Saturday , 19 August 2017
You are here: Home / ਮਨੋਰੰਜਨ / ਸਵਰਾ ਭਾਸਕਰ ਹੁਣ ਮਾਂ ਦੇ ਕਿਰਦਾਰ ‘ਚ ਨਜ਼ਰ ਆਏਗੀ
ਸਵਰਾ ਭਾਸਕਰ ਹੁਣ ਮਾਂ ਦੇ ਕਿਰਦਾਰ ‘ਚ ਨਜ਼ਰ ਆਏਗੀ

ਸਵਰਾ ਭਾਸਕਰ ਹੁਣ ਮਾਂ ਦੇ ਕਿਰਦਾਰ ‘ਚ ਨਜ਼ਰ ਆਏਗੀ

ਅਦਾਕਾਰਾ ਸਵਰਾ ਭਾਸਕਰ ਹੁਣ ਆਪਣੀ ਅਗਲੀ ਫਿਲਮ ‘ਨਿਲ ਬਟੇ ਸੰਨਾਟਾ’ ਵਿੱਚ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਉਸ ਨੇ ਕਿਹਾ ਕਿ ਸ਼ੁਰੂ ਵਿੱਚ ਉਹ ਇਸ ਭੂਮਿਕਾ ਨੂੰ ਨਿਭਾਉਣਾ ਨਹੀਂ ਚਾਹੁੰਦੀ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਭੂਮਿਕਾ ਕਰੀਅਰ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਬਾਅਦ ਵਿੱਚ ਤਿਆਰ ਹੋ ਗਈ।
ਅਸ਼ਵਨੀ ਅਈਅਰ ਤਿਵਾੜੀ ਦੀ ਡਾਇਰੈਕਸ਼ਨ ਵਾਲੀ ਫਿਲਮ ਵਿੱਚ 27 ਸਾਲਾ ਅਦਾਕਾਰਾ 15 ਸਾਲ ਦੀ ਬੇਟੀ ਦੀ ਮਾਂ ਬਣੀ ਹੈ। ਫਿਲਮ ਦਾ ਟ੍ਰੇਲਰ ਜਾਰੀ ਕਰਨ ਦੇ ਮੌਕੇ ਸਵਰਾ ਨੇ ਕਿਹਾ ਕਿ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਜਦੋਂ ਮਾਂ-ਬੇਟੀ ਦੀ ਫਿਲਮ ਦਾ ਪ੍ਰਸਤਾਵ ਲੈ ਕੇ ਮੇਰੇ ਕੋਲ ਆਏ ਤਾਂ ਮੈਨੂੰ ਲੱਗਾ ਕਿ ਮੈਂ ਬੇਟੀ ਦੀ ਭੂਮਿਕਾ ਨਿਭਾਵਾਂਗੀ। ਮੈਂ ਉਸ ਸਮੇਂ ਹੈਰਾਨ ਹੋ ਗਈ, ਜਦੋਂ ਮੈਨੂੰ ਮਾਂ ਦੀ ਭੂਮਿਕਾ ਕਰਨ ਲਈ ਕਿਹਾ ਗਿਆ। ਇਹ ਫਿਲਮ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

 

 

 

T & T Honda