Saturday , 19 August 2017
You are here: Home / ਸਾਹਿਤ

Category Archives: ਸਾਹਿਤ

ਸੱਦਾ ਪੱਤਰ

ਜਦ ਤੋਂ ਉਹ ਸਰਪੰਚ ਬਣਿਆ ਸੀ, ਉਸ ਨੂੰ ਕੋਈ ਨਾ ਕੋਈ ਸੱਦਾ ਪੱਤਰ ਆਇਆ ਹੀ ਰਹਿੰਦਾ, ਕਦੇ ਕਿਸੇ ਦੇ ਵਿਆਹ ਦਾ, ਕਦੇ ਮੰਗਣੇ ਦਾ, ਕਦੇ ਭੋਗ ਦਾ ਤੇ ਕਦੇ ਕਿਸੇ ਹੋਰ ਸਮਾਗਮ ਦਾ। ਦੁਪਹਿਰ ਦੀ ਰੋਟੀ ਉਹ ਕਦੇ ਹੀ ਘਰ ਖਾਂਦਾ ਤੇ ਕਿਸੇ ਕਿਸੇ ਦਿਨ ਤਾਂ ਸੂਰਜ ਛਿਪਣ ਸਾਰ ਘਰੋਂ ਨਿਕਲ ਜਾਂਦਾ ਤੇ ਅੱਧੀ ਰਾਤ ਡਿਗਦਾ ਢਹਿੰਦਾ ਮੁੜਦਾ। ਉਹ ਸੱਦਾ ਪੱਤਰਾਂ ਨੂੰ ਸੰਭਾਲ ਕੇ ਰੱਖਦਾ। ਜਿਸ ਦਿਨ ਸੱਦਾ ਪੱਤਰ ਨਾ ਆਉਂਦਾ ਤਾਂ ਪੁਰਾਣਿਆਂ ਨੂੰ ਵੇਖ ਕੇ ਖੁਸ਼ ਰਹਿੰਦਾ। ਫਿਰ ਉਹ ਬਿਮਾਰ ਰਹਿਣ ਲੱਗ ਪਿਆ। ਉਸ ਦੀ ਬਿਮਾਰੀ ਕਿਸੇ ਡਾਕਟਰ ਦੀ ਸਮਝ ਵਿੱਚ ਨਾ ਆਈ ਤੇ ਉਸ ਦਾ ਅੰਤਮ ਸਮਾਂ ਆ ... Read More »

ਕੁੜੀ ਹੁਣ ਚਿੜੀ ਨਹੀਂ ਰਹੀ

ਸਮੇਂ ਦੀ ਕਰਵਟ ਮੇਰੇ ਲਈ ਆਨੰਦ ਦਾ ਅਹਿਸਾਸ ਹੈ। ਹਾਂ ਲੋਕ ਜਾਗਰਤੀ ਸਿੰਜ ਰਹੀ ਹੈ ਮੇਰੀਆਂ ਨਿੱਕੀਆਂ ਕਲਮਾਂ ਨੂੰ ਤੇ ਮੇਰੇ ਫੁੱਟਣ ਨੂੰ ਉਡੀਕਣ ਲੱਗੀ ਹੈ ਕਾਇਨਾਤ ਪੱਬਾਂ ਭਾਰ ਹੋ ਲੱਗਣ ਲੱਗੇ ਨੇ ਸ਼ਾਮਿਆਨੇ ਵੰਡ ਹੋ ਰਹੀਆਂ ਨੇ ਮਠਿਆਈਆਂ ਮਿਲ ਰਹੀਆਂ ਨੇ ਵਧਾਈਆਂ ਤੇ ਮਿਲਣ ਲੱਗੀਆਂ ਨੇ ਮੇਰੇ ਹਿੱਸੇ ਦੀਆਂ ਲੋਰੀਆਂ ਸਕੂਲ ਕੀ ਕਾਲਜ ਕੀ ਹਰ ਖਿੱਤੇ ‘ਚ ਮਿਲ ਰਹੀ ਕਾਮਯਾਬੀ ਮੇਰੇ ਲਈ ਆਨੰਦ ਦਾ ਅਹਿਸਾਸ ਹੈ ਹਾਂ ਉਦੋਂ ਵਲੂੰਧਰ ਜ਼ਰੂਰ ਜਾਂਦੀ ਹਾਂ ਜਦੋਂ ਕਿਸੇ ਮਰਦ ਦੀ ਪਲੀਤ ਅੱਖ ਕਰਨ ਲੱਗਦੀ ਹੈ ਮੇਰਾ ਚੀਰ ਹਰਣ। ਪਰ ਚਿੜੀਆਂ ਦੀ ਦੁਨੀਆ ਹੁਣ ਮੈਨੂੰ ਭਾਅ ਨਹੀਂ ਰਹੀ ਬਾਜ਼ਾਂ ਦੇ ਖੁੱਲ੍ਹੇ ਆਸਮਾਨ ‘ਚ ਉਡਣਾ ... Read More »

