Saturday , 19 August 2017
You are here: Home / ਦੁਨੀਆ

Category Archives: ਦੁਨੀਆ

ਅੱਤਵਾਦੀ ਹਮਲੇ ਨਾਲ ਲਹੂ-ਲੁਹਾਨ ਹੋਈ ਫਰਾਂਸ ਦੀ ਧਰਤੀ, 80 ਲੋਕਾਂ ਦੀ ਮੌਤ, 150 ਤੋਂ ਵਧ ਜ਼ਖਮੀ

ਨੀਸ— ਫਰਾਂਸ ਦੇ ਨੀਸ ‘ਚ ਅੱਤਵਾਦੀ ਹਮਲਾ ਹੋਇਆ ਹੈ। ਇਕ ਵਿਅਕਤੀ ਨੇ ਬੇਕਾਬੂ ਟਰੱਕ ਫਰਾਂਸ ਦੇ ਰਾਸ਼ਟਰੀ ਦਿਹਾੜੇ ਮੌਕੇ ਮਨਾਏ ਜਾ ਰਹੇ ਸਮਾਰੋਹ ਦੌਰਾਨ ਇਕੱਠੇ ਹੋਏ ਲੋਕਾਂ ‘ਤੇ ਚੜ੍ਹਾ ਦਿੱਤਾ। ਇਸ ਅੱਤਵਾਦੀ ਹਮਲੇ ‘ਚ ਘੱਟ ਤੋਂ ਘੱਟ 80 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 150 ਤੋਂ ਵਧ ਲੋਕ ਜ਼ਖਮੀ ਹੋ ਗਏ ਹਨ। ਫਰਾਂਸ ਦੇ ਗ੍ਰਹਿ ਮੰਤਰੀ ਮੁਤਾਬਕ ਹਮਲੇ ‘ਚ 80 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਦੀ ਹਾਲਤ ਗੰਭੀਰ ਹੈ। ਵੀਰਵਾਰ ਸ਼ਾਮ ਨੂੰ ਫਰਾਂਸ ਦੇ ਨੀਸ ਸ਼ਹਿਰ ਸਥਿਤ ਫ੍ਰੈਂਚ ਰਿਵੇਰਾ ਰਿਜ਼ਾਰਟ ‘ਚ ਇਕ ਟਰੱਕ ਲੋਕਾਂ ਦੀ ਭੀੜ ‘ਤੇ ਚੜ੍ਹ ਗਿਆ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਇਹ ਲੋਕ ਉਸ ... Read More »

‘ਕਸ਼ਮੀਰ ਦੀ ਅੱਗ ਬੁਝਣ ਲੱਗੀ, ਭਰਨ ਰਹੇ ਜਖਮ’

ਨਵੀਂ ਦਿੱਲੀ: ਹਿਬਜੁਲ ਮੁਜਾਹਿਦੀਨ ਅੱਤਵਾਦੀ ਬੁਰਹਾਨ ਦੇ ਮਾਰੇ ਜਾਣ ਤੋਂ ਬਾਅਦ ਭੜਕੀ ਹਿੰਸਾ ਦੀ ਅੱਗ ਠੰਡੀ ਹੋਣ ਲੱਗੀ ਹੈ। 4 ਦਿਨ ਤੱਕ ਭਿਆਨਕ ਹਿੰਸਾ ਤੋਂ ਬਾਅਦ ਕੁੱਝ ਇਲਾਕਿਆਂ ‘ਚ ਪੱਥਰਬਾਜੀ ਦੀਆਂ ਘਟਨਾਵਾਂ ਤੋਂ ਇਲਾਵਾ ਜਿਆਦਾਤਰ ਇਲਾਕੇ ‘ਚ ਸ਼ਾਂਤੀ ਹੈ। ਇਸ ਹਿੰਸਾ ਦੌਰਾਨ ਸੁਰੱਖਿਆ ਬਲਾਂ ਤੇ ਕਸ਼ਮੀਰੀ ਮੁਜ਼ਾਹਰਾਕਾਰੀਆਂ ਵਿਚਾਲੇ 500 ਤੋਂ ਵੱਧ ਹਿੰਸਕ ਝੜਪਾਂ ਹੋਈਆਂ। ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1600 ਤੋਂ ਵੱਧ ਜ਼ਖ਼ਮੀ ਹੋਏ ਹਨ। ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਘਾਟੀ ਦੀਆਂ ਇਹਨਾਂ ਘਟਨਾਵਾਂ ‘ਤੇ ਦੁੱਖ ਜਤਾਉਂਦਿਆਂ ਜਖਮ ਭਰਨ ਦਾ ਵਾਅਦਾ ਕੀਤਾ। ਪੰਪੋਰ ਤੇ ਕੁੱਪਵਾੜਾ ਕਸਬਿਆਂ ਸਹਿਤ ਕਸ਼ਮੀਰ ਦੇ ਕੁੱਝ ਹਿੱਸਿਆਂ ‘ਚ ਕਰਫਿਊ ... Read More »

