Tuesday , 28 February 2017
You are here: Home / ਕੈਨੇਡਾ / ਕੈਲਗਰੀ ”ਚ ਟੈਕਸੀ ਸਰਵਿਸ ਨੇ ਰੇਟ ਘਟਾਏ
ਕੈਲਗਰੀ ”ਚ ਟੈਕਸੀ ਸਰਵਿਸ ਨੇ ਰੇਟ ਘਟਾਏ

ਕੈਲਗਰੀ ”ਚ ਟੈਕਸੀ ਸਰਵਿਸ ਨੇ ਰੇਟ ਘਟਾਏ

ਕੈਲਗਰੀ,  ਤੇਲ ਦੇ ਘਟਦੇ ਰੇਟ ਦਾ ਅਸਰ ਅਲਬਰਟਾ ਦੇ ਜਿਥੇ ਹੋਰ ਕੰਮ-ਕਾਜਾਂ ‘ਤੇ ਪਿਆ ਹੈ, ਉਥੇ ਟੈਕਸੀ ਸਰਵਿਸ ‘ਤੇ ਵੀ ਇਸ ਦਾ ਅਸਰ ਪਿਆ ਹੈ। ਕੈਲਗਰੀ ਟੈਕਸੀ ਕੰਪਨੀਆਂ ਨੇ ਇਸ ਨਾਲ ਨਜਿੱਠਣ ਲਈ ਰੇਟਾਂ ਨੂੰ ਘਟਾਉਣ ਦੀ ਪਹਿਲ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਸਕਣ। ‘ਜਗ ਬਾਣੀ’ਨੂੰ ਜਾਣਕਾਰੀ ਦਿੰਦਿਆਂ ਡੇਲਟਾ ਕੈਬ ਦੇ ਅਮਰ ਗਰੇਵਾਲ ਨੇ ਦੱਸਿਆ ਕਿ ਨਵੇਂ ਸਿਟੀ ਬਾਏਲੌਜ਼ ਨਾਲ ਉਨ੍ਹਾਂ ਵਲੋਂ 15 ਫਸੀਦੀ ਰੇਟਾਂ ‘ਚ ਕਟੌਤੀ ਕੀਤੀ ਗਈ ਹੈ ਤੇ ਐਸੋਸੀਏਟ ਦੇ ਰੌਜ਼ਰ ਰਿਚਰਡ ਵਲੋਂ 12 ਫੀਸਦੀ ਕਟੌਤੀ ਕੀਤੀ ਗਈ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਲੋਕਾਂ ‘ਚ ਘੱਟਦੇ ਟੈਕਸੀ ਦੇ ਰੁਝਾਨ ‘ਚ ਮੁੜ ਵਾਧਾ ਹੋਵੇਗਾ। ਮੇਅਫੇਅਰ, ਯੂਨਾਈਟਿਡ ਟੈਕਸੀ ਤੇ ਚੈਕਰ ਇਸ ‘ਤੇ ਵਿਚਾਰ ਕਰ ਰਹੇ ਹਨ ਪਰ ਛੇਤੀ ਹੀ ਉਨ੍ਹਾਂ ਵਲੋਂ ਐਲਾਨ ਕਰ ਦਿੱਤਾ ਜਾਵੇਗਾ। ਊਬਰ ਕੰਪਨੀ ਦੇ ਜੀ. ਐੱਮ. ਰਮਿਤ ਕੇਰ ਨੇ ਕਿਹਾ ਕਿ ਕੈਲਗਰੀ ਸਿਟੀ ਦੇ ਸਖਤ ਨਿਯਮਾਂ ਕਾਰਵ ਉਨ੍ਹਾਂ ਦੀ ਕੰਪਨੀ ਨੇ ਟੈਕਸੀ ਸੇਵਾ ਸ਼ੁਰੂ ਨਹੀ ਕੀਤੀ ਪਰ ਘੱਟ ਰੇਟਾਂ ਨਾਲ ਸੇਵਾ ਦੇਣਾ ਉਨ੍ਹਾਂ ਦੀ ਕੰਪਨੀ ਦਾ ਟੀਚਾ ਹੈ। ਹੁਣ ਟੈਕਸੀ ਕੰਪਨੀਆਂ ਨੂੰ ਉਮੀਦ ਹੈ ਕਿ ਇਨ੍ਹਾਂ ਘੱਟ ਰੇਟਾਂ ਨਾਲ ਕੰਮ ‘ਚ ਵਾਧਾ ਦਰਜ ਕੀਤਾ ਜਾਵੇਗਾ।

T & T Honda