You are here: Home / ਕੈਨੇਡਾ / ਵੈਨਕੂਵਰ ”ਚ ਪੰਜਾਬੀ ਦੇ ਨਾਂ ”ਤੇ ਰੱਖਿਆ ਗਿਆ ਗਲੀ ਦਾ ਨਾਂ
ਵੈਨਕੂਵਰ ”ਚ ਪੰਜਾਬੀ ਦੇ ਨਾਂ ”ਤੇ ਰੱਖਿਆ ਗਿਆ ਗਲੀ ਦਾ ਨਾਂ

ਵੈਨਕੂਵਰ ”ਚ ਪੰਜਾਬੀ ਦੇ ਨਾਂ ”ਤੇ ਰੱਖਿਆ ਗਿਆ ਗਲੀ ਦਾ ਨਾਂ

ਵੈਨਕੂਵਰ : ਬੁੱਧਵਾਰ ਨੂੰ ਵੈਨਕੂਵਰ ਵਿਚ ਇਤਿਹਾਸ ਰਚਦਿਆਂ ਇਕ ਗਲੀ ਦਾ ਨਾਂ ਪੰਜਾਬੀ ਪਾਇਨੀਅਰ ਜੈਕ ਉਪਲ ਦੇ ਨਾਂ ‘ਤੇ ‘ਜੈਕ ਉੱਪਲ ਸਟਰੀਟ 2016′ ਰੱਖਿਆ ਗਿਆ, ਜੋ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਸਵ. ਜੈਕ ਉਪਲ ਅਜਿਹੇ ਪਹਿਲੇ ਪੰਜਾਬੀ ਹਨ ਜਿਨ੍ਹਾਂ ਦੇ ਨਾਂ ‘ਤੇ ਕਿਸੇ ਗਲੀ ਦਾ ਨਾਂ ਰੱਖਿਆ ਗਿਆ ਹੈ ਜਦਕਿ ਉਨ੍ਹਾਂ ਨੇ ਇਕ ਸਦੀ ਪਹਿਲਾਂ ਇਥੇ ਪ੍ਰਵਾਸੀਆਂ ਨਾਲ ਹੁੰਦੇ ਨਸਲੀ ਭੇਦਭਾਵ ਦਾ ਸਾਹਮਣਾ ਕੀਤਾ ਸੀ। 
ਸ਼੍ਰੀ ਉੱਪਲ ਇਕ ਮੰਨੇ ਹੋਏ ਪੰਜਾਬੀ ਕਾਰੋਬਾਰੀ ਸਨ, ਜੋ 1926 ਵਿਚ ਆਪਣੇ ਪਿਤਾ ਦਲੀਪ ਸਿੰਘ ਨਾਲ ਰਹਿਣ ਲਈ ਕੈਨੇਡਾ ਆਏ। ਇਥੇ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਪਿਤਾ 1907 ਵਿਚ ਕੈਨੇਡਾ ਆ ਗਏ ਸਨ ਪਰ ਉਨ੍ਹਾਂ ਨੂੰ ਇਥੇ ਸੈਟਲ ਹੋਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਸਮੇਂ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਸਥਾਈ ਤੌਰ ‘ਤੇ ਸੈਟਲ ਹੋਣ ਤੱਕ ਪਤਨੀ ਅਤੇ ਬੱਚਿਆਂ ਨੂੰ ਨਾਲ ਲਿਆਉਣ ਦੀ ਆਗਿਆ ਨਹੀਂ ਸੀ। 
ਇਥੇ ਉਪਲ ਨੂੰ ਸਕੂਲ ਵਿਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਨਾਈਆਂ ਨੂੰ ਉਸਦੇ ਵਾਲ ਕੱਟਣ ਤੋਂ ਵੀ ਮਨ੍ਹਾ ਕਰ ਦਿੱਤਾ ਗਿਆ। ਇਸ ਭੇਦਭਾਵ ਦੇ ਬਾਵਜੂਦ ਉਨ੍ਹਾਂ ਨੇ ਵੋਟ ਦੇ ਅਧਿਕਾਰ ਲਈ ਲੜਾਈ ਲੜੀ। ਸਾਲ 1907 ਵਿਚ ਭਾਰਤੀ ਮੂਲ ਦੇ ਕੈਨੇਡੀਅਨਜ਼ ਬੇਦਖਲ ਕੀਤੇ ਗਏੇ ਸਨ। ਉੱਪਲ ਤੇ ਉਸਦੇ ਸਮੁਦਾਏ ਦੇ ਵਰਕਰਾਂ ਨੇ 40 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਇਸਨੂੰ ਬਹਾਲ ਕਰਵਾਇਆ।
ਸ਼੍ਰੀ ਉਪਲ 83 ਸਾਲ ਦੀ ਉਮਰ ਵਿਚ ਸੰਨ 2014 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 
ਬੁੱਧਵਾਰ ਨੂੰ ਬੈਨਕੂਵਰ ਵਿਚ ਉਪਲ ਦੇ ਨਾਂ ‘ਤੇ ਇਕ ਗਲੀ ਦਾ ਨਾਂ ਰੱਖਣ ਦਾ ਪ੍ਰਸਤਾਵ ਤਾੜੀਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਸ਼੍ਰੀ ਉੱਪਲ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਨੇ ਸ਼ਹਿਰ ਦੇ ਮੇਅਰ ਗ੍ਰੇਗਰ ਰਾਬਰਟਸਨ ਦਾ ਇਸ ਮਾਣ ਲਈ ਧੰਨਵਾਦ ਕੀਤਾ। ਇਸ ਸਮੇਂ ਸ਼੍ਰੀ ਉਪਲ ਦੀ ਧੀ ਸਿੰਡੀ ਬੈਂਸ ਨੇ ਕਿਹਾ ਕਿ ਇਹ ਸਿਰਫ ਉਸਦੇ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਦੱਖਣੀ ਏਸ਼ੀਆਈ ਭਾਈਚਾਰੇ ਲਈ ਮਾਣ ਦੀ ਗੱਲ ਹੈ।

T & T Honda