Saturday , 19 August 2017
You are here: Home / ਕੈਨੇਡਾ / ਪਨਾਮਾ ਕਾਂਡ ”ਚ ਕਿਤੇ ਵੀ ਮੇਰਾ ਨਾਂ ਨਹੀਂ ਬੋਲਦਾ : ਟਰੂਡੋ
ਪਨਾਮਾ ਕਾਂਡ ”ਚ ਕਿਤੇ ਵੀ ਮੇਰਾ ਨਾਂ ਨਹੀਂ ਬੋਲਦਾ : ਟਰੂਡੋ

ਪਨਾਮਾ ਕਾਂਡ ”ਚ ਕਿਤੇ ਵੀ ਮੇਰਾ ਨਾਂ ਨਹੀਂ ਬੋਲਦਾ : ਟਰੂਡੋ

ਓਨਟਾਰੀਓ : ਟੈਕਸ ਚੋਰੀ ਦੇ ਮਾਮਲੇ ਵਿਚ ਕੌਮਾਂਤਰੀ ਪੱਧਰ ‘ਤੇ ਪਏ ਰੌਲੇ ਵਿਚ ਕਿਤੇ ਵੀ ਮੇਰਾ ਨਾਂ ਨਹੀਂ ਬੋਲਦਾ ਅਤੇ ਨਾ ਹੀ ਵਿਦੇਸ਼ੀ ਖਾਤਿਆਂ ਵਿਚ ਮੇਰਾ ਕੋਈ ਪੈਸਾ ਹੈ। ਇਹ ਪ੍ਰਗਟਾਵਾ ਉੱਤਰੀ ਓਨਟਾਰੀਓ ਵਿਚ ਥੋੜ੍ਹੀ ਦੇਰ ਰੁਕਣ ਸਮੇਂ ਪ੍ਰਧਾਨ ਮੰਤਰੀ ਕੈਨੇਡਾ ਜਸਟਿਨ ਟਰੂਡੋ ਨੇ ਕੀਤਾ। ਉਹ ਸਡਬਰੀ, ਓਨਟਾਰੀਓ ਵਿਚ ਬੁਨਿਆਦੀ ਢਾਂਚੇ ਸਬੰਧੀ ਐਲਾਨ ਕਰਨ ਲਈ ਕੁਝ ਦੇਰ ਇਥੇ ਰੁਕੇ ਸਨ। 
ਟਰੂਡੋ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਤੇ ਵੀ ਕੀਤੇ ਗਏ ਨਿਵੇਸ਼ ਸਬੰਧੀ ਉਹ ਆਪਣੇ ਦੇਸ਼ਵਾਸੀਆਂ ਤੋਂ ਕੋਈ ਲੁਕਾਅ ਨਹੀਂ ਰੱਖਣਗੇ। ਮਾਪਿਆਂ ਜਾਂ ਰਿਸ਼ਤੇਦਾਰਾਂ ਵਲੋਂ ਵਿਦੇਸ਼ੀ ਬੈਂਕਾਂ ਵਿਚ ਕੀਤੇ ਗਏ ਨਿਵੇਸ਼ ਸਬੰਧੀ ਪ੍ਰਸ਼ਨ ‘ਤੇ ਵੀ ਟਰੂਡੋ ਨੇ ਸਾਫ ਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਦਾ ਵੀ ਵਿਦੇਸ਼ਾਂ ਵਿਚ ਕੋਈ ਪੈਸਾ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਵਿੱਤੀ ਮਾਮਲਿਆਂ ਨੂੰ ਲੈ ਕੇ ਬਿਲਕੁਲ ਪਾਰਦਰਸ਼ੀ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਨਾਮਾ ਪੇਪਰਜ਼ ਨੇ ਸਿਆਸੀ ਆਗੂਆਂ ਬਾਰੇ ਦੁਨੀਆ ਭਰ ਦੇ ਲੋਕਾਂ ਦੇ ਤੌਖਲਿਆਂ ਨੂੰ ਹੀ ਸੱਚ ਸਿੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪ ਟੈਕਸ ਚੋਰਾਂ ਦੇ ਬਿਲਕੁਲ ਖਿਲਾਫ ਹਨ ਅਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਵਿਚ ਉਹ ਹਰ ਸੰਭਵ ਮਦਦ ਕਰਨਗੇ।

T & T Honda