Saturday , 19 August 2017
You are here: Home / ਰਾਜਨੀਤਕ

Category Archives: ਰਾਜਨੀਤਕ

ਇਸਤਰੀ ਅਕਾਲੀ ਦਲ ਵਲੋਂ 19 ਸਤੰਬਰ ਤੋਂ ਹਲਕਾਵਾਰ ਮੀਟਿੰਗਾਂ ਕਰਨ ਦਾ ਫੈਸਲਾ

ਇਸਤਰੀ ਅਕਾਲੀ ਦਲ ਵਲੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾਵਾਰ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਬੀਬੀ ਜਗੀਰ ਕੌਰ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆ ਚੋਣਾਂ ਵਿੱਚ ਸਮਾ ਥੋਡ਼ਾ ਰਹਿ ਗਿਆ ਹੈ। ਇਸ ਲਈ ਇਸਤਰੀ ਅਕਾਲੀ ਦਲ ਵਲੋਂ ਹਲਕਾਵਾਰ ਮੀਟਿੰਗਾ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 19 ਸਤੰਬਰ, 2016 ਨੂੰ ਜਿਲਾ ਅੰਮ੍ਰਿਤਸਰ ... Read More »

ਸਰਕਾਰੀ ਥਾਵਾਂ ਉੱਤੇ ਪ੍ਰਗਟ ਹੁੰਦੇ ਧਾਰਮਿਕ ਸਥਾਨ

ਪੰਜਾਬ ਵਿੱਚ ਸਫਰ ਕਰਦੇ ਸਮੇਂ ਜੇ ਸੜਕ ਕਿਨਾਰੇ ਗਾਜਰ ਬੂਟੀ ਅਤੇ ਭੰਗ ਦੇ ਬੂਟਿਆਂ ਦੀ ਜਗ੍ਹਾ ਅਚਾਨਕ ਹਰਾ ਘਾਹ ਕਰੀਨੇ ਨਾਲ ਕੱਟਿਆ ਹੋਇਆ ਅਤੇ ਫੁੱਲਾਂ ਨਾਲ ਲੱਦੇ ਹੋਏ ਪੌਦੇ ਨਜ਼ਰੀਂ ਆ ਜਾਣ ਤਾਂ ਸਮਝੋ ਕਿ ਜਾਇਜ਼-ਨਾਜਾਇਜ਼ ਕਬਜ਼ਾ ਕਰ ਕੇ ਬਣਾਇਆ ਗਿਆ ਕੋਈ ਧਾਰਮਕ ਸਥਾਨ ਜਾਂ ਡੇਰਾ ਆ ਗਿਆ ਹੈ। ਆਪਣੇ ਘਰਾਂ ਦਾ ਕੂੜਾ ਵੀ ਡਸਟ-ਬਿਨ ਵਿੱਚ ਪਾਉਣਾ ਬੇਇੱਜ਼ਤੀ ਸਮਝਣ ਵਾਲੇ ਲੋਕ ਉਥੇ ਕੜਕਦੀ ਧੁੱਪ ਵਿੱਚ ਸ਼ਰਧਾ ਨਾਲ ਭਾਂਡੇ ਮਾਂਜਦੇ, ਝਾੜੂ ਮਾਰਦੇ ਤੇ ਪੌਦਿਆਂ ਨੂੰ ਪਾਣੀ ਦੇਂਦੇ ਦੇਖੇ ਜਾਂਦੇ ਹਨ। ਜੇ ਇਹ ਅੰਧ-ਵਿਸ਼ਵਾਸੀ ਆਪਣੇ ਘਰ ਦਾ ਆਲਾ ਦੁਆਲਾ ਵੀ ਇਸ ਤਰ੍ਹਾਂ ਸਾਫ ਰੱਖਣ ਤਾਂ ਭਾਰਤ ਅਮਰੀਕਾ ਤੋਂ ਜ਼ਿਆਦਾ ਲਿਸ਼ਕ-ਪੁਸ਼ਕ ਜਾਵੇ। ਪੰਜਾਬ ... Read More »

ਲੋਕਤੰਤਰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਹੋਣ ਦੇ ਨਾਲ ਸੂਝ-ਬੂਝ ਉੱਤੇ ਵੀ ਆਧਾਰਤ ਹੋਵੇ