ਹੁਣ ਭਾਰਤੀਆਂ ਲਈ ਅਮਰੀਕਾ ਜਾਣਾ ਔਖਾ !

ਵਾਸ਼ਿੰਗਟਨ: ਭਾਰਤੀਆਂ ਨੂੰ ਐਚ-1 ਬੀ ਤੇ ਐਲ-1 ਵੀਜ਼ੇ ਤੋਂ ਰੋਕਣ ਲਈ ਅਮਰੀਕਾ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਇਸ ਵੀਜ਼ੇ ਤੋਂ ਭਾਰਤੀਆਂ ਨੂੰ ਮੁਥਾਜ ਕਰਨ ਲਈ ਅਮਰੀਕਾ ਦੇ ਹਾਊਸ ਆਫ਼ ਰੀਪ੍ਰੀਜੈਂਟੇਟਿਵਸ ਵਿੱਚ ਕਾਨੂੰਨੀ ਮਾਹਿਰਾਂ ਨੇ ਬਿੱਲ ਪੇਸ਼ ਕਰ ਦਿੱਤਾ ਹੈ। ਜੇਕਰ ਹਾਊਸ ਵਿੱਚ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਅਮਰੀਕਾ ਵਿੱਚ ਕੰਮ ਕਰਨ ਵਾਲੀਆਂ ਭਾਰਤੀ ਆਈ.ਟੀ. ਕੰਪਨੀਆਂ ਨੂੰ ਐਚ-1 ਬੀ ਤੇ ਐਲ-1 ਵੀਜ਼ਾ ਉੱਤੇ ਮਾਹਿਰਾਂ ਨੂੰ ਬੁਲਾਉਣਾ ਔਖਾ ਹੋ ਜਾਵੇਗਾ। ਐਚ-1 ਬੀ ਤੇ ਐਲ-1 ਵੀਜ਼ਾ ਸੁਧਾਰ ਐਕਟ 2016 ਨੂੰ ਨਿਊ ਜਰਸੀ ਤੋਂ ਡੈਮੋਕ੍ਰੇਟਿਕ ਦੇ ਕਾਂਗਰਸ ਮੈਨ ਬਿੱਲ ਪੈਸਕਰਿਲ ਤੇ ਰਿਪਲਬੀਲਕਨ ਦੇ ਕੈਲੇਫੋਰਨੀਆ ਤੋਂ ਮੈਂਬਰ ਡੈਨਾ ਰੋਹਾਰਬੈਚਰ ਨੇ ਹਾਊਸ ਵਿੱਚ ... Read More »

