Saturday , 19 August 2017
You are here: Home / ਸਮਾਜਿਕ / ਸਭਿਆਚਾਰਕ

Category Archives: ਸਮਾਜਿਕ / ਸਭਿਆਚਾਰਕ

ਲਗਭਗ ਭੁਲਾ ਦਿੱਤਾ ਗਿਆ ਹੈ ਕ੍ਰਿਸ਼ਣਾ ਮੈਨਨ ਨੂੰ

ਵੈਂਗਲੀ ਕ੍ਰਿਸ਼ਣਨ ਕ੍ਰਿਸ਼ਨਾ ਮੈਨਨ (1896-1947) ਦਾ 120ਵਾਂ ਜਨਮ ਦਿਨ ਤਿੰਨ ਮਈ ਨੂੰ ਚੁੱਪਚਾਪ ਬੀਤ ਗਿਆ ਤੇ ਕਿਸੇ ਨੇ ਉਨ੍ਹਾਂ ਨੂੰ ਯਾਦ ਤੱਕ ਨਹੀਂ ਕੀਤਾ, ਕਿਉਂਕਿ ਉਨ੍ਹਾਂ ਨੂੰ ਲਗਭਗ ਭੁਲਾ ਦਿੱਤਾ ਗਿਆ ਹੈ। ਉਂਝ ਇਹ ਆਪੋ ਆਪਣੀ ਧਾਰਨਾ ਦਾ ਸਵਾਲ ਹੈ ਕਿ ਕੁਝ ਲੋਕਾਂ ਲਈ ਕ੍ਰਿਸ਼ਣਾ ਮੈਨਨ ਨਾਇਕ ਹਨ ਤਾਂ ਕੁਝ ਲਈ ਖਲਨਾਇਕ। ਭਾਰਤ ਵਿੱਚ ਜਦੋਂ ਖਾਸ ਕਰਕੇ ਵਿਦੇਸ਼ ਨੀਤੀ ਦੇ ਮਾਮਲੇ ‘ਤੇ ਸੱਜੇ ਪੱਖੀ ਤਾਕਤਾਂ ਆਪਣੇ ਪੈਰ ਜਮਾ ਰਹੀਆਂ ਸਨ ਤੇ ਨਹਿਰੂ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੀਆਂ ਸਨ ਤਾਂ ਕ੍ਰਿਸ਼ਣਾ ਮੈਨਨ ਨਹਿਰੂ ਨਾਲ ਚੱਟਾਨ ਵਾਂਗ ਖੜੇ ਰਹੇ। ਨਹਿਰੂ ਦੀ ਵਿਦੇਸ਼ ਨੀਤੀ ਦੇ ਤਿੰਨ ਥੰਮ੍ਹ ਸਨ; ਸੋਵੀਅਤ ਯੂਨੀਅਨ ਤੇ ਚੀਨ ... Read More »

ਹੁਨਰ ਅਤੇ ਕਲਾ ਦਾ ਮੁੱਲ

ਕਿਸੇ ਇਨਸਾਨ ਵਿੱਚ ਖਾਸ ਹੁਨਰ ਜਾਂ ਕਲਾ ਦਾ ਹੋਣਾ ਉਸ ਦੀ ਆਪਣੀ ਲਗਨ ਅਤੇ ਪ੍ਰਮਾਤਮਾ ਦੀ ਦੇਣ ਹੁੰਦਾ ਹੈ। ਇਹ ਵੀ ਇੱਕ ਕਿਸਮ ਦੀ ਕਮਾਈ ਹੁੰਦੀ ਹੈ, ਜੋ ਕਿਸੇ ਦੀ ਜ਼ਿੰਦਗੀ ਤੋਂ ਬਾਅਦ ਵੀ ਯਾਦ ਰਹਿੰਦੀ ਹੈ। ਹੁਨਰ ਜਾਂ ਕਲਾ ਸ਼ੌਕੀਆ ਵੀ ਹੋ ਸਕਦੀ ਹੈ, ਪਰ ਜੇ ਇਹ ਕਿੱਤਾ ਬਣ ਜਾਵੇ ਤਾਂ ਸੋਨੇ ਉਤੇ ਸੁਹਾਗਾ ਹੋ ਜਾਂਦਾ ਹੈ। ਹਰ ਇਨਸਾਨ ਦੇ ਹੁਨਰ ਜਾਂ ਕਲਾ ਦਾ ਮੁੱਲ ਕਦੇ ਨਾ ਕਦੇ ਜ਼ਰੂਰ ਪੈਂਦਾ ਹੈ। ਮੇਰੇ ਪਿਤਾ ਜੀ ਵੈਟਰਨਰੀ ਫਾਰਮਾਸਿਸਟ ਸਨ। ਇਸ ਅਸਾਮੀ ‘ਤੇ ਕੰਮ ਕਰਦੇ ਬੰਦੇ ਨੂੰ ਲੋਕ ‘ਡੰਗਰ ਡਾਕਟਰ’ ਦਾ ਤਖੱਲਸ ਦਿੰਦੇ ਹਨ। ਉਹ 41 ਸਾਲ ਸਰਕਾਰੀ ਨੌਕਰੀ ਕਰ ਕੇ 1990 ... Read More »

