Saturday , 19 August 2017
You are here: Home / ਖੇਡਾਂ / ਭਾਰਤੀ ਕੁਸ਼ਤੀ ਮਹਾਸੰਘ ਆਪਣੇ ਵਾਅਦੇ ਤੋਂ ਮੁਕਰ ਰਿਹੈ : ਸੁਸ਼ੀਲ
ਭਾਰਤੀ ਕੁਸ਼ਤੀ ਮਹਾਸੰਘ ਆਪਣੇ ਵਾਅਦੇ ਤੋਂ ਮੁਕਰ ਰਿਹੈ : ਸੁਸ਼ੀਲ

ਭਾਰਤੀ ਕੁਸ਼ਤੀ ਮਹਾਸੰਘ ਆਪਣੇ ਵਾਅਦੇ ਤੋਂ ਮੁਕਰ ਰਿਹੈ : ਸੁਸ਼ੀਲ

ਨਵੀਂ ਦਿੱਲੀ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਰੀਓ ਖੇਡਾਂ ਤੋਂ ਪਹਿਲਾਂ ਪੁਰਸ਼ 74 ਕਿ. ਗ੍ਰਾਂ. ਫ੍ਰੀ ਸਟਾਈਲ ਵਰਗ ਵਿਚ ਟ੍ਰਾਇਲ ਕਰਾਉਣ ਦੇ ਆਪਣੇ ਵਾਅਦੇ ਤੋਂ ਮੁੱਕਰ ਰਿਹਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸਦੇ ਤੇ ਨਰਸਿੰਘ ਯਾਦਵ ਵਿਚਾਲੇ ਕੌਣ ਬਿਹਤਰ ਹੈ।
ਸੁਸ਼ੀਲ ਨੇ ਮਹਾਸੰਘ ‘ਤੇ ਟ੍ਰਾਇਲ ਕਰਾਉਣ ਦੇ ਆਪਣੇ ਫੈਸਲੇ ਤੋਂ ਮੁਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ, ”ਜਦੋਂ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਜੁਲਾਈ 2015 ਵਿਚ ਟ੍ਰਾਇਲ ਹੋਏ ਸਨ ਤਾਂ ਮੈਂ ਸੱਟ ਕਾਰਨ ਇਸ ਵਿਚ ਹਿੱਸਾ ਨਹੀਂ ਲੈ ਸਕਿਆ ਸੀ ਤਾਂ ਮਹਾਸੰਘ ਨੇ ਉਸ ਸਮੇਂ ਕਿਹਾ ਕਿ ਜੇਕਰ ਨਰਸਿੰਘ ਯਾਦਵ 74 ਕਿ. ਗ੍ਰਾ. ਵਿਚ ਕੋਟਾ ਹਾਸਲ ਵੀ ਕਰ ਲੈਂਦਾ ਹੈ ਤਾਂ ਓਲੰਪਿਕ ਤੋਂ ਪਹਿਲਾਂ ਇਕ ਟ੍ਰਾਇਲ ਹੋਵੇਗਾ ਕਿਉਂਕਿ ਇਸ ਵਰਗ ਵਿਚ ਸੁਸ਼ੀਲ ਕੁਮਾਰ ਵੀ ਮੌਜੂਦ ਹੈ। ਨਹੀਂ ਤਾਂ ਮੈਂ ਇੰਨੀ ਸਖਤ ਮਿਹਨਤ ਨਹੀਂ ਕਰ ਰਿਹਾ ਹੁੰਦਾ।”
ਪਹਿਲਵਾਨ ਨੇ ਫਿਰ ਕਿਹਾ ਕਿ ਉਹ ਡਬਲਯੂ. ਐੱਫ. ਆਈ. ਨੂੰ ਪਿਛਲੀਆਂ ਦੋ ਓਲੰਪਿਕ ਖੇਡਾਂ ਵਿਚ ਉਸਦੇ ਪਿਛਲੇ ਰਿਕਾਰਡ ਕਾਰਨ ਉਸ ਨੂੰ ਭੇਜਣ ਲਈ ਨਹੀਂ ਕਹਿ ਰਿਹਾ, ਸਿਰਫ ਟ੍ਰਾਇਲ ਕਰਾਉਣ ਲਈ ਕਹਿ ਰਿਹਾ ਹਾਂ ।”

T & T Honda