ਗ਼ਜ਼ਲ

ਦਰਦਮੰਦਾਂ ਦੀ ਕਰ ਕਬੂਲ ਅਰਜ਼ ਤੂੰ। ਮਜ਼ਲੂਮਾਂ ਦੀ ਹੂਕ ਬਣ ਕੇ ਗਰਜ ਤੂੰ। ਜ਼ਿੰਦਗੀ ਜਿਉਣ ਦੀ ਤਹਿਜ਼ੀਬ ਤੈਨੂੰ, ਵਕਤ ਦੀ ਆਵਾਜ਼ ਦੀ ਫੜ ਮਰਜ਼ ਤੂੰ। ਹੱਕ ਮੰਗਣ ਵਾਲੇ ਨੂੰ ਤਖਤ ਗੱਦਾਰ ਕਹੇ, ਸਿਰਲੱਥਾਂ ਵਿੱਚ ਨਾਂ ਕਰਵਾ ਲੈ ਦਰਜ਼ ਤੂੰ। ਕਾਹਤੋਂ ਬਾਲ ਚਿਰਾਗ ਚੁਰਾਹੇ ਵਿੱਚ ਧਰੇਂ, ਜੇ ਕੁੱਲੀ ਰੁਸ਼ਨਾ ਦੇਵੇਂ ਦੱਸ ਕੀ ਹਰਜ਼ ਤੂੰ। ਤੇਰੇ ਦਰ ‘ਤੇ ਵੀ ਆ ਦਸਤਕ ਦੇਣਗੇ, ਜੇ ਨਾ ਅੱਗ ਉਡਾਉਂਦੇ ਸਕਿਆ ਵਰਜ ਤੂੰ। ਤੈਨੂੰ ਜੇ ਮੂੰਹ ਮੰਗੀ ਮੁਰਾਦ ਹੈ ਮਿਲੀ. ਲੋੜਵੰਦਾਂ ਦੀ ਵੀ ਪੂਰਦੇ ਗਰਜ਼ ਤੂੰ। ਆਪਣਿਆਂ ਲਈ ‘ਦੇਵਲ’ ਮਰਦੀ ਦੁਨੀਆ ਹੈ, ਲੋਕ ਹਿੱਤਾਂ ਲਈ ਜੂਝ ਨਿਭਾ ਕੇ ਫਰਜ਼ ਤੂੰ।    -ਸੁਰਜੀਤ ਦੇਵਲ       ... Read More »