ਭਾਰਤ ਇਕ ਵਾਰ ਫਿਰ ਘਪਲੇ ਵਿੱਚ ਘਿਰ ਗਿਆ ਹੈ ਤੇ ਇਸ ਵਾਰ 3546 ਕਰੋੜ ਰੁਪਏ ਦਾ ਅਗਸਤਾ ਵੈਸਟਲੈਂਡ ਵੀ ਵੀ ਆਈ ਪੀ ਹੈਲੀਕਾਪਟਰ ਘਪਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸੌਦਾ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੇ ਰਾਜ ਵਿੱਚ ਹੋਇਆ ਸੀ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਰਾਜ ਸਭਾ ਵਿੱਚ ਇਹ ਕਹਿੰਦਿਆਂ ਕਾਂਗਰਸ ਹਾਈ ਕਮਾਨ ਉੱਤੇ ਨਿਸ਼ਾਨਾ ਲਾਇਆ ਕਿ ‘ਅਜਿਹਾ ਲੱਗਦਾ ਹੈ ਕਿ ਸੀ ਬੀ ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਹਰੇਕ ਕਾਰਵਾਈ ਪਿੱਛੇ ਕੋਈ ਅਦ੍ਰਿਸ਼ ਹੱਥ ਰਾਹ ਦਿਖਾ ਰਿਹਾ ਸੀ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਇਹ ਘਪਲਾ ਕਿਸ ਦੇ ... Read More »

ਭਾਰਤੀ ਨਿਆਇਕ ਪ੍ਰਣਾਲੀ ਵਿੱਚ ਸੁਧਾਰ ਦਾ ਵੇਲਾ

24 ਅਪ੍ਰੈਲ ਨੂੰ ਭਾਰਤ ਸਰਕਾਰ ਵੱਲੋਂ ਕਰਵਾਈ ਇੱਕ ਅਹਿਮ ਕਾਨਫਰੰਸ ਵਿੱਚ ਰਾਜਾਂ ਦੇ ਮੁੱਖ ਮੰਤਰੀਆਂ, ਹਾਈ ਕੋਰਟਾਂ ਦੇ ਚੀਫ ਜੱਜਾਂ, ਕੇਂਦਰੀ ਕਾਨੂੰਨ ਮੰਤਰੀ ਅਤੇ ਕਾਨੂੰਨ ਮੰਤਰਾਲਿਆਂ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ। ਵਿਚਾਰ ਅਧੀਨ ਮੁੱਖ ਵਿਸ਼ਾ ਦੇਸ਼ ਦੀਆਂ ਅਦਾਲਤਾਂ ਵਿੱਚ ਮੁੱਦਤਾਂ ਤੋਂ ਲਟਕਦੇ ਕੇਸਾਂ ਦੇ ਨਿਪਟਾਰੇ ਦਾ ਸੀ, ਜਿਨ੍ਹਾਂ ਦੀ ਗਿਣਤੀ ਤਿੰਨ ਕਰੋੜ ਅੱਸੀ ਲੱਖ ਤੱਕ ਜਾ ਪੁੱਜੀ ਹੈ। ਕੇਂਦਰ ਸਰਕਾਰ ਨੇ ਪੰਜ ਸਾਲ ਜਾਂ ਇਸ ਤੋਂ ਪੁਰਾਣੇ ਕੇਸਾਂ ਦੇ ਨਿਪਟਾਰੇ ਲਈ ਸਮਾਂ-ਸੀਮਾ ਨਿਰਧਾਰਤ ਕਰਨ ਦੇ ਸੁਝਾਅ ਦਿੱਤੇ, ਜਿਸ ਦੀ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ-ਸ਼ੋਰ ਨਾਲ ਹਮਾਇਤ ਕੀਤੀ, ਪਰ ਨਾਲ ਉਨ੍ਹਾਂ ਵੱਲੋਂ ਨਿਆਂ ... Read More »

ਸਰਕਾਰਾਂ ਕਿਉਂ ਨਹੀਂ ਨਿਭਾਉਂਦੀਆਂ ਰਾਜ ਧਰਮ?

