Saturday , 19 August 2017
You are here: Home / ਖੇਡਾਂ / ਐਲੀਮਿਨੇਟਰ ”ਚ ਭਿੜਨਗੀਆਂ ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ
ਐਲੀਮਿਨੇਟਰ ”ਚ ਭਿੜਨਗੀਆਂ ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ

ਐਲੀਮਿਨੇਟਰ ”ਚ ਭਿੜਨਗੀਆਂ ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ

ਨਵੀਂ ਦਿੱਲੀ— ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟਰਾਈਡਰਜ਼ ਅਤੇ ਆਈ. ਪੀ. ਐਲ ‘ਚ ਹੁਣ ਤੱਕ ਦਾ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਸਨਰਾਈਜਰਜ਼ ਹੈਦਰਾਬਾਦ ਦੀਆਂ ਟੀਮਾਂ ਬੁੱਧਵਾਰ ਨੂੰ ਇੱਥੇ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਟੂਰਨਾਮੈਂਟ ਦੇ ਐਲੀਮਿਨੇਟਰ ‘ਚ ਇੱਕ ਦੂਜੇ ਨਾਲ ਭਿੜਨਗੀਆਂ। ਆਈ. ਪੀ. ਐੱਲ. 9 ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਕੋਲਕਾਤਾ ਇੱਕ ਸਮੇਂ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚ ਗਈ ਸੀ ਪਰ ਬਾਅਦ ‘ਚ ਟੀਮ ਨੂੰ ਕੁਝ ਮੈਚਾਂ ‘ਚ ਮਿਲੀ ਹਾਰ ਕਾਰਨ ਆਪਣਾ ਸਥਾਨ ਗੁਆਉਣਾ ਪਿਆ। ਟੀਮ ਨੂੰ ਦੋ ਵਾਰ ਚੈਂਪੀਅਨ ਬਣਾਉਣ ਵਾਲੇ ਕਪਤਾਨ ਗੌਤਮ ਗੰਭੀਰ ਨੇ ਆਖਿਰ ਟੀਮ ਨੂੰ ਪਲੇਆਫ ‘ਚ ਪਹੁੰਚਾ ਕੇ ਹੀ ਸਾਹ ਲਿਆ। 
ਕੋਲਕਾਤਾ ਟੀਮ 14 ਮੈਚਾਂ 8 ਜਿੱਤ ਨਾਲ ਚੌਥੇ ਸਥਾਨ ‘ਤੇ ਰਹੀ ਅਤੇ ਹੈਦਰਾਬਾਦ ਟੀਮ ਪਿਛਲੇ ਮੈਚ ‘ਚ ਕੋਲਕਾਤਾ ਟੀਮ ਹੱਥੋਂ ਮਿਲੀ ਹਾਰ ਦੇ ਬਾਵਜੂਦ ਬਿਹਤਰ ਰਨ ਰੇਟ ਨਾਲ ਤੀਜੇ ਸਥਾਨ ‘ਤੇ ਹੈ। ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਹੈਦਰਾਬਾਦ ਅਤੇ ਗੰਭੀਰ ਦੀ ਕੋਲਕਾਤਾ ਵਿਚਕਾਰ ਚਾਰ ਦਿਨਾਂ ‘ਚ ਇਹ ਦੂਜਾ ਮੁਕਾਬਲਾ ਹੈ ਅਤੇ ਇਸ ਵਾਰ ਹਾਰਣ ਵਾਲੀ ਟੀਮ ਲਈ ਆਈ. ਪੀ. ਐੱਲ. 9 ਦੇ ਖਿਤਾਬ ਤੱਕ ਪਹੁੰਚਣ ਦੇ ਰਸਤੇ ਬੰਦ ਹੋ ਜਾਣਗੇ, ਤਾਂ ਜਿੱਤਣ ਵਾਲੀ ਟੀਮ ਦੀਆਂ ਉਮੀਦਾਂ ਹੋਰ ਮਜ਼ਬੂਤ ਹੋ ਜਾਣਗੀਆਂ।
ਆਈ. ਪੀ. ਐੱਲ. ‘ਚ ਸਾਲ 2013 ‘ਚ ਸ਼ਾਮਿਲ ਹੋਈ ਹੈਦਰਾਬਾਦ ਟੀਮ ਦਾ