ਅੱਖੀਆਂ ਦੱਸ ਦਿੰਦੀਆਂ

ਚਿਹਰੇ ਦਿਲ ਦੇ ਰਾਜ਼, ਅੱਖੀਆਂ ਦੱਸ ਦਿੰਦੀਆਂ। ਬੁੱਲ੍ਹੀਆਂ ‘ਤੇ ਆਏ ਸਵਾਲ, ਅੱਖੀਆਂ ਦੱਸ ਦਿੰਦੀਆਂ। ਉਚਾ ਬੋਲ ਕੇ ਝੂਠ ਲੁਕਾਇਆ ਜਾਂਦਾ ਨਾ, ਕੀ ਕਿਸ ਦਾ ਕਿਰਦਾਰ, ਅੱਖੀਆਂ ਦੱਸ ਦਿੰਦੀਆਂ। ਨਕਲੀ ਹਾਸੇ, ਅਸਲੀ ਗੱਲ ਦਬਾਉਣ ਕਿਵੇਂ, ਸੱਚੋ-ਸੱਚ ਨਿਖਾਰ, ਅੱਖੀਆਂ ਦੱਸ ਦਿੰਦੀਆਂ। ਦਿਲ ਵਿੱਚ ਕਿਸੇ ਦੇ ਪਿਆਰ ਜਾਂ ਕਿੰਨੀ ਕੌੜ ਭਰੀ, ਨਜ਼ਰਾਂ-ਨਜ਼ਰਾਂ ਨਾਲ, ਅੱਖੀਆਂ ਦੱਸ ਦਿੰਦੀਆਂ। ਮੂੰਹ ਵਿੱਚ ਰਾਮ, ਬਗਲ ਵਿੱਚ ਛੁਰੀ ਲੁਕਾਈ ਹੈ, ਝੂਠਾ ਤੀਰਥ ਨਹਾਉਣ, ਅੱਖੀਆਂ ਦੱਸ ਦਿੰਦੀਆਂ। ਕਿੱਥੇ ਕੀ ਚੰਗਿਆਈ, ਕੀ ਬੁਰਿਆਈ ਹੈ, ਚੁੱਪੀ ਵੱਟ ਨਾ ਟਾਲ, ਅੱਖੀਆਂ ਦੱਸ ਦਿੰਦੀਆਂ। ਝੁੱਕ-ਝੁੱਕ ਕੇ ਜੋ, ਚਾਪਲੂਸੀ ਕਰਦਾ ਹੈ, ਬੰਦਾ ਖੋਜ ਖੁਆਰ, ਅੱਖੀਆਂ ਦੱਸ ਦਿੰਦੀਆਂ। ਲੱਖਾਂ ਵਿੱਚ ਵੀ, ਛੁਪਾ ਛੁਪਾਈ ਨਹੀਂ ਚੱਲਦੀ, ਕੌਣ ... Read More »

ਤੇਜ਼ਾਬ

ਤੇਜ਼ਾਬ ਆਧੁਨਿਕ ਸਮਾਜ ਦੇ ਚਿਹਰੇ ਦਾ ਇਕ ਧੱਬਾ ਔਰਤ ਨੂੰ ਲੂੰਹਦੀ ਵਹਿਸ਼ਤ ਦੀ ਅੱਗ ਇੱਕੀਵੀਂ ਸਦੀ ਦੀ ਮਨੁੱਖਤਾ ਦਾ ਮੂੰਹ ਚਿੜਾਉਂਦਾ ਦਰਿੰਦਗੀ ਦਾ ਨੰਗਾ ਨਾਚ। ਤੇਜ਼ਾਬ ਸਿਰਫ ਔਰਤ ਦਾ ਜਿਸਮ ਨਹੀਂ ਸਾੜਦਾ ਮਮਤਾ ਨੂੰ ਲਹੂ ਲੁਹਾਣ ਕਰਦਾ। ਮਾਸੂਮ ਬੱਚੀ ਦੀ ਅੱਖ ‘ਚ ਡਰ ਭਰਦਾ ਅੱਲੜ੍ਹ ਮੁਟਿਆਰ ਦੇ ਸੁਪਨਿਆਂ ਨੂੰ ਛਲਣੀ ਕਰਦਾ ਗੁੱਟ ‘ਤੇ ਬੰਨ੍ਹੀਆਂ ਰੱਖੜੀਆਂ ਦਾ ਮਜ਼ਾਕ ਉਡਾਉਂਦਾ ਸੱਧਰਾਂ ਉਮੰਗਾਂ ਤੇ ਚਾਵਾਂ ਦੀ ਧੂਣੀ ਧੁਖਾਉਂਦਾ ਕੁੱਖਾਂ ਨੂੰ ਲਾਂਬੂ ਲਾਉਂਦਾ। ਉਹ ਜੋ ਔਰਤ ਨਾਲ ਲੜਨ ਲਈ ਤੇਜ਼ਾਬ ਦਾ ਹਥਿਆਰ ਵਰਤਦੇ ਨੇ ਉਨ੍ਹਾਂ ਦੇ ਦਿਲ ‘ਚੋਂ ਮਾਂ ਮਰ ਚੁੱਕੀ ਹੁੰਦੀ ਏ ਭੈਣ ਦੇ ਅਰਥ ਗੁੰਮ ਚੁੱਕੇ ਹੁੰਦੇ ਨੇ ਧੀ ਉਨ੍ਹਾਂ ਦੇ ਵਿਹੜੇ ... Read More »