ਕਿਉਂ ਨਾ ਅਸੀਂ ਇੱਕ-ਦੂਜੇ ਨੂੰ ਪਹਿਲੇ ਨਾਂ ਨਾਲ ਬੁਲਾਇਆ ਕਰੀਏ

ਜਿਵੇਂ ਜਿਵੇਂ ਮੇਰੀ ਉਮਰ ਵਧ ਰਹੀ ਹੈ, ਮੈਂ ਅਕਸਰ ਇਹ ਕਾਮਨਾ ਕਰਦਾ ਹਾਂ ਕਿ ਇੱਕ-ਦੂਜੇ ਦਾ ਸਵਾਗਤ ਕਰਨ ਦੇ ਮਾਮਲੇ ਵਿੱਚ ਨੇੜਤਾ ਦਾ ਵੱਧ ਤੇ ਮਾਣ ਸਨਮਾਨ ਦੀ ਮਰਿਆਦਾ ਦਾ ਘੱਟ ਦਿਖਾਵਾ ਕਰਾਂ। ਜਿਹੜੇ ਸਨਮਾਨ ਜਨਕ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ, ਉਹ ਕਦੇ ਕਦੇ ਸਾਨੂੰ ਚੁੱਭ ਵੀ ਸਕਦੇ ਹਨ ਅਤੇ ਸਾਨੂੰ ਅੰਦਰ ਤੱਕ ਦੁਖੀ ਕਰ ਸਕਦੇ ਹਨ। ਉਂਝ ਜੋ ਲੋਕ ਇਹ ਸ਼ਬਦ ਇਸਤੇਮਾਲ ਕਰਦੇ ਹਨ, ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਹੁੰਦਾ, ਪਰ ਜਿਸ ਨੂੰ ਸੰਬੋਧਨ ਕੀਤਾ ਜਾਂਦਾ ਹੈ, ਉਸ ਨੂੰ ਜ਼ਰੂਰ ਕੁਝ ਵੱਖਰੇ ਢੰਗ ਦਾ ਦੁਖਦਾਈ ਅਹਿਸਾਸ ਹੁੰਦਾ ਹੈ। ਉਂਜ ਜੋ ਕੁਝ ਮੈਂ ਉਪਰ ਕਿਹਾ ਹੈ, ਇਹ ਮੇਰੀ ਆਪਣੀ ... Read More »