ਦੇਸ਼ ਦੇ ਕਈ ਹਿੱਸਿਆਂ ਤੋਂ ਪਾਣੀ ਲਈ ਤਰਸਦੇ ਲੋਕਾਂ ਦੀਆਂ ਖਬਰਾਂ ਆ ਰਹੀਆਂ ਹਨ। ਬੁੰਦੇਲਖੰਡ ਖੇਤਰ ਵਿੱਚ ਭੁੱਖ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਹਾਲ ਹੀ ਵਿੱਚ ਕੁਝ ਦਿਨ ਪਿਹਲਾਂ ਭੁੱਖ ਕਾਰਨ ਮਾਰੇ ਗਏ ਇਕ ਪਰਵਾਰ ਦੀ ਕਹਾਣੀ ਪੂਰੇ ਦੇਸ਼ ਨੇ ਦੇਖੀ। ਨੱਥੂ ਪ੍ਰਸਾਦ ਪੰਜ ਦਿਨਾਂ ਤੋਂ ਸਰਕਾਰੀ ਰਾਸ਼ਨ ਲਈ ਪਰਵਾਰ ਸਣੇ ਭੁੱਖ ਦਾ ਸੰਤਾਪ ਹੰਢਾਉਂਦਾ ਰਿਹਾ ਤੇ ਰਾਸ਼ਨ ਲੈਣ ਜਾਂਦਿਆਂ ਰਾਹ ਵਿੱਚ ਭੁੱਖੇ ਢਿੱਡ ਪਾਣੀ ਪੀਣ ਕਾਰਨ ਉਸ ਦੀ ਮੌਤ ਹੋ ਗਈ। ਬੁੰਦੇਲਖੰਡ ਤੋਂ ਇਕ ਹੋਰ ਅਫਸੋਸਨਾਕ ਖਬਰ ਆਈ ਹੈ ਕਿ ਇਕ ਵਿਅਕਤੀ ਭੁੱਖ ਨਾਲ ਮਰ ਗਿਆ, ਜਿਸ ਦੀ ਜੇਬ ਵਿੱਚੋਂ ਸੁੱਕੀ ਰੋਟੀ ਨਿਕਲੀ। ਇਹ ਸੱਚ ਹੈ ਕਿ ... Read More »

ਅਰਾਜਕਤਾ ਨਾਲ ਭਰੇ ਭਾਰਤ ਵਿੱਚ ਤੁਹਾਡਾ ‘ਸਵਾਗਤ’ ਹੈ

ਅੱਜ ਕੱਲ੍ਹ ਹਰ ਜਗ੍ਹਾ ਹਿੰਸਾ ਅਤੇ ਬੰਦੂਕਾਂ ਦੀਆਂ ਗੋਲੀਆਂ ਦਾ ਬੋਲਬਾਲਾ ਹੈ। ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਤੇ ਹਰ ਪਾਸੇ ਹਿੰਸਕ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਪਹਿਲਾਂ ਹੀ ਕਮਜ਼ੋਰ ਕਾਨੂੰਨ ਇਨਫੋਰਸਮੈਂਟ ਤੰਤਰ ਹੋਰ ਕਮਜ਼ੋਰ ਹੋ ਰਿਹਾ ਹੈ। ਭਾਰਤ ਵਿੱਚ ‘ਰੋਡ-ਰੇਜ’ ਦੀ ਇਕ ਨਵੀਂ ਵਿਵਸਥਾ ਕਾਇਮ ਹੋ ਰਹੀ ਹੈ, ਜਿਸ ‘ਚ ਲੋਕਾਂ ਦਾ ਦੁੱਖ ਅਪਾਹਿਜ ਪ੍ਰਸ਼ਾਸਨ ਦੇ ਰੌਲੇ ਹੇਠ ਦੱਬ ਰਿਹਾ ਹੈ। ਅਰਾਜਕ ਭਾਰਤ ਵਿੱਚ ਤੁਹਾਡਾ ਸਵਾਗਤ ਹੈ। ਬਿਹਾਰ, ਦਿੱਲੀ, ਯੂ ਪੀ, ਪੱਛਮੀ ਬੰਗਾਲ ਤੇ ਕੇਰਲਾ ਵਿੱਚ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਇਸ ਤੱਥ ‘ਤੇ ਬਾਖੂਬੀ ਚਾਨਣਾ ਪਾਉਂਦੀਆਂ ਹਨ ਜਿਥੇ ਭ੍ਰਿਸ਼ਟ ਨੇਤਾਵਾਂ ਤੋਂ ਲੈ ਕੇ ... Read More »