ਗ਼ਜ਼ਲ

ਲੈ ਆਇਆ ਨਮ ਨੈਣਾਂ ‘ਚੋਂ ਕੁਝ ਹੰਝੂ ਉਧਾਲ ਕੇ ਮੈਂ। ਇਨ੍ਹਾਂ ਨੂੰ ਚੱਲਦੇ ਕਰ ਦਿਆਂਗਾ ਕਵਿਤਾ ‘ਚ ਢਾਲ ਕੇ ਮੈਂ। ਸੁੱਤਾ ਹਾਂ ਲੰਮੀ ਤਾਣ ਕੇ, ਪਾਲੇ ਨੇ ਭਰਮ ਫਿਰ ਤੋਂ, ਅੱਧੇ ਦਹਾਕੇ ਬਾਅਦ ਸੱਜਰੇ ਨਾਗਾਂ ਨੂੰ ਪਾਲ ਕੇ ਮੈਂ। ਅੱਲੜ੍ਹ ਜ਼ਮੀਰ ਮੇਰੀ, ਕੀ ਸਚਮੁੱਚ ਹੀ ਮਰ ਚੁੱਕੀ ਹੈ, ਥੱਕ ਲੱਥਾ ਹਾਂ ਗੂੜ੍ਹੀ ਨੀਂਦਰੋਂ ਇਸ ਨੂੰ ਉਠਾਲ ਕੇ ਮੈਂ। ਕਿਸਮਤ ਲਤਾੜੇ ਚਿਹਰਿਆਂ ‘ਤੇ, ਪਰਤੇਗੀ ਫੇਰ ਰੌਣਕ, ਦਿਲ ਹੀ ਦਿਹੁਰੀ ਦੀਪ ਆਸਾਂ ਦੇ ਧਰੇ ਨੇ ਬਾਲ ਕੇ ਮੈਂ। ਪ੍ਰੇਮ ਭਿੱਜੇ ਦਿਲਾਂ ਲਈ ਪਾਉਂਦਾ ਰਿਹਾ ਹਾਂ ਔਸੀਆਂ, ਸਿੱਲ੍ਹੀ ਉਦਾਸੀ ਹਵਾ ਅੰਦਰ ਸਿੱਕੇ ਉਛਾਲ ਕੇ ਮੈਂ। ਪਰ-ਪੀੜਾ ਦੀ ਜਾਗ ਲਾਵੇ, ਅਜਿਹਾ ਰਤਨ ਨਾ ਮਿਲਿਆ, ... Read More »

ਕੋਈ ਕਿੱਧਰ ਨੂੰ ਜਾਵੇ

ਕਿਧਰੇ ਵਿਛੋੜੇ ਤੇ ਕਿਧਰੇ ਬੇਦਾਵੇ ਜਾਵੇ ਤਾਂ ਆਖਰ ਕੋਈ ਕਿੱਧਰ ਨੂੰ ਜਾਵੇ? ਦਾਦੀਆਂ ਨੂੰ ਬੁਰਜ ਤੇ ਪੋਤਿਆਂ ਨੂੰ ਨੀਹਾਂ ਪੈਸੇ ਨੇ ਦਿੱਤੀਆਂ ਨੇ ਪਿੰਜ ਤਸ਼ਬੀਹਾਂ ਮੁੱਕ ਚੱਲੇ ਪੈਂਡੇ ਤੇ ਮਿਟ ਗਈਆਂ ਲੀਹਾਂ ਸੰਗਮਰਮਰੀ ਲਿਸ਼ਕਾਂ ਤੇ ਗੁੰਬਦੀ ਦਿਖਾਵੇ ਜਾਵੇ ਤਾਂ ਆਖਰ ਕੋਈ ਕਿੱਧਰ ਨੂੰ ਜਾਵੇ? ਸੋਚਦੀ ਹੈ ਅਕਸਰ ਖਿਦਰਾਣੇ ਦੀ ਢਾਬ ਜਿਉਂਦਾ ਹੈ ਅੱਜ ਵੀ ਸਰਹਿੰਦ ਦਾ ਨਵਾਬ ਵਾਰ ਕੇ ਸਰਬੰਸ ਕੌਣ ਬੀਜੇਗਾ ਖੁਆਬ ਪਾੜ ਕੇ ਬੇਦਾਵੇ ਕਿਹੜਾ ਗਲ ਨਾਲ ਲਾਵੇ? ਜਾਵੇ ਤਾਂ ਆਖਰ ਕੋਈ ਕਿੱਧਰ ਨੂੰ ਜਾਵੇ। ਕਾਰਪੋਰੇਟ ਕੁਨਬਿਆਂ ‘ਚ ਢਲ ਗਏ ਨੇ ਡੇਰੇ ਸੇਵਕਾਂ ਦੇ ਘਰ, ਗੁਰੂ ਘਰਾਂ ਤੋਂ ਉਚੇਰੇ ਮੰਡੀਆਂ ‘ਚ ਵਿਕਦੇ ਨੇ ਲਾਵਾਂ ਤੇ ਫੇਰੇ ਕਾਲੀਆਂ ਭੇਟਾਵਾਂ ... Read More »

ਸਹਾਰਾ

ਮੇਰੇ ਮਾਂ ਬਾਪ ਨੇ ਮੈਨੂੰ ਜਨਮ ਦਿੱਤਾ ਅਤੇ ਮੇਰਾ ਨਾਂ ਯਸ਼ਰਾਜ ਵੀ ਉਨ੍ਹਾਂ ਨੇ ਹੀ ਮੈਨੂੰ ਦਿੱਤਾ। ਸੀ। ਬਹੁਤ ਲਾਡਾਂ ਚਾਵਾਂ ਤੇ ਪਿਆਰਾਂ ਨਾਲ ਪਾਲਿਆ ਸੀ ਮੈਨੂੰ ਉਨ੍ਹਾਂ ਨੇ। ਸ਼ਾਇਦ ਇਕਲੌਤਾ ਪੁੱਤਰ ਹੋਣ ਕਾਰਨ ਜਾਂ ਇੰਝ ਕਹਿ ਲਓ ਕਿ ਹਰ ਬੱਚੇ ਨੂੰ ਮਾਂ ਬਾਪ ਐਦਾਂ ਹੀ ਲਾਡ ਤੇ ਪਿਆਰ ਨਾਲ ਪਾਲਦੇ ਹਨ। ਜਦੋਂ ਮੈਂ ਤਿੰਨ ਸਾਲ ਦਾ ਸੀ ਤਾਂ ਮੇਰੇ ਮੰਮੀ ਪੰਪਾ ਨੇ ਮੇਰਾ ਦਾਖਲਾ ਸਕੂਲ ਵਿੱਚ ਕਰਵਾ ਦਿੱਤਾ। ਬੇਸ਼ੱਕ ਮੇਰਾ ਸਕੂਲ ਮੇਰੇ ਘਰੋਂ ਬਹੁਤੀ ਦੂਰ ਨਹੀਂ ਸੀ, ਫਿਰ ਵੀ ਮੇਰੀ ਮਾਂ ਮੈਨੂੰ ਰੋਜ਼ ਸਕੂਲ ਛੱਡਣ ਜਾਂਦੀ ਅਤੇ ਸਕੂਲ ਛੁੱਟੀ ਹੋਣ ਦੇ ਵਕਤ ਮੈਨੂੰ ਸਕੂਲੋਂ ਲੈਣ ਆਉਂਦੀ। ਮੇਰਾ ਕਿਤਾਬਾਂ ਨਾਲ ... Read More »

ਮਜਬੂਰੀ

ਅੱਜ ਫਿਰ ਜੀਤੇ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਪਤਨੀ ਨੂੰ ਬਹੁਤ ਕੁੱਟਿਆ। 11 ਕੁ ਸਾਲ ਦਾ ਛੇਵੀਂ ਵਿੱਚ ਪੜ੍ਹਦਾ ਬੰਟੀ ਰੋਂਦਾ ਰੋਂਦਾ ਮਾਂ ਨੂੰ ਬਚਾਉਣ ਦੀ ਕੋਸ਼ਿਸ ਕਰ ਰਿਹਾ ਸੀ। ਜੀਤਾ ਗਾਲ੍ਹਾਂ ਕੱਢਦਾ, ਕੁੱਟਦਾ ਮਾਰਦਾ ਮੰਜੇ ‘ਤੇ ਡਿੱਗ ਕੇ ਉਥੇ ਹੀ ਸੌਂ ਗਿਆ। ਬੰਟੀ ਨੇ ਮਾਂ ਨੂੰ ਕਿਹਾ, ‘‘ਆਪਾਂ ਕਿਤੇ ਦੂਰ ਚਲੇ ਜਾਈਏ, ਜਿੱਥੇ ਆਪਾਂ ਨੂੰ ਕੋਈ ਨਹੀਂ ਮਾਰ ਸਕੇਗਾ।” ‘‘ਨਹੀਂ, ਬੇਟਾ ਤੂੰ ਪੜ੍ਹ ਲਿਖ ਕੇ ਕੁਝ ਬਣ ਜਾ, ਫਿਰ ਆਪਾਂ ਦੂਰ ਚਲੇ ਜਾਵਾਂਗੇ। ਤੂੰ ਬਹੁਤ ਛੋਟਾ ਹੈਂ, ਤੇਰੀ ਪੜ੍ਹਾਈ ਕੌਣ ਕਰਾਵੇਗਾ? ਆਪਾਂ ਕਿੱਥੇ ਰਹਾਂਗੇ? ਜਦ ਤੇਰੇ ਪਾਪਾਂ ਨੇ ਸ਼ਰਾਬ ਛੱਡੀ, ਵੇਖੀਂ ਫਿਰ ਤੈਨੂੰ ਕਿੰਨਾ ਪਿਆਰ ਕਰਿਆ ਕਰੂ?” ‘‘ਅੱਜ ... Read More »

ਮੁਸ਼ਕ

ਛੋਟੇ ਜਿਹੇ ਘਰ ਦੇ ਵਿਹੜੇ ‘ਚ ਨੀਵੀਂ ਪਾਈ ਉਹ ਲੋਕਾਂ ਵਿਚਾਲੇ ਬੈਠਾ ਸੀ। ਉਸ ਨੂੰ ਲੱਗ ਰਿਹਾ ਸੀ ਕਿ ਸਭ ਦੀ ਨਜ਼ਰ ਉਸ ਉਪਰ ਹੈ। ਉਸ ਦੇ ਭਰਾ ਬਾਪੂ ਦੀ ਦੇਹ ਦੀਆਂ ਅੰਤਿਮ ਰਸਮਾਂ ਦੀ ਤਿਆਰੀ ਕਰ ਰਹੇ ਸਨ। ਉਸ ਨੇ ਆਪਣੇ ਭਰਾਵਾਂ ਵੱਲ ਵੇਖਿਆ ਜੋ ਉਸ ਤੋਂ ਛੋਟੇ ਹੁੰਦੇ ਹੋਏ ਵੀ ਬਾਪੂ ਦੀ ਉਮਰ ਦੇ ਲੱਗਦੇ ਸਨ। ਸਵੇਰੇ ਜਦ ਉਸ ਨੂੰ ਬਾਪੂ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਨੇ ਬਹੁਤ ਸਾਵਧਾਨੀ ਵਰਤੀ, ਕਿਤੇ ਉਸ ਦੇ ਸਹਿਕਾਰੀਆਂ ਨੂੰ ਪਤਾ ਨਾ ਲੱਗ ਜਾਵੇ, ਨਹੀਂ ਤਾਂ ਉਨ੍ਹਾਂ ਵਿੱਚੋਂ ਕਈ ਵਿਅਕਤੀਆਂ ਸਸਕਾਰ ‘ਤੇ ਆਉਣ ਦੀ ਜਿੱਦ ਕਰਨੀ ਸੀ ਤੇ ਉਨ੍ਹਾਂ ਨੂੰ ਪਤਾ ... Read More »