‘ਪਗੜੀ ਸੰਭਾਲ ਜੱਟਾ’ ਦੇ ਮਾਅਨੇ

ਅਰਬੀ ਮੂਲ ਦਾ ਸ਼ਬਦ ਤਵਾਰੀਖ, ਤਾਰੀਖ ਦਾ ਬਹੁ-ਵਚਨ ਹੈ। ਇਤਿਹਾਸ ਜਾਂ ਇਤਿਹਾਸਕ ਘਟਨਾਵਾਂ ਦੇ ਤਾਰੀਖਵਾਰ ਵਰਣਨ ਨੂੰ ਤਵਾਰੀਖ ਕਿਹਾ ਜਾਂਦਾ ਹੈ। ਸਾਂਝੇ ਸਾਹ ਲੈਂਦਿਆਂ ਸਾਂਝੇ ਕਾਰਜ ਵਾਸਤੇ ਵਿੱਢੇ ਅੰਦੋਲਨ ਤੋਂ ਇਤਿਹਾਸ ਦੇ ਸੁਨਹਿਰੀ ਪੰਨੇ ਬਣਦੇ ਹਨ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਸੰਧੂ ਅਤੇ ਲਾਲਾ ਲਾਜਪਤ ਰਾਏ ਵੱਲੋਂ ਛੋਟੀ ਕਿਸਾਨੀ ਦੇ ਹੱਕਾਂ ਦੀ ਰਾਖੀ ਲਈ ਲਾਏ ਗਏ ਮੋਰਚੇ ਅਤੇ ਫਰਵਰੀ ਮਹੀਨੇ ਵਿੱਚ ਹਰਿਆਣਾ ਦੇ ਜਾਟ ਰਾਖਵਾਂਕਰਨ ਅੰਦੋਲਨ ਦਾ ਮੁਕਾਬਲਾ ਕਰੀਏ ਤਾਂ ਵੀਹਵੀਂ ਸਦੀ ਦੇ ਉਹ ਬਾਗੀ ਮਸੀਹੇ ਹੁਣ ਰਹਿ ਰਹਿ ਕੇ ਯਾਦ ਆਉਂਦੇ ਹਨ। ਮਸੀਹੇ ਲੋਕਾਂ ਖਾਤਰ ਸਿਰ ਤਲੀ ਉੱਤੇ ਰੱਖ ਕੇ ਵਿਚਰਦੇ ਹਨ। ਅਠਾਰਾਂ ਸੌ ਸਤਵੰਜਾ ... Read More »

ਨਹੀਂ ਭੁੱਲਦੀ ਕਣਕ ਦੀ ਉਹ ਵਾਢੀ

ਮੈਂ ਆਪਣੀ ਉਮਰ ਦੀ ਗੋਲਡਨ ਜੁਬਲੀ ਮਨਾਉਣ ਨੇੜੇ ਪਹੁੰਚ ਗਿਆ ਹਾਂ। ਆਪਣੀ ਉਮਰ ਦੇ ਇਨ੍ਹਾਂ ਪੰਜਾਹ ਸਾਲਾਂ ਵਿੱਚ ਕਈ ਖੁਸ਼ੀ ਨਾਲ ਭਰੇ ਅਤੇ ਕੌੜੇ-ਫਿੱਕੇ ਪਲ ਮਾਣ ਚੁੱਕਾ ਹਾਂ। ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਸਦਕਾ ਮੇਰੇ ਦਿਮਾਗ ਦੇ ਯਾਦਾਂ ਦੇ ਖਜ਼ਾਨੇ ਵਿੱਚ ਬਹੁਤ ਕੁਝ ਭਰਿਆ ਪਿਆ ਹੈ, ਜਿਸ ਨੂੰ ਕਲਮ ਨਾਲ ਸ਼ਬਦਾਂ ਦਾ ਰੂਪ ਦੇ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਅੱਜ ਕੱਲ੍ਹ ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ। ਚਾਰੇ ਪਾਸੇ ਕਣਕ ਦੀ ਕਟਾਈ ਕਰਨ ਲਈ ਕੰਬਾਈਨਾਂ ਧੂੜਾਂ ਪੱਟ ਰਹੀਆਂ ਹਨ। ਨਾਲ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਲੰਕਾ ਦਾਹ ਕਰੀ ਜਾਂਦੀਆਂ ਹਨ। ਜੱਟਾਂ ਦੇ ਨੌਜਵਾਨ ਮੁੰਡੇ ਵੱਡੇ-ਵੱਡੇ ਟਰੈਕਟਰਾਂ ... Read More »