ਐੱਨ. ਡੀ. ਪੀ. ਦੀ ਪ੍ਰਧਾਨ ਫਿਰ ਤੋਂ ਬਣੀ ਪ੍ਰੀਮੀਅਰ ਰੇਚਲ ਨੋਟਲੀ

ਕੈਲਗਰੀ — ਅਲਬਰਟਾ ਦੀ ਐੱਨ. ਡੀ. ਪੀ. ਪਾਰਟੀ ਦੀ ਸ਼ਨੀਵਾਰ ਨੂੰ ਹੋਈ ਕਨਵੈਨਸ਼ਨ ‘ਚ ਡੇਲੀਗੇਟਾਂ ਵਲੋਂ ਪ੍ਰੀਮੀਅਰ ਰੇਚਲ ਨੋਟਲੀ ਦੀ ਅਗਵਾਈ ‘ਚ ਮੁੜ ਭਰੋਸਾ ਪ੍ਰਗਟਾਇਆ ਗਿਆ। 97.8 ਫੀਸਦੀ ਪਾਰਟੀ ਡੈਲੀਗੇਟਾਂ ਨੇ ਉਨ੍ਹਾਂ ਦੇ ਹੱਕ ‘ਚ ਵੋਟ ਪਾਈ। ਵਰਣਨਯੋਗ ਹੈ ਕਿ ਪਿਛਲੇ ਸਾਲ ਮਈ ‘ਚ ਹੋਈਆਂ ਚੋਣਾਂ ‘ਚ ਭਾਰੀ ਬਹੁਮਤ ਨਾਲ ਐੱਨ. ਡੀ. ਪੀ. ਸਰਕਾਰ ਬਣੀ ਸੀ ਅਤੇ ਰਾਜ ‘ਚ ਨੋਟਲੀ ਪਹਿਲੀ ਐੱਨ. ਡੀ. ਪੀ. ਪ੍ਰੀਮੀਅਰ ਬਣੀ ਸੀ। ਪਾਰਟੀ ਨੇਤਾ ਚੁਣੇ ਜਾਣ ਉਪਰੰਤ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ ਇਸ ਪੱਧਰ ਤੱਕ ਪਾਰਟੀ ਮੈਂਬਰਾਂ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ... Read More »

ਚੀਨ ਸਭ ਤੋਂ ਵੱਡਾ ਉਲੰਘਣਾ ਕਰਨ ਵਾਲਾ ਦੇਸ਼ : ਟਰੰਪ

ਪਿਟਸਬਰਗ (ਅਮਰੀਕਾ)— ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਸੰਭਾਵਿਤ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਹੈ ਕਿ ਚੀਨ ਸਭ ਤੋਂ ਵੱਡਾ ਉਲੰਘਣਾ ਕਰਨ ਵਾਲਾ ਦੇਸ਼’ ਹੈ ਕਿਉਂਕਿ ਉਹ ਅਮਰੀਕਾ ਵਲ ਆਪਣਾ ਖਤਰਨਾਕ ਕੈਮੀਕਲ ਰੋੜ੍ਹ ਰਿਹਾ ਹੈ, ਬੌਧਿਕ ਜਾਇਦਾਦ ਚੋਰੀ ਕਰ ਰਿਹਾ ਹੈ ਅਤੇ ਚੀਨ ‘ਚ ਕਾਰੋਬਾਰ ਕਰ ਰਹੀਆਂ ਅਮਰੀਕੀ ਕੰਪਨੀਆਂ ‘ਤੇ ਬਹੁਤ ਜ਼ਿਆਦਾ ਟੈਕਸ ਲਗਾ ਰਿਹਾ ਹੈ।ਟਰੰਪ ਨੇ ਪਿਟਸਬਰਗ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਕਿਹਾ, ”ਚੀਨ ਸਭ ਤੋਂ ਵੱਡਾ ਉਲੰਘਣਾ ਕਰਨ ਵਾਲਾ ਦੇਸ਼ ਹੈ। ਮੈਕਸੀਕੋ ਚੀਨ ਦਾ ਛੋਟਾ ਰੂਪ ਹੈ। ਉਨ੍ਹਾਂ ਕਿਹਾ ਕਿ ਉਹ ਮੁਕਤ ਵਪਾਰ ‘ਚ ਭਰੋਸਾ ਕਰਦੇ ਹਨ ਪਰ ਇਸ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ... Read More »

