Tuesday , 28 February 2017
You are here: Home / ਸਾਹਿਤ / ਗ਼ਜ਼ਲ

ਗ਼ਜ਼ਲ

ਦਰਦਮੰਦਾਂ ਦੀ ਕਰ ਕਬੂਲ ਅਰਜ਼ ਤੂੰ।
ਮਜ਼ਲੂਮਾਂ ਦੀ ਹੂਕ ਬਣ ਕੇ ਗਰਜ ਤੂੰ।

ਜ਼ਿੰਦਗੀ ਜਿਉਣ ਦੀ ਤਹਿਜ਼ੀਬ ਤੈਨੂੰ,
ਵਕਤ ਦੀ ਆਵਾਜ਼ ਦੀ ਫੜ ਮਰਜ਼ ਤੂੰ।

ਹੱਕ ਮੰਗਣ ਵਾਲੇ ਨੂੰ ਤਖਤ ਗੱਦਾਰ ਕਹੇ,
ਸਿਰਲੱਥਾਂ ਵਿੱਚ ਨਾਂ ਕਰਵਾ ਲੈ ਦਰਜ਼ ਤੂੰ।

ਕਾਹਤੋਂ ਬਾਲ ਚਿਰਾਗ ਚੁਰਾਹੇ ਵਿੱਚ ਧਰੇਂ,
ਜੇ ਕੁੱਲੀ ਰੁਸ਼ਨਾ ਦੇਵੇਂ ਦੱਸ ਕੀ ਹਰਜ਼ ਤੂੰ।

ਤੇਰੇ ਦਰ ‘ਤੇ ਵੀ ਆ ਦਸਤਕ ਦੇਣਗੇ,
ਜੇ ਨਾ ਅੱਗ ਉਡਾਉਂਦੇ ਸਕਿਆ ਵਰਜ ਤੂੰ।

ਤੈਨੂੰ ਜੇ ਮੂੰਹ ਮੰਗੀ ਮੁਰਾਦ ਹੈ ਮਿਲੀ.
ਲੋੜਵੰਦਾਂ ਦੀ ਵੀ ਪੂਰਦੇ ਗਰਜ਼ ਤੂੰ।

ਆਪਣਿਆਂ ਲਈ ‘ਦੇਵਲ’ ਮਰਦੀ ਦੁਨੀਆ ਹੈ,
ਲੋਕ ਹਿੱਤਾਂ ਲਈ ਜੂਝ ਨਿਭਾ ਕੇ ਫਰਜ਼ ਤੂੰ।

 

 -ਸੁਰਜੀਤ ਦੇਵਲ

 

 

 

 

T & T Honda