…ਅਤੇ ਉਹ ਸੱਤ ਦਿਨ

ਪਿਤਾ ਜੀ ਦੀ ਬਦਲੀ ਹਿਮਾਚਲ ਪ੍ਰਦੇਸ਼ ਦੇ ਇੱਕ ਹਿੱਲ ਸਟੇਸ਼ਨ ਦੀ ਹੋ ਗਈ। ਇਧਰ ਸਾਨੂੰ ਵੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ, ਇਸ ਕਰ ਕੇ ਅਸੀਂ ਬੀਬੀ ਨੂੰ ਨਾਲ ਲੈ ਕੇ ਪਹਾੜਾਂ ਦੀ ਠੰਢ ਦਾ ਆਨੰਦ ਮਾਨਣ ਪਿਤਾ ਜੀ ਕੋਲ ਪਹੁੰਚ ਗਏ। ਉਨ੍ਹਾਂ ਦਿਨਾਂ ਵਿੱਚ ਇਹ ਘਟਨਾ ਅਜੇ ਵਾਪਰੀ ਹੀ ਸੀ। ਬਾਅਦ ਦੁਪਹਿਰ ਜਦੋਂ ਪਿਤਾ ਜੀ ਦਫਤਰੋਂ ਆਏ, ਉਦੋਂ ਮੈਂ ਘਰ ਦੇ ਲਾਅਨ ਵਿੱਚ ਟਹਿਲ ਰਿਹਾ ਸਾਂ। ਆਪਣੀ ਡਾਇਰੀ ਤੇ ਛਟੀ (ਰੂਲ/ ਕੇਨ) ਅਰਦਲੀ ਨੂੰ ਫੜਾ ਕੇ ਉਹ ਮੇਰੇ ਨਾਲ ਹੀ ਟਹਿਲਣ ਲੱਗੇ। ਪੜ੍ਹਾਈ, ਸਕੂਲ ਅਤੇ ਖੇਤੀ ਨਾਲ ਸਬੰਧਤ ਗੱਲਾਂ ਦਾ ਸਿਲਸਿਲਾ ਅਜੇ ਸ਼ੁਰੂ ਹੋਇਆ ਹੀ ਸੀ ਕਿ ਇੱਕ ... Read More »

ਤਾਏ ਦੇ ਦਰਵਾਜ਼ੇ ਨਾਲ ਅਜੇ ਵੀ ਮੋਹ

ਬਚਪਨ ਦੇ ਉਹ ਦਿਨ ਮੈਨੂੰ ਕਦੇ ਨਹੀਂ ਭੁੱਲਣੇ ਜੋ ਤਾਏ ਦੇ ਦਰਵਾਜ਼ੇ ਵਿੱਚ ਖੇਡਦਿਆਂ ਬੀਤੇ ਬਿਤਾਏ ਸਨ ਅਤੇ ਕੋਈ ਫਿਕਰ ਫਾਕਾ ਨਹੀਂ ਸੀ ਹੁੰਦਾ। ਜ਼ਿੰਦਗੀ ਵਿੱਚ ਇਕ ਵਾਰ ਲੰਘਿਆ ਵੇਲਾ ਮੁੜ ਵਾਪਸ ਨਹੀਂ ਆਉਂਦਾ, ਪਰ ਲੰਘੇ ਵੇਲੇ ਦੀਆਂ ਯਾਦਾਂ ਬਹੁਤ ਮਿੱਠਿਆਂ ਹੁੰਦੀਆਂ ਹਨ। ਛੋਟੀ ਜਿਹੀ ਰੰਗ ਬਰੰਗੀ ਜ਼ਿੰਦਗੀ ਬੜਾ ਕੁਝ ਸਿਖਾਉਂਦੀ ਹੈ। ਸੱਚ ਮੁੱਚ ਉਹ ਤਾਇਆ ਅਤੇ ਤਾਏ ਦਾ ਦਰਵਾਜ਼ਾ ਅਤੇ ਮੋਢੇ ਚੁੱਕ ਕੇ ਖਿਡਾਉਣ ਵਾਲਾ ਬਾਬਾ ਤੇ ਮਸੂਮੀਅਤ ਭਰਿਆ ਉਹ ਬਚਪਨ ਮੁੜ ਵਾਪਸ ਨਹੀਂ ਆ ਸਕਦਾ, ਪਰ ਜ਼ਿੰਦਗੀ ਵਿੱਚ ਆਖਰੀ ਸਾਹ ਤੱਕ ਯਾਦਾਂ ਨੂੰ ਨਹੀਂ ਭੁਲਾ ਸਕਦਾ। ਮੇਰੇ ਬਾਬੇ ਨੇ ਆਪਣੇ ਜੀਵਨ ਵਿੱਚ ਮੇਰੇ ਜਨਮ ਤੋਂ ਪਹਿਲਾਂ ਇਕ ਦਰਵਾਜ਼ਾ ... Read More »