ਸ਼੍ਰੋਮਣੀ ਕਮੇਟੀ ਨੇ ਲਿਆ ਫੈਸਲਾ; ਤੀਸਰੀ ਵਾਰ ਰੱਦ ਵਿਸਵ ਪੰਜਾਬੀ ਭਾਸਾ ਸੰਮੇਲਨ

ਨਵੀਂ ਤਾਰੀਖ 25-26 ਸਤੰਬਰ ਮਿਥੀ ਟਰਾਂਟੋ (ਕੰਵਲਜੀਤ ਸਿੰਘ ਕੰਵਲ)- ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਵਧੀਕ ਸਕੱਤਰ ਅਤੇ ਦੇਸ਼- ਵਿਦੇਸ਼ ਵਿੱਚੋਂ ਲੇਖਕਾਂ,ਬੁੱਧੀਜੀਵੀਆਂ ਆਦਿ ਨਾਲ ਬੀਤੇ ਲੰਬੇ ਸਮੇਂ ਤੋਂ ਵਿਸ਼ਵ ਪੰਜਾਬੀ ਭਾਸ਼ਾ ਸਮੇਲੰਨ ਦੀਆਂ ਤਿਆਰੀਆਂ ਆਦਿ ਲਈ ਯਤਨਸ਼ੀਲ  ਡਾ: ਪਰਮਜੀਤ ਸਿੰਘ ਸਰੋਇਆ ਵੱਲੋਂ ਅੱਜ ਭੇਜੇ ਗਏ ਉਸ ਸੁਨੇਹੇ ਨੇ ਸਕਤੇ ਚ ਪਾ ਦਿਤਾ ਜਿਸ ਮੁਤਾਬਕ ਸ੍ਰੀ ਆਨੰਦਪੁਰ ਸਾਹਿਬ ਵਿਖੇ 26-27 ਜੂਨ ਨੂੰ ਹੋਣ ਵਾਲੇ ਇਸ ਸੰਮੇਲਨ ਦੀ ਤਾਰੀਖ 25-26 ਸਤੰਬਰ ਕਰ ਦਿੱਤੀ ਗਈ ਹੈ। ਇਕੱਲੇ ਟਰਾਂਟੋ ਤੋਂ ਇਕ ਦਰਜਨ ਤੋਂ ਵੱਧ ਬੁੱਧੀਜੀਵੀ, ਲੇਖਕ ਇਸ ਸਮੇਲਨ ਚ ਸ਼ਾਮਲ ਹੋਣ ਲਈ ਆਪਣੀਆਂ ਟਿਕਟਾਂ ਖਰੀਦ ਚੁਕੇ ਹਨ ਅਤੇ ਕਈਆਂ ਨੇ ਆਪਣੇ ਕੰਮਾਂ ਕਾਰਾਂ ਤੋਂ ਛੁੱਟੀਆਂ ... Read More »

