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸੁਪਿੰਦਰ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ। ਇਸ ਘਟਨਾ ਦੀ ਵੀਡੀਓ ਵੀ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪਟਿਆਲਾ ਦੇ ਪਿਛੋਕਡ਼ ਵਾਲੇ ਸੁਪਿੰਦਰ ਸਿੰਘ ਖਹਿਰਾ ਨੇ ਕਿਹਾ ... Read More »

ਸਰੀ ਵਿੱਚ ਨਸ਼ਿਆਂ ਦੀ ਵੱਡੀ ਖੇਪ ਸਮੇਤ ਪੰਜਾਬੀ ਗ੍ਰਿਫ਼ਤਾਰ

ਵੈਨਕੂਵਰ, ਸਰੀ ਵਿੱਚ ਤਾਇਨਾਤ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਪਰਦੀਪ ਹੇਅਰ ਨਾਂ ਦੇ ਵਿਅਕਤੀ ਤੋਂ 45 ਲੱਖ ਡਾਲਰ ਦੇ ਵੱਖ ਵੱਖ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਫੜੀ ਹੈ। ਪੁਲੀਸ ਸੁਪਰਡੈਂਟ ਮਨੀ ਮਾਨ ਤੇ ਸ਼ਾਅ ਗਿੱਲ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ 16 ਮਾਰਚ ਨੂੰ ਸਰੀ ਦੇ ਨਿਊਟਨ ਖੇਤਰ ਵਿੱਚ ਇਕ ਸ਼ੱਕੀ ਵਾਹਨ ਨੂੰ ਰੋਕਿਆ ਗਿਆ ਤਾਂ ਚਾਲਕ ਕਾਫ਼ੀ ਘਬਰਾਹਟ ਵਿੱਚ ੳੁਨ੍ਹਾਂ ਦੇ ਸਵਾਲਾਂ ਦਾ ਤਸੱਲੀਬਖ਼ਸ਼ ੳੁੱਤਰ ਨਾ ਦੇ ਸਕਿਆ। ੳੁਸ ਦੀ ਪਛਾਣ ਐਬਸਫੋਰਡ ਦੇ ਰਹਿਣ ਵਾਲੇ ਪਰਦੀਪ ਹੇਅਰ ਵਜੋਂ ਹੋੲੀ। ਵਾਹਨ ਦੀ ਤਲਾਸ਼ੀ ਦੌਰਾਨ ੳੁਸ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ, ਸਮੈਕ, ਮੈਥਾਫੈਟਾਮਾੲੀਨ, ਫੈਟਾਨਿਲ  ਤੇ ਨਸ਼ੇ ਵਜੋਂ ਵਰਤੇ ਜਾਣ ਵਾਲੇ ਹੋਰ ਪਾਬੰਦੀਸ਼ੁਦਾ ... Read More »

ਪ੍ਰਮਾਣੂ ਵਾਰਤਾ ”ਚ ਹਿੱਸਾ ਲੈਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਵਾਸ਼ਿੰਗਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸ਼ਿੰਗਟਨ ਵਿੱਚ ਹੋਣ ਜਾ ਰਹੇ ਪ੍ਰਮਾਣੂ ਸੇਫਟੀ ਬਾਰੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਹਨ। ਇਥੇ ਟਰੂਡੋ ਦਾ ਸਾਹਮਣਾ ਦੁਨੀਆ ਦੇ ਨਾਮਵਰ ਆਗੂਆਂ ਨਾਲ ਹੋਵੇਗਾ। ਟਰੂਡੋ ਆਪਣੇ ਇਸ ਦੋ ਰੋਜ਼ਾ ਦੌਰੇ ਦੀ ਸ਼ੁਰੂਆਤ ਯੂਨਾਇਟਿਡ ਚੇਂਬਰ ਆਫ ਕਾਮਰਸ ਵਿਖੇ ਭਾਸ਼ਣ ਤੇ ਸਵਾਲ-ਜਵਾਬ ਨਾਲ ਕਰਨਗੇ। ਇਹ ਸੰਸਥਾ ਵ੍ਹਾਈਟ ਹਾਊਸ ਦੇ ਨੇੜੇ ਹੀ ਸਥਿਤ ਹੈ ਪਰ ਸਿਆਸੀ ਤੌਰ ‘ਤੇ ਇਸਤੋਂ ਬਿਲਕੁਲ ਵੱਖ ਹੈ। ਇਸ ਗਰੁੱਪ ਨੂੰ ਸੰਬੋਧਨ ਕਰਨ ਤੋਂ ਬਾਅਦ ਟਰੂਡੋ ਜਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਨਾਲ ਦੁਪਹਿਰ ਦਾ ਭੋਜਨ ਕਰਨਗੇ ਤੇ ਅਰਜਨਟੀਨਾ ਦੇ ਰਾਸ਼ਟਰਪਤੀ ਮੌਰੀਸੀਓ ਮਾਕਰੀ ਨਾਲ ਮੁਲਾਕਾਤ ਕਰਨਗੇ। ਇਹ ਸਾਰੇ ... Read More »

ਸਿੱਖਿਆ ਫੰਡਾਂ ”ਤੇ ਬੋਲੀ ਬਲੈਕਸਟਾਕ, ਕਿਹਾ-ਫਸਟ ਨੇਸ਼ਨ ਨਾਲ ਵਿਤਕਰਾ ਖਤਮ ਨਹੀਂ ਕਰ ਸਕੀ ਸਰਕਾਰ

ਓਨਟਾਰੀਓ : ਕੈਨੇਡਾ ਦੀ ਫੈਡਰਲ ਸਰਕਾਰ ਫਸਟ ਨੇਸ਼ਨ ਦੇ ਬੱਚਿਆਂ ਨੂੰ ਸਿੱਖਿਆ ਲਈ ਬਰਾਬਰ ਫੰਡ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੀ ਹੈ। ਇਹ ਕਹਿਣਾ ਹੈ ਫਸਟ ਨੇਸ਼ਨਜ਼ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਪ੍ਰੈਜ਼ੀਡੈਂਟ ਐਡਵੋਕੇਟ ਸਿੰਡੀ ਬਲੈਕਸਟਾਕ ਦਾ। ਥੰਡਰ ਬੇਅ, ਓਨਟਾਰੀਓ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਊਰੀ ਉਨ੍ਹਾਂ ਸੱਤ ਨੌਜਵਾਨਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੂੰ ਸਕੂਲ ਜਾਣ ਲਈ ਆਪਣੀਆਂ ਪਹਿਲਾਂ ਤੋਂ ਹੀ ਅਲੱਗ-ਥਲੱਗ ਕਮਿਊਨਿਟੀਜ਼ ਨੂੰ ਛੱਡਣਾ ਪਿਆ।ਆਪਣੀ ਗਵਾਹੀ ਤੋਂ ਪਹਿਲਾਂ ਇਕ ਇੰਟਰਵਿਊ ਵਿੱਚ ਬਲੈਕਸਟਾਕ ਨੇ ਆਖਿਆ ਕਿ ਸਿੱਖਿਆ ਦਾ ਮਾਮਲਾ ਹੋਵੇ ਜਾਂ ਬੱਚਿਆਂ ਦੀ ਭਲਾਈ ਦੀ ਗੱਲ, ਕਈ ਦਹਾਕਿਆਂ ਤੋਂ ਫਸਟ ਨੇਸ਼ਨ ਦੇ ਬੱਚਿਆਂ ... Read More »

ਕੈਨੇਡਾ ਵੱਲੋਂ ਹੋਰ ਸੀਰੀਆਈ ਰਫਿਊਜ਼ੀਆਂ ਨੂੰ ਸੱਦਣ ਦਾ ਅਹਿਦ ਕੀਤਾ ਜਾਵੇਗਾ

ਕੈਲਗਰੀ,  ਜਨੇਵਾ ਵਿਚ ਹੋਣ ਜਾ ਰਹੀ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਵਿਚ ਅੱਜ ਇਕ ਵਾਰ ਮੁੜ ਕੈਨੇਡਾ ਵੱਲੋਂ ਹੋਰ ਸੀਰੀਆਈ ਰਫਿਊਜ਼ੀਆਂ ਨੂੰ ਸੱਦਣ ਦਾ ਅਹਿਦ ਕੀਤਾ ਜਾਵੇਗਾ। ਇਸ ਨਾਲ ਕਈ ਮਿਲੀਅਨ ਹੋਰ ਸੀਰੀਆਈ ਰਫਿਊਜ਼ੀਆਂ ਨੂੰ ਸੁਰੱਖਿਅਤ ਘਰ ਮਿਲੇਗਾ।ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੈਲਮ ਵੱਲੋਂ ਅੱਜ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਰਫਿਊਜ਼ੀਆਂ ਲਈ ਹਾਈ ਕਮਿਸ਼ਨਰ ਤੇ 91 ਹੋਰ ਮੁਲਕਾਂ ਦੇ ਨੁਮਾਇੰਦਿਆਂ ਨਾਲ ਕੀਤੀ ਜਾ ਰਹੀ ਮੁਲਾਕਾਤ ਵਿਚ ਤਿੰਨ ਵਾਅਦੇ ਕੀਤੇ ਜਾਣਗੇ। ਇੱਕ ਇੰਟਰਵਿਊ ਵਿਚ ਮੈਕੈਲਮ ਨੇ ‘ਦਿ ਕੈਨੇਡੀਅਨ’ ਪ੍ਰੈੱਸ ਨੂੰ ਦੱਸਿਆ ਕਿ ਅਸੀਂ ਆਪਣੇ ਰਫਿਊਜ਼ੀਆਂ ਸਬੰਧੀ ਪ੍ਰੋਗਰਾਮ ਦਾ ਪਸਾਰ ਤਾਂ ਕਰਨਾ ਚਾਹੁੰਦੇ ਹਾਂ ਪਰ ਪਹਿਲਾਂ ਵਾਂਗ ਨਹੀਂ।ਅਸੀਂ ਅਜਿਹੇ ਰਫਿਊਜ਼ੀਆਂ ਨੂੰ ਮੌਕਾ ਦੇਵਾਂਗੇ ਜਿਹੜੇ ਪੋਸਟ ... Read More »