ਸਰੂਪ ਪਰਿੰਦਾ ਤੋਂ ਚਾਚੀ ਅਤਰੋ ਤੱਕ

ਪੰਜਾਬੀ ਹਾਸ ਵਿਅੰਗ ਖੇਤਰ ਦੇ ਪ੍ਰਸਿੱਧ ਕਲਾਕਾਰ ਸਰੂਪ ਪਰਿੰਦਾ ਉਰਫ ਚਾਚੀ ਅਤਰੋ ਦਾ ਜਨਮ 30 ਨਵੰਬਰ 1938 ਨੂੰ ਪਿਤਾ ਅਰਜਨ ਸਿੰਘ ਤੇ ਮਾਤਾ ਸ੍ਰੀਮਤੀ ਸ਼ਾਮ ਕੌਰ ਦੇ ਘੱਰ ਜੱਟ ਪਰਵਾਰ ਵਿੱਚ ਬਠਿੰਡਾ ਵਿਖੇ ਹੋਇਆ। ਚੰਚਲ ਮਨ ਅਤੇ ਸਕੂਲ ਦੇ ਉਰਦੂ ਦੇ ਕੌੜ ਸੁਭਾਅ ਦੇ ਮਾਸਟਰ ਦੀ ਅੜ੍ਹਬਾਈ ਸਰੂਪ ਪਰਿੰਦਾ ਦੀ ਪੜ੍ਹਾਈ ਵਿੱਚ ਅਜਿਹਾ ਅੜਿੱਕਾ ਬਣੇ ਕਿ ਉਹ ਪੰਜਵੀਂ ਤੱਕ ਅਪੜਨ ਤੋਂ ਪਹਿਲਾਂ ਹੀ ‘ਸਰੂਪਾ ਆਜੜੀ’ ਬਣ ਚੁੱਕਿਆ ਸੀ। ਬੱਕਰੀਆਂ ਚਾਰਨੀਆਂ ਤੇ ਸਾਰਾ ਦਿਨ ਇੱਜੜ ਦੇ ਮਗਰ ਫਿੱਡੇ ਛਿੱਤਰ ਧੂਹ ਕੇ ਵੀ ਇਸ ਬਾਲ ਮਨ ਅੰਦਰ ਜਗਦੀ ਕਲਾਕਾਰੀ ਦੀ ਜੋਤ ਆਏ ਦਿਨ ਚਾਨਣ ਬਿਖੇਰਨ ਲਈ ਉਤਾਵਲੀ ਹੁੰਦੀ ਰਹੀ। ਕਦੇ-ਕਦੇ ਸਕੂਲ ਦਾ ... Read More »

ਭਾਗ ਸਿੰਘ ਕਲੀ ਵਾਲਾ ਹਾਜ਼ਰ ਹੋ!