ਗਰੀਬੀ ਤੋਂ ਮੁਕਤੀ ਲਈ ਠੋਸ ਉਪਰਾਲਿਆਂ ਦੀ ਲੋੜ

ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਹੈ ਤੇ ਵਿਕਸਿਤ ਦੇਸ਼ਾਂ ਦੇ ਬਰਾਬਰ ਜਾਣ ਨੂੰ ਤਤਪਰ ਹੈ। ਗਰੀਬੀ, ਭੁੱਖਮਰੀ, ਗੁਲਾਮੀ ਅਤੇ ਭ੍ਰਿਸ਼ਟਾਚਾਰ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਸਮੱਸਿਆ ਹੈ। ਇਨ੍ਹਾਂ ਦੇ ਹੱਲ ਲਈ ਇਮਾਨਦਾਰੀ ਨਾਲ ਚੰਗੀਆਂ ਨੀਤੀਆਂ ਲਾਗੂ ਕਰਨ ਲਈ ਪੂੇਰ ਦੇਸ਼ ਦੀ ਇਕਜੁੱਟਤਾ ਲਾਜ਼ਮੀ ਹੈ। ਸੋਨੇ ਦੀ ਚਿੜੀ ਇਸ ਦੇਸ਼ ਨੂੰ ਵਿਦੇਸ਼ੀ ਹਮਲਾਵਰਾਂ ਤੇ ਭ੍ਰਿਸ਼ਟ ਹਾਕਮਾਂ ਨੇ ਨੋਚ ਨੋਚ ਖਾ ਲਿਆ। ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਹੋਣ ਦੇ ਬਾਵਜੂਦ ਦੇਸ਼ ਦੇ ਲੋਕ ਗੁਰਬਤ ਦੇ ਦਿਨ ਕੱਟਣ ਨੂੰ ਮਜਬੂਰ ਹਨ। ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ, ਬੇਰੁਜ਼ਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ ਤੇ ਭ੍ਰਿਸ਼ਟਾਚਾਰ ਆਦਿ ਹਨ। ਭ੍ਰਿਸ਼ਟਾਚਾਰ ਕਾਰਨ ਦੇਸ਼ ... Read More »

ਸਿਆਸਤ ਨਾਲ ਜੁੜੇ ਬਿਲਡਰ ਮਾਫੀਆ ਲਈ ‘ਸੋਨੇ ਦੀ ਖਾਨ’ ਬਣ ਗਈ ਹੈ ਪੁਰਾਣੀ ਦਿੱਲੀ

ਪੁਰਾਣੀ ਦਿੱਲੀ ਦੇ ਨਾਜਾਇਜ਼ ਕਬਜ਼ੇ ਵਾਲੇ ਘਰ ਇਕ ਦੂਜੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਨ, ਜਿਸ ਨਾਲ ਜੀਵਨ ਭਿਆਨਕ ਹੱਦ ਤੱਕ ਭੀੜ ਭੜੱਕੇ ਤੋਂ ਪ੍ਰਭਾਵਤ ਹੋ ਗਿਆ ਹੈ। ਰਾਜਧਾਨੀ ਦਿੱਲੀ ਦੇ ਪੁਰਾਣੇ ਮੁਹੱਲਿਆਂ ‘ਚ ਸਹੀ ਅਰਥਾਂ ‘ਚ ਕੋਈ ਜਗ੍ਹਾ ਬਚੀ ਹੀ ਨਹੀਂ ਅਤੇ ਕੋਈ ਉਸਾਰੀ ਕਰਨ ਜਾਂ ਨਵਾਂ ਘਰ ਵੇਚਣ ਲਈ ਪੁਰਾਣਿਆਂ ਨੂੰ ਡੇਗਣਾ ਹੀ ਇਕੋ-ਇਕ ਰਾਹ ਹੈ। ਬੇਸ਼ੱਕ ਪੁਰਾਣੇ ਘਰਾਂ ਨੂੰ ਡੇਗ ਕੇ ਉਨ੍ਹਾਂ ਦੀ ਥਾਂ ਆਧੁਨਿਕ ਅਪਰਾਟਮੈਂਟ ਉਸਾਰੇ ਜਾਂਦੇ ਹਨ, ਤਾਂ ਵੀ ਇਸ ਕੰਮ ਲਈ ਕਾਨੂੰਨ ਦੀਆਂ ਧੱਜੀਆਂ ਉਡਾਉਣੀਆਂ ਪੈਂਦੀਆਂ ਹਨ। ਇਸ ਦੇ ਬਾਵਜੂਦ ਇਹ ਬੜਾ ਲਾਹੇਵੰਦ ਧੰਦਾ ਹੈ। ਇਸ ‘ਚ ਕੋਈ ਵੀ ਜੋਖਮ ਉਠਾਇਆ ਜਾ ਸਕਦਾ ਹੈ, ... Read More »