ਮੀਂਹ ਤੇ ਝੱਖੜ ਨਾਲ ਆਸਟਰੇਲੀਆ ਵਿੱਚ ਭਾਰੀ ਨੁਕਸਾਨ

ਸਿਡਨੀ, 7 ਜੂਨ: ਆਸਟਰੇਲੀਆ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਖੇਤਰਾਂ ਵਿੱਚ ਪਏ ਭਾਰੀ ਮੀਂਹ ਅਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਪੰਜ ਮੌਤਾਂ ਹੋਈਆਂ ਹਨ, ਜਿਨ੍ਹਾਂ ’ਚੋਂ ਤਿੰਨ ਦੀਆਂ ਲਾਸ਼ਾਂ ਮਿਲ ਗਈਆਂ ਹਨ। ਆਸਟਰੇਲੀਆ ਦੀ ਬੀਮਾ ਕੌਂਸਲ ਨੇ ਇਸ ਨੂੰ ਤਬਾਹੀ ਦਾ ਨਾਂ ਦਿੱਤਾ ਹੈ। ਇਕ ਅਧਿਕਾਰੀ ਅਨੁਸਾਰ ਮੁਢਲੇ ਤੌਰ ‘ਤੇ ਪਿਛਲੇ 48 ਘੰਟਿਆਂ ਵਿੱਚ ਮੁਆਵਜ਼ੇ ਲਈ ਆਏ ਤਕਰੀਬਨ 11 ਹਜ਼ਾਰ ਦਾਅਵਿਆਂ ਮੁਤਾਬਕ 38 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਬੀਮੇ ਲਈ ਇਹ ਦਾਅਵੇ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਵਿੱਚੋਂ ਆਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਸੂਬਾ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਤੇ ਹੋਰ ਥਾਵਾਂ ‘ਤੇ ਫਸਲਾਂ ਦਾ ਵੀ ... Read More »

ਇਸਤੰਬੁਲ ’ਚ ਪੁਲੀਸ ਬੱਸ ’ਤੇ ਹਮਲਾ, 11 ਜਣੇ ਹਲਾਕ

ਇਸਤੰਬੁਲ, 7 ਜੂਨ: ਤੁਰਕੀ ਵਿੱਚ ਇਸਤੰਬੁਲ ਦੇ ਇਕ ਇਤਿਹਾਸਕ ਕੇਂਦਰ ਕੋਲ ਅੱਜ ਪੁਲੀਸ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਾਰ ਬੰਬ ਧਮਾਕੇ ਵਿੱਚ ਸੱਤ ਪੁਲੀਸ ਅਧਿਕਾਰੀਆਂ ਅਤੇ ਚਾਰ ਨਾਗਰਿਕਾਂ ਦੀ ਮੌਤ ਹੋ ਗਈ। ਇਸਤੰਬੁਲ ਦੇ ਗਵਰਨਰ ਵਾਸਿਪ ਸ਼ਾਹੀਨ ਨੇ ‘ਤੁਰਕਿਸ਼’ ਟੀਵੀ ਨੂੰ ਦੱਸਿਆ ਕਿ ਦੰਗਾ ਵਿਰੋਧੀ ਪੁਲੀਸ ਬਲ ਨੂੰ ਲਿਜਾ ਰਹੀ ਬੱਸ ਨੂੰ ਨਿਸ਼ਾਨਾ ਬਣਾ ਕੇ ਉਸ ਸਮੇਂ ਧਮਾਕਾ ਕੀਤਾ ਗਿਆ ਜਦੋਂ ਉਹ ਜ਼ਿਲ੍ਹਾ ਬੇਯਾਜਿਤ ਵਿੱਚੋਂ ਲੰਘ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ 36 ਲੋਕ ਫੱਟੜ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਹਮਲੇ ਦੀ ਹਾਲੇ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ... Read More »