ਬਚਪਨ ਦੇ ਦਿਨਾਂ ਵਿੱਚ ਮੇਰੇ ਪਿੰਡ ਅਤੇ ਇਲਾਕੇ ਦੇ ਪਿੰਡਾਂ ਵਿੱਚ ਹੁੰਦੇ ਟੂਰਨਾਮੈਂਟ ਅਤੇ ਕੁਸ਼ਤੀਆਂ ਦੇ ਸਮੇਂ ‘ਭਾਗ ਸਿੰਘ ਕਲੀ ਵਾਲਾ ਹਾਜ਼ਰ ਹੋ’ ਸ਼ਬਦ ਅਕਸਰ ਸੁਣਨ ਨੂੰ ਮਿਲਦਾ ਸੀ। ਕੁਸ਼ਤੀ ਦੇਖਣ ਆਏ ਲੋਕ ਕਿਸੇ ਵੀ ਵੱਡੇ ਪਹਿਲਵਾਨ ਦਾ ਨਾਂ ਸੁਣਨ ਨੂੰ ਇੰਨੇ ਉਤਾਵਲੇ ਨਾ ਹੁੰਦੇ, ਜਿੰਨਾ ‘ਭਾਗ ਸਿੰਘ ਕਲੀ ਵਾਲਾ ਹਾਜ਼ਰ ਹੋ’ ਸ਼ਬਦਾਂ ਨੂੰ। ਇਹ ਸ਼ਬਦ ਸੁਣ ਕੇ ਕਈ ਤਾਂ ਇੰਜ ਮਹਿਸੂਸ ਕਰਦੇ ਜਿਵੇਂ ਉਨ੍ਹਾਂ ਦਾ ਕੁਸ਼ਤੀ ਵੇਖਣ ਦਾ ਮਕਸਦ ਸਫਲ ਹੋ ਗਿਆ ਹੋਵੇ। ਜੇ ਕਿਤੇ ਕਲੀ ਪਾਉਣ ਵਾਲਾ ਭਾਗ ਸਿੰਘ ਇਧਰ ਉਧਰ ਹੋ ਜਾਂਦਾ ਤਾਂ ਸਪੀਕਰ ਤੋਂ ਬੋਲਿਆ ਜਾਂਦਾ ਕਿ ਭਾਗ ਸਿੰਘ ਕਲੀ ਵਾਲਾ ਜਿੱਥੇ ਕਿਤੇ ਵੀ ਆਵਾਜ਼ ਸੁਣਦਾ ... Read More »

ਹੋਟਲ ਪਹੁੰਚ ਕੇ ਲਿਆ ਸੁੱਖ ਦਾ ਸਾਹ

ਗੱਲ 18 ਕੁ ਸਾਲ ਪਹਿਲਾਂ ਦੀ ਹੈ ਤੇ ਪੁਰਾਣੀ ਵੀ। ਪਤਨੀ ਨੇ ਕਿਹਾ ਕਿ ਮੇਰਾ ਮਨ ਕਰਦਾ ਹੈ ਕਿ ਅੱਗੇ ਹੋਰ ਪੜ੍ਹਾਈ ਕਰਾਂ। ਮੈਂ ਕਿਹਾ ਕਿ ਤੁਸੀਂ ਐਮ ਏ ਪੰਜਾਬੀ ਕੀਤੀ ਹੈ? ਉਹ ਕਹਿਣ ਲੱਗੀ ਕਿ ਮੈਂ ਬੇਸ਼ੱਕ ਬੀ ਐਸ ਸੀ ਸੀ, ਬੀ ਐਡ, ਐਮ ਏ ਹਾਂ, ਪਰ ਮੇਰਾ ਮਨ ਕਰਦਾ ਹੈ ਕਿ ਮੈਂ ਜੀਵ ਵਿਗਿਆਨ ਦੀ ਐਮ ਐਸ ਸੀ ਜ਼ਰੂਰ ਕਰਾਂ। ਮੈਂ ਵੀ ਸਿਰ ਹਿਲਾ ਕੇ ਦਿਲੋਂ ਹਾਂ ਵਿੱਚ ਹਾਂ ਮਿਲਾ ਦਿੱਤੀ। ਮੇਰੀ ਪਤਨੀ ਨੇ ਅਨਾਮਲਾਈ ਯੂਨੀਵਰਸਿਟੀ ਤੋਂ ਐਮ ਸੀ ਸੀ ਕਰਨੀ ਸੀ। ਇਹ ਯੂਨੀਵਰਸਿਟੀ ਚਿਦੰਬਰਮ ਨੇੜੇ ਅਨਾਮਲਾਈ (ਤਾਮਿਲ ਨਾਡੂ) ਵਿਖੇ ਹੈ। ਯੂਨੀਵਰਸਿਟੀ ਤੋਂ ਫਾਰਮ ਮੰਗਵਾਏ ਤੇ ਭਰ ਕੇ ... Read More »