ਜਿੱਥੇ ਮੁਨਸਫ਼ ਰੋਂਦਾ ਹੈ ਇਨਸਾਫ਼ ਲਈ

ਜੰਗਲ ਵਿੱਚੋਂ ਇੱਕ ਗਾਂ ਭੱਜੀ ਜਾ ਰਹੀ ਸੀ। ਇੱਕ ਹਾਥੀ ਨੇ ਉਸ ਨੂੰ ਰੋਕ ਕੇ ਉਸ ਦੇ ਭੱਜੇ ਜਾਣ ਦਾ ਕਾਰਨ ਪੁੱਛਿਆ। ਗਾਂ ਨੇ ਕਿਹਾ, ‘ਸਰਕਾਰ ਨੇ ਜੰਗਲ ਦੀਆਂ ਸਾਰੀਆਂ ਮੱਝਾਂ ਨੂੰ ਫੜਨ ਦੇ ਆਦੇਸ਼ ਜਾਰੀ ਕੀਤੇ ਹਨ।’ ‘..ਪਰ ਤੂੰ ਤਾਂ ਗਾਂ ਐਂ, ਫਿਰ ਕਿਉਂ ਭੱਜ ਰਹੀ ਹੈਂ?’ ‘ਮੈਨੂੰ ਪਤਾ ਐ, ਪਰ ਜੇ ਉਨ੍ਹਾਂ ਨੇ ਮੈਨੂੰ ਫੜ ਲਿਆ, ਫਿਰ ਮੈਨੂੰ ਅਦਾਲਤ ਵਿੱਚ ਇਹ ਸਾਬਤ ਕਰਨ ਲਈ ਕਿ ਮੈਂ ਮੱਝ ਨਹੀਂ ਗਾਂ ਹਾਂ, ਲਗਭਗ 20 ਸਾਲ ਲੱਗ ਜਾਣੇ ਨੇ।’ ਇਹ ਸੁਣ ਕੇ ਹਾਥੀ ਨੇ ਵੀ ਗਾਂ ਨਾਲ ਭੱਜਣਾ ਸ਼ੁਰੂ ਕਰ ਦਿੱਤਾ। ਸੱਚਮੁੱਚ ਸਾਡੀ ਨਿਆਂ ਪਾਲਿਕਾ ਦੀ ਕਾਰਜਕੁਸ਼ਲਤਾ ‘ਤੇ ਇਸ ਤੋਂ ਤਿੱਖਾ ... Read More »

ਸਹਿਜਧਾਰੀਆਂ ਤੋਂ ਵੋਟ ਦਾ ਹੱਕ ਖੋਹਣਾ ਠੀਕ ਨਹੀਂ

ਪਾਰਲੀਮੈਂਟ ਵਿਚ ਲੰਮੇਂ ਸਮੇਂ ਤੋਂ ਲਟਕਦਾ ਆ ਰਿਹਾ ਸਹਿਜਧਾਰੀ ਵੋਟਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਵੋਟ ਪਾਉਣ ਦੇ ਹੱਕ ਦਾ ਮਸਲਾ ਸੰਵਿਧਾਨ ਵਿਚ ਸੋਧ ਕਰਕੇ ਹੱਲ ਕਰ ਦਿੱਤਾ ਗਿਆ ਹੈ। ‘ਸਿੱਖ ਗੁਰਦੁਆਰਾ ਸੋਧ ਬਿਲ 2016‘ ਦੇ ਪਾਸ ਹੋਣ ਨਾਲ ਸ਼੍ਰੋਮਣੀ ਕਮੇਟੀ ਦੀ ਹੋਣ ਵਾਲੀ ਚੋਣ ਵਿਚ ਸਹਿਜਧਾਰੀ ਵੋਟਰ ਹੁਣ ਵੋਟ ਨਹੀਂ ਪਾ ਸਕਣਗੇ। ਸਾਲ 1925 ਵਿਚ ਬਣੇ 91 ਸਾਲ ਪੁਰਾਣੇ ਗੁਰਦੁਆਰਾ ਐਕਟ ਵਿਚ ਸੋਧ ਕਰ ਕੇ ਜਿਥੇ ਅਕਾਲੀ ਦਲ ਵੱਲੋਂ ਸਿੱਖਾਂ ਦੀ ਪੁਰਾਣੀ ਮੰਗ ਪੂਰੀ ਹੋਣ ਦਾ ਸੁਆਗਤ ਕੀਤਾ ਜਾ ਰਿਹਾ ਹੈ, ਉਥੇ ਵਿਰੋਧੀ ਧੜੇ ਅਕਾਲੀਆਂ ਉੱਤੇ ਸਹਿਜਧਾਰੀਆਂ ਦਾ ਵੋਟ ਪਾਉਣ ਦਾ ਹੱਕ ਖੋਹਣ ਦਾ ਦੋਸ਼ ਲਾ ... Read More »