Saturday , 19 August 2017
You are here: Home / ਮਨੋਰੰਜਨ / ਵਰੁਣ ਧਵਨ ਨੇ ‘ਇਤਫਾਕ’ ਦੀ ਰੀਮੇਕ ਲਈ ਫੀਸ ਘਟਾਈ
ਵਰੁਣ ਧਵਨ ਨੇ ‘ਇਤਫਾਕ’ ਦੀ ਰੀਮੇਕ ਲਈ ਫੀਸ ਘਟਾਈ

ਵਰੁਣ ਧਵਨ ਨੇ ‘ਇਤਫਾਕ’ ਦੀ ਰੀਮੇਕ ਲਈ ਫੀਸ ਘਟਾਈ

ਰਾਜੇਸ਼ ਖੰਨਾ ਸਟਾਰਰ ਫਿਲਮ ‘ਇਤਫਾਕ’ ਨੂੰ ਮੂਲ ਬੈਨਰ ਬੀ ਆਰ ਚੋਪੜਾ ਫਿਲਮਜ਼ ਵੱਲੋਂ ਹੀ ਫਿਰ ਬਣਾਉਣ ਦੀ ਤਿਆਰੀ ਹੋ ਰਹੀ ਹੈ। ਮੂਲ ਫਿਲਮ ਦਾ ਨਿਰਦੇਸ਼ਨ ਯਸ਼ ਚੋਪੜਾ ਨੇ ਕੀਤਾ ਸੀ। ਬਿਨਾ ਗੀਤ ਵਾਲੀ ਇਹ ਥ੍ਰਿਲਰ 1969 ਵਿੱਚ ਜ਼ਬਰਦਸਤ ਹਿੱਟ ਸੀ। ‘ਬਦਲਾਪੁਰ’ ਦੇ ਬਾਅਦ ਪ੍ਰਯੋਗੀ ਸਿਨੇਮਾ ਵੱਲ ਜਾ ਰਹੇ ਵਰੁਣ ਧਵਨ ਇਸ ਦਾ ਲੀਡ ਰੇਲ ਕਰਨਗੇ। ਫਿਲਮ ਲਈ ਉਹ ਆਪਣੀ ਫੀਸ ਘੱਟ ਕਰਨ ਦਾ ਫੈਸਲਾ ਕਰ ਚੁੱਕੇ ਹਨ।
ਸੂਤਰ ਦੱਸਦੇ ਹਨ, ‘ਬਦਲਾਪੁਰ’ ਦੇ ਸਮੇਂ ਵਰੁਣ ਕਰੀਬ ਪੰਜ ਕਰੋੜ ਫੀਸ ਲੈਂਦੇ ਸਨ, ਪਰ ਉਸ ਫਿਲਮ ਦੇ ਸਿਰਫ 2.5 ਕਰੋੜ ਲਏ। ‘ਇਤਫਾਕ’ ਦੀ ਇਹ ਰੀਮੇਕ ਵੀ ਐਕਸਪੈਰੀਮੈਂਟਲ ਸਿਨੇਮਾ ਹੈ ਅਤੇ ਇਸ ਦੇ ਸੀਮਿਤ ਦਰਸ਼ਕ ਹੋਣਗੇ। ਇਸ ਦੇ ਮੱਦੇਨਜ਼ਰ ਵਰੁਣ ਨੇ ਹਾਲੀਆ 12 ਕਰੋੜ ਦੀ ਫੀਸ ਅੱਧੀ ਕਰਨ ਦੇ ਸੰਕੇਤ ਦੇ ਦਿੱਤੇ ਹਨ। ਖਾਸ ਗੱਲ ਹੈ ਕਿ ਵਰੁਣ ਦੇ ਪਿਤਾ ਡੇਵਿਡ ਧਵਨ ਜਦ ਫਿਲਮ ਇੰਡਸਟਰੀ ਵਿੱਚ ਆਏ ਤਾਂ ਬੀ ਆਰ ਫਿਲਮਜ਼ ਸਥਾਪਤ ਬੈਨਰ ਸੀ। ਇਨ੍ਹਾਂ ਰਿਸ਼ਤਿਆਂ ਨੂੰ ਸਮਝਦੇ ਹੋਏ ਵੀ ਵਰੁਣ ਇਸ ਫਿਲਮ ਨਾਲ ਜੁੜਨਾ ਚਾਹੁੰਦੇ ਹਨ। ਇਸ ਦਾ ਬਜਟ ਕੰਟਰੋਲ ਿਵੱਚ ਰਹਿ ਸਕੇ ਇਸ ਲਈ ਫੀਸ ਘੱਟ ਕਰਨ ਦਾ ਫੈਸਲਾ ਵਰੁਣ ਨੇ ਲਿਆ ਹੈ।
ਦੋ ਸਾਲ ਪਹਿਲਾਂ ਬੀ ਆਰ ਫਿਲਮਜ਼ ਨੂੰ ਰਿਵਾਈਵ ਕਰਨ ਲਈ ਅਮਿਤਾਭ ਨੇ ‘ਭੂਤਨਾਥ ਰਿਟਰਨਸ’ ਕੀਤੀ ਸੀ। ਇਸ ਫਿਲਮ ਨੂੰ ਵੀ ਰਵੀ ਚੋਪੜਾ ਦੇ ਬੇਟੇ ਡਾਇਰੈਕਟਰ ਕਰਨਗੇ। ‘ਇਤਫਾਕ’ ਵਿੱਚ ਰਾਜੇਸ਼ ਖੰਨਾ ਇੱਕ ਪੇਂਟਰ ਦੇ ਰੋਲ ਵਿੱਚ ਸਨ ਜਿਸ ਨੂੰ ਪਤਨੀ ਦੇ ਖੂਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਇਸ ਵਿੱਚ ਇੰਸਪੈਕਟਰ ਦੇ ਖਾਸ ਰੋਲ ਵਿੱਚ ਇਫਤਿਖ਼ਾਰ ਵੀ ਸਨ ਅਤੇ ਉਨ੍ਹਾਂ ਦੇ ਰੋਲ ਵਿੱਚ ਨਵਾਜ਼ੂਦੀਨ ਸਿਦੀਕੀ ਨੂੰ ਲਿਆ ਗਿਆ ਹੈ। ਯਾਨੀ ‘ਬਦਲਾਪੁਰ’ ਦੇ ਬਾਅਦ ਦੋਵੇਂ ਫਿਰ ਇਕੱਠੇ ਦਿਖਾਈ ਦੇਣਗੇ।
ਸੂਤਰ ਦੱਸਦੇ ਹਨ, ਆਪਣੇ ਭਰਾ ਰੋਹਿਤ ਧਵਨ ਦੀ ਐਕਸ਼ਨ ਫਿਲਮ ਪੂਰੀ ਕਰ ਕੇ ਵਰੁਣ ‘ਬਦਰੀਨਾਥ ਕੀ ਦੁਲਹਨੀਆਂ’ ਨਾਂਅ ਦੀ ਫਿਲਮ ਸ਼ੁਰੂ ਕਰਨਗੇ। ਅਗਲੇ ਸਾਲ ‘ਇਤਫਾਕ’ ਦੀ ਰੀਮੇਕ ਸ਼ੁਰੂ ਹੋ ਸਕਦੀ ਹੈ।

 

 

 

T & T Honda