Saturday , 19 August 2017
You are here: Home / ਖੇਡਾਂ / ਹਰ ਟੀਮ ਨੂੰ ਟੂਰਨਾਮੈਂਟ ”ਚ ਸਖਤ ਟੱਕਰ ਦਿੱਤੀ : ਜ਼ਹੀਰ
ਹਰ ਟੀਮ ਨੂੰ ਟੂਰਨਾਮੈਂਟ ”ਚ  ਸਖਤ ਟੱਕਰ ਦਿੱਤੀ : ਜ਼ਹੀਰ

ਹਰ ਟੀਮ ਨੂੰ ਟੂਰਨਾਮੈਂਟ ”ਚ ਸਖਤ ਟੱਕਰ ਦਿੱਤੀ : ਜ਼ਹੀਰ

ਰਾਏਪੁਰ— ਦਿੱਲੀ ਡੇਅਰਡੈਵਿਲਜ਼ ਦੇ ਕਪਤਾਨ ਜ਼ਹੀਰ ਖਾਨ ਨੇ ਆਈ. ਪੀ. ਐੱਲ.-9 ਮੁਕਾਬਲੇ ਵਿਚ ਰਾਇਲ ਚੈਲੰਜਰਜ਼ ਬੰਗਲੌਰ ਵਿਰੁੱਧ ਮਿਲੀ ਹਾਰ ‘ਤੇ ਨਿਰਾਸ਼ਾ ਪ੍ਰਗਟਾਈ ਪਰ ਨਾਲ ਹੀ ਕਿਹਾ ਕਿ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਲੱਗਭਗ ਹਰ ਵੱਡੀ ਟੀਮ ਨੂੰ ਟੱਕਰ ਦਿੱਤੀ ਹੈ। ਜ਼ਹੀਰ ਨੇ ਮੈਚ ਤੋਂ ਬਾਅਦ ਕਾਫੀ ਸ਼ਾਂਤ ਲਹਿਜੇ ਵਿਚ ਕਿਹਾ, ”ਟੂਰਨਾਮੈਂਟ ਵਿਚ ਭਾਵੇਂ ਹੀ ਸਾਡਾ ਸਫਰ ਖਤਮ ਹੋ ਗਿਆ ਹੋਵੇ ਪਰ ਅਸੀਂ ਚੰਗੀ ਕ੍ਰਿਕਟ ਖੇਡੀ। ਮੈਂ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਕੁਝ ਮੌਕਿਆਂ ‘ਤੇ ਹੋਈ ਖੁੰਝ ਟੀਮ ‘ਤੇ ਭਾਰੀ ਪਈ ਪਰ ਇਹ ਸਭ ਖੇਡ ਦਾ ਹਿੱਸਾ ਹੈ।”

 

T & T Honda