ਸਾਬਕਾ ਪ੍ਰਧਾਨ ਮੰਤਰੀ ਜੀਆ ਖਿਲਾਫ ਜੱਜ ਨੇ ਭ੍ਰਿਸ਼ਟਾਚਾਰ ਮਾਮਲੇ ”ਚ ਸੁਣਵਾਈ ਟਾਲੀ

ਢਾਕਾ— ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਖਿਲਾਫ ਮੁਕੱਦਮੇ ਦੀ ਸੁਣਵਾਈ ਨੂੰ ਇਕ ਜੱਜ ਨੇ ਵੀਰਵਾਰ ਨੂੰ ਟਾਲ ਦਿੱਤਾ। ਖਾਲਿਦਾ ਨੇ ਉਸ ‘ਤੇ ਚੱਲ ਰਹੇ ਭ੍ਰਿਸ਼ਟਾਚਾਰ ਅਤੇ ਅਧਿਕਾਰਾਂ ਦੀ ਦੁਰਵਰਤੋਂ ਸਬੰਧੀ ਮੁਕੱਦਮਿਆਂ ਨੂੰ ਰੱਦ ਕਰਨ ਦੀ ਅਪੀਲ ਦੇਸ਼ ਦੀ ਸੁਪਰੀਮ ਕੋਰਟ ‘ਚ ਕੀਤੀ ਹੈ। ਹੇਠਲੀ ਅਦਾਲਤ ਦੇ ਜੱਜ ਅਬੁ ਅਹਿਮਦ ਜਾਮਦੇਰ ਦੀ ਅਦਾਲਤ ‘ਚ ਜੀਆ ਵੀਰਵਾਰ ਨੂੰ ਪੇਸ਼ ਹੋਈ, ਜਿੱਥੇ ਜਸਟਿਸ ਨੇ ਮਾਮਲੇ ਦੀ ਸੁਣਵਾਈ ਨੂੰ ਇਸ ਮਹੀਨੇ ਦੇ ਅਖੀਰ ਤੱਕ ਲਈ ਟਾਲ ਦਿੱਤਾ, ਤਾਂ ਜੋ ਜੀਆ ਮਾਮਲੇ ਨੂੰ ਸੁਪਰੀਮ ਕੋਰਟ ‘ਚ ਲਿਜਾ ਸਕੇ। ਜੀਆ ਫਿਲਹਾਲ ਦੇਸ਼ ‘ਚ ਮੁੱਖ ਵਿਰੋਧੀ ਧਿਰ ਦੀ ਨੇਤਾ ਹੈ। ਜੀਆ ਅਤੇ ਉਸ ਦੀ ਬੰਗਲਾਦੇਸ਼ ... Read More »

ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਿਹਾ,ਵਾਰਤਾ ਤੋਂ ‘ਪਿੱਛੇ ਹੱਟ ਰਿਹਾ ਭਾਰਤ

ਇਸਲਾਮਾਬਾਦ— ਰਾਸ਼ਟਰਪਤੀ ਮਮਨੂਨ ਹੁਸੈਨ ਨੇ ਬੁੱਧਵਾਰ ਨੂੰ ਭਾਰਤ ‘ਤੇ ਦੋਸ਼ ਲਗਾਇਆ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਸੰਯੁਕਤ ਜਾਂਚ ਲਈ ਪਾਕਿਸਤਾਨ ਵਲੋਂ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਭਾਰਤ ਵਾਰਤਾ ਤੋਂ ‘ਪਿੱਛੇ ਹੱਟ ਰਿਹਾ ਹੈ’। ਨਾਲ ਹੀ ਉਨ੍ਹਾਂ ਨੇ ਕਸ਼ਮੀਰ ਮੁੱਦੇ ਨੂੰ ਚੁੱਕਦਿਆਂ ਇਸ ਨੂੰ ‘ਵੰਡ ਦਾ ਅਧੂਰਾ ਏਜੰਡਾ’ ਤੇ ਖੇਤਰੀ ਤਣਾਅ ਦਾ ਮੁੱਖ ਕਾਰਨ ਦੱਸਿਆ। ਮੌਜੂਦਾ ਸੰਸਦ ਦੇ ਚੌਥੇ ਸਾਲ ਦੀ ਸ਼ੁਰੂਆਤ ‘ਚ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਹੁਸੈਨ ਨੇ ਕਿਹਾ, ‘ਵਾਰਤਾ ਬਹਾਲ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਤੇ ਪਠਾਨਕੋਟ ਹਮਲੇ ਦੀ ਸਾਂਝੀ ਜਾਂਚ ਦੀ ਪੇਸ਼ਕਸ਼ ਦੇ ਬਾਵਜੂਦ ਵਿਦੇਸ਼ ਸਕੱਤਰ ਪੱਧਰ ਦੀ ਵਾਰਤਾ ਅਜੇ ਵੀ ਮੁਲਤਵੀ ਹੈ। ਪਾਕਿਸਤਾਨ ਇਸ ... Read More »