Saturday , 19 August 2017
You are here: Home / ਪੰਜਾਬ / ਭਾਰਤ

Category Archives: ਪੰਜਾਬ / ਭਾਰਤ

ਮੁਲਾਜ਼ਮ ਮੰਗਾਂ ਸਬੰਧੀ ਆਈਟੀਆਈ ਐਂਪਲਾਈਜ਼ ਯੂਨੀਅਨ ਦਾ ਵਫ਼ਦ ਚੰਨੀ ਨੂੰ ਮਿਲਿਆ

ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਤੇ ਉਨ੍ਹਾਂ ਦੀ ਭਲਾਈ ਲਈ ਕਾਰਜਸ਼ੀਲ ‘ਗੌਰਮਿੰਟ ਆਈਟੀਆਈਜ਼ ਐਸਸੀ ਐਂਪਲਾਈਜ ਯੂਨੀਅਨ ਪੰਜਾਬ’ ਦਾ 21 ਮੈਂਬਰੀ ਵਫ਼ਦ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ’ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।  ਸ੍ਰੀ ਪੁਰਖਾਲਵੀ ਨੇ ਸ੍ਰੀ ਚੰਨੀ ਨੂੰ ਮੰਗ ਪੱਤਰ ’ਚ ਕਰਾਫਟਸਮੈਨ ਇੰਸਟਰੱਕਟਰਾਂ ਦੇ ਮੌਜ਼ੂਦਾ ਗਰੇਡ ਪੇਅ ’ਚ ਅੰਸ਼ਕ ਸੋਧ ਕਰਕੇ 5800 ਤੇ ਜੀਆਈ ਦੇ ਗਰੇਡ ਨੂੰ ਸੋਧ ਕੇ ਇਸ ਨੂੰ 6 ਹਜ਼ਾਰ ਰੁਪਏ ਕਰਨ, ਵੈਲਫੇਅਰ ਤੇ ਪੀਪੀਪੀ ਸਕੀਮ ਤਹਿਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਮੂਹ ਕਰਾਫਟਸਮੈਨ ਇੰਸਟਰਕਟਰਾਂ ਦੀਆਂ ਸੇਵਾਵਾਂ ... Read More »

ਬੈਂਸ ਭਰਾਵਾਂ ਨੂੰ ਜ਼ਬਰਦਸਤੀ ਸਦਨ ’ਚੋਂ ਕੱਢਿਆ

ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਚੁੱਕ ਕੇ ਪੰਜਾਬ ਵਿਧਾਨ ਸਭਾ ’ਚੋਂ ਬਾਹਰ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਸਦਨ ਵਿੱਚ ਡਾ. ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ਸਬੰਧੀ ਲਿਆਂਦੇ ਮਤੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲਣ ਲਈ ਖੜ੍ਹੇ ਹੋਏ ਤਾਂ ਸਿਮਰਜੀਤ ਸਿੰਘ ਬੈਂਸ ਨੇ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ ਪਾਣੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਮੰਗੀ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਜ਼ਾਦ ਵਿਧਾਇਕ ਨੂੰ ਬੋਲਣ ਦੀ ਆਗਿਆ ਨਾ ਦਿੱਤੀ। ਬੈਂਸ ਨੇ ਜਦੋਂ ਬੋਲਣਾ ਜਾਰੀ ਰੱਖਿਆ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਦਨ ’ਚੋਂ ... Read More »

ਪੰਜਾਬ ਦੇ ਰਾਜਪਾਲ ਨੇ ਦੋ ਪੀਪੀਐਸਸੀ ਤੇ ਦੋ ਰਾਜ ਸੂਚਨਾ ਕਮਿਸ਼ਨਰਾਂ ਨੂੰ ਸਹੁੰ ਚੁਕਾਈ

ਪੰਜਾਬ ਰਾਜਭਵਨ ਵਿਚ ਅੱਜ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਵੀਪੀ ਬਦਨੌਰ ਨੇ ਸ੍ਰੀ ਜਗਤੇਸ਼ਵਰ ਸਿੰਘ ਅਤੇ ਸ੍ਰੀ ਸਮਰਿੰਦਰ ਸ਼ਰਮਾ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਮੈਂਬਰਾਂ ਵਜੋਂ ਸਹੁੰ ਚੁਕਾਈ। ਇਸ ਮਗਰੋਂ ਮਾਣਯੋਗ ਰਾਜਪਾਲ ਨੇ ਡਾ. ਸ੍ਰੀਮਤੀ  ਵਿਨੈ ਕਪੂਰ ਨਹਿਰਾ ਅਤੇ ਸ੍ਰੀਮਤੀ ਪ੍ਰਿਤੀ ਚਾਵਲਾ ਨੂੰ  ਰਾਜ ਸੂਚਨਾ ਕਮਿਸ਼ਨਰਾਂ ਵਜੋਂ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਅੱਜ ਦੇ ਸਮਾਗਮ ਦੀ ਸ਼ੁਰੁਆਤ ਲਈ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਮਾਣਯੋਗ ਰਾਜਪਾਲ ਤੋਂ ਪ੍ਰਵਾਨਗੀ ਲਈ ਜਿਸ ਮਗਰੋਂ ਪੀਪੀਐਸਸੀ ਅਤੇ ਰਾਜ ਸੂਚਨਾ ਕਮਿਸ਼ਨ ਦੇ ਇਨ੍ਹਾਂ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਅੱਜ ... Read More »

ਹੁਣ ਕੀ ਕਹਿਣਗੇ ਧਰਮ ਦੇ ਠੇਕੇਦਾਰ !

ਲਖਨਊ : ਭਾਰਤ ਵਿੱਚ ਤਹਿਜੀਬ ਦੀ ਇੱਕ ਸ਼ਾਨਦਾਰ ਮਿਸਾਲ 18 ਸਾਲਾਂ ਦੀ ਪੂਜਾ ਕੁਸ਼ਵਾਹਾ ਹੈ। ਪੂਜਾ ਉਸ ਪੱਛਮੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਜਿਸ ਵਿੱਚ ਜ਼ਿਆਦਾਤਰ ਫਿਰਕੂ ਦੰਗੇ ਵੇਖਣ ਨੂੰ ਮਿਲਦੇ ਹਨ। ਪੂਜਾ ਦੀ ਜ਼ਿੰਦਗੀ ਵੇਖਣ ਨੂੰ ਬਹੁਤ ਆਮ ਲੱਗਦੀ ਹੈ। ਉਹ ਬੱਚਿਆਂ ਨੂੰ ਪੜ੍ਹਾਉਂਦੀ ਹੈ। ਘਰ ਦੇ ਕੰਮਕਾਜ ਵਿੱਚ ਮਦਦ ਕਰਦੀ ਹੈ। ਇਸ ਸਭ ਦੇ ਬਾਵਜੂਦ ਪੂਜਾ ਕੁਝ ਖਾਸ ਕਰ ਰਹੀ ਹੈ। ਇਹ ਕੰਮ ਉਹ ਆਪਣੀ ਮਰਜ਼ੀ ਨਾਲ ਕਰ ਰਹੀ ਹੈ। ਦਰਅਸਲ, ਪੂਜਾ ਆਪਣੇ ਘਰ ਦੇ ਨੇੜੇ ਦੇ ਹੀ ਤਕਰੀਬਨ 35 ਬੱਚਿਆਂ ਨੂੰ ਪੜ੍ਹਾਉਂਦੀ ਹੈ। ਉਹ ਉਨ੍ਹਾਂ ਨੂੰ ਕੁਰਾਨ ਤੇ ਅਰਬੀ ਸਿਖਾਉਂਦੀ ਹੈ। ਆਗਰਾ ਦੇ ਸੰਜੇ ਕਲੋਨੀ ਵਿੱਚ ਰਹਿਣ ... Read More »

ਸਾਵਧਾਨ! ਇਸ ਥਾਣੇਦਾਰ ਦੇ ਕਿਤੇ ਤੁਸੀਂ ਤਾਂ ਬਣੇ ਸ਼ਿਕਾਰ ?

ਨਵੀਂ ਦਿੱਲੀ : ਪੁਲਿਸ ਦੀ ਵਰਦੀ ਵੇਖ ਅਪਰਾਧੀ ਕੰਬਣ ਲੱਗਦੇ ਹਨ ਪਰ, ਅਪਰਾਧੀ ਵੀ ਵਰਦੀ ਪਾ ਲੈਣ ਤਾਂ! ਦਿੱਲੀ ਪੁਲਿਸ ਨੇ ਇੱਕ ਅਜਿਹੇ ਜਾਅਲਸਾਜ ਨੂੰ ਫੜਿਆ ਹੈ ਜੋ ਦਿੱਲੀ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨੂੰ ਠੱਗਦਾ ਸੀ। ਇਹ ਨਹੀਂ ਆਪਣੀ ਟੌਹਰ ਦਿਖਾ ਕੇ ਵਸੂਲੀ ਵੀ ਕਰ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੋਫਾਈਲ ਵੀ ਬਣਾ ਰੱਖੀ ਸੀ। ਪੁਲਿਸ ਦੀ ਹਿਰਾਸਤ ਵਿੱਚ ਆਏ ਜਾਅਲੀ ਪੁਲਿਸ ਵਾਲੇ ਦੀਆਂ ਕਰਤੂਤਾਂ ਦੇ ਖੁਲਾਸੇ ਨਾਲ ਅਸਲੀ ਪੁਲਿਸ ਵਾਲੇ ਵੀ ਹੈਰਾਨ ਸਨ। ਪੁਲਿਸ ਦੀ ਇਸ ਵਰਦੀ ਵਿੱਚ ਜਦੋਂ ਇਹ ਤਿਆਰ ਹੋ ਕੇ ਨਿਕਲਦਾ ਸੀ ਤਾਂ ਲੋਕਾਂ ਵੀ ਇਸ ਨੂੰ ... Read More »

ਡਾਕਟਰ ਗਿੱਲ ਦੀ ਕਾਰ ਨਦੀ ‘ਚ ਡਿੱਗੀ, ਧੀ ਤੇ ਦੋਹਤੀ ਨੂੰ ਮਗਰਮੱਛਾਂ ਨੋਚ-ਨੋਚ ਖਾਧਾ

ਇੱਕ ਡਾਕਟਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਦੀ ‘ਚ ਜਾ ਡਿੱਗੀ। ਹਾਦਸੇ ਸਮੇਂ ਡਾਕਟਰ ਨਾਲ ਉਸ ਦੀ ਧੀ ਤੇ ਦੋਹਤੀ ਵੀ ਸਨ ਤੇ ਉਹ ਕੋਟਾ ਤੋਂ ਘਰ ਜਾ ਰਹੇ ਸਨ। ਇਸ ਦਰਦਨਾਕ ਹਾਦਸੇ ‘ਚ ਡਾਕਟਰ ਦੀ ਧੀ ਤੇ ਦੋਹਤੀ ਦੀ ਮੌਤ ਹੋ ਗਈ। ਜਦਕਿ ਉਹ ਖੁਦ ਕਿਸੇ ਤਰ੍ਹਾਂ ਬਚਣ ‘ਚ ਕਾਮਯਾਬ ਰਿਹਾ। ਹਾਦਸੇ ਤੋਂ ਕਰੀਬ 7.5 ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਲਾਸ਼ਾਂ ਨੂੰ ਮਗਰਮੱਛ ਘਟਨਾ ਵਾਲੀ ਥਾਂ ਤੋਂ ਕਰੀਬ ਢਾਈ ਸੌ ਮੀਟਰ ਦੂਰ ਲੈ ਗਏ ਸਨ। ਲਾਸ਼ਾਂ ਦਾ ਕੁਝ ਹਿੱਸਾ ਖਾਧਾ ਹੋਇਆ ਸੀ। ਸ਼ਓਪੁਰ ਦੇ ਬੜੌਦਾ ‘ਚ ... Read More »

ਰਾਹੁਲ ਦੀ ਪੰਚਾਇਤ ‘ਚ ਮੰਜਿਆਂ ਦੀ ਲੁੱਟ

ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ ਨੇ ਮੰਜੀਆਂ ਦੀ ਲੁੱਟ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਪਿੰਡ ਵਾਸੀ ਮੰਜੇ ਚੁੱਕ ਕੇ ਆਪਣੇ ਘਰ ਵੱਲ ਭੱਜੇ। ਕਿਸੇ ਨੇ ਮੌਢੇ ‘ਤੇ ਮੰਜੇ ਨੂੰ ਚੁੱਕਿਆ ਸੀ ਤੇ ਕਿਸੇ ਨੇ ਸਿਰ ‘ਤੇ। ਕੋਈ ਇੱਕਲਾ ਬੰਦਾ ਦੋ-ਦੋ ਮੰਜੀਆਂ ਲੈ ਕੇ ਭੱਜ ਪਿਆ। ਇਸ ਦੌਰਾਨ ਕੁਝ ਲੋਕ ਮੰਜਿਆਂ ‘ਤੇ ਆਪਣਾ ਹੱਕ ਜਮਾਉਣ ਲਈ ਲੜਾਈ ਕਰਦੇ ਹੋਏ ਵੀ ... Read More »

ਤੁਹਾਨੂੰ ਪਤੈ ਕਿਵੇਂ ਛਪਦੇ ਨੇ ਨੋਟ; ਜਾਣੋ ਰੁਪਏ ਦੀ ਪੂਰੀ ਕਹਾਣੀ

ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਉਰਜਿਤ ਪਟੇਲ ਨੇ ਆਪਣਾ ਕੰਮਕਾਜ ਸੰਭਾਲ ਲਿਆ ਹੈ। ਹੁਣ ਤੋਂ ਦੇਸ਼ ਵਿੱਚ ਛਪਣ ਵਾਲੇ ਨੋਟਾਂ ਉੱਤੇ ਉਰਜਿਤ ਪਟੇਲ ਦੇ ਹਸਤਾਖ਼ਰ ਹੋਣਗੇ। ਰਿਜ਼ਰਵ ਬੈਂਕ ਹੁਣ ਤੱਕ 22 ਗਵਰਨਰਾਂ ਦੇ ਹਸਤਾਖ਼ਰ ਵਾਲੇ ਨੋਟ ਜਾਰੀ ਕਰ ਚੁੱਕਾ ਹਨ। 1540 ਤੋਂ 1545 ਵਿਚਕਾਰ ਸ਼ੇਰ ਸ਼ਾਹ ਸੂਰੀ ਨੇ ਰੁਪਏ ਸ਼ਬਦ ਦਿੱਤਾ ਸੀ। ਹੁਣ ਭਾਰਤ ਸਮੇਤ ਦੁਨੀਆ ਦੇ ਅੱਠ ਦੇਸ਼ਾਂ ਦੀ ਕਰੰਸੀ ਨੂੰ ਰੁਪਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ।  ਪਹਿਲਾਂ ਸਿੱਕਿਆਂ ਨੂੰ ਹੀ ਰੁਪਏ ਆਖਿਆ ਜਾਂਦਾ ਸੀ ਪਰ 1861 ਵਿੱਚ ਪੇਪਰ ਕਰੰਸੀ ਐਕਟ ਦੇ ਨਾਲ ਹੀ 18ਵੀਂ ਸਦੀ ਦੇ ਅੰਤਮ ਸਾਲਾਂ ਵਿੱਚ ਕਾਗ਼ਜ਼ੀ ਨੋਟ ਦਾ ਜਨਮ ਹੋਇਆ। 1934 ਤੱਕ ਰੁਪਏ ... Read More »

ਜਨਾਬ! ਇਹ ਹੈ ਅਸਲ ਭਾਰਤ ਦੀ ਤਸਵੀਰ

ਬੱਚਿਆਂ ਨੂੰ ਲੈ ਕੇ ਦੇਸ਼ ‘ਚ ਹੋਈ ਪੜਤਾਲ ਤੋਂ ਬਾਅਦ ਮਿਲੀ ਜਾਣਕਾਰੀ ਨੇ ਬਿਹਾਰ ਤੇ ਯੂ.ਪੀ. ਦੀ ਨੀਂਦ ਉਡਾ ਦਿੱਤੀ ਹੈ। ਸਾਲ 2014 ਦੇ ਇੱਕ ਸਿਹਤ ਸਰਵੇਖਣ ਮੁਤਾਬਕ ਸਕੂਲ ਜਾਣ ਦੀ ਉਮਰ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਬਿਹਾਰ ਦੇ ਬੱਚੇ ਸਭ ਤੋਂ ਵੱਧ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਦੇ ਨਾਲ ਹੀ ਯੂ.ਪੀ. ਦੇ ਬੱਚਿਆਂ ਦੇ ਕੱਦ ਸਭ ਤੋਂ ਘੱਟ ਹਨ। ਸਾਲਾਨਾ ਸਿਹਤ ਸਰਵੇਖਣ ਰਿਪੋਰਟ ਕਲੀਨੀਕਲੀ ਐਥਰੋਪੋਮੇਟ੍ਰਿਕ ਐਂਡ ਬਾਇਓਕੈਮੀਕਲ ਸੀਏਬੀ ਸਰਵੇ ‘ਚ ਕਿਹਾ ਗਿਆ, ਬਿਹਾਰ ‘ਚ 5 ਤੋਂ 8 ਸਾਲ ਉਮਰ ‘ਚ 33 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਤੇ 21.7 ਪ੍ਰਤੀਸ਼ਤ ਬੱਚੇ ਅਤੀ ਕੁਪੋਸ਼ਣ ਦਾ ਸ਼ਿਕਾਰ ... Read More »

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੇਜਰੀਵਾਲ ਨੂੰ ਚੇਤਾਵਨੀ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਧਰਮ ਜਾਂ ਧਾਰਮਿਕ ਅਸਥਾਨ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ਝੂਠ ਦਾ ਪੁਲੰਦਾ ਹੈ। ਕਿਸੇ ਵੀ ਅਜਿਹੇ ਝੂਠੇ ਦਸਤਵੇਜ਼ ‘ਤੇ ਸੱਚਖੰਡ ਹਰਿਮੰਦਰ ਸਾਹਿਬ ਦੀ ਤਸਵੀਰ ਲਾਉਣਾ ਬਹੁਤ ਹੀ ਗ਼ਲਤ ਗੱਲ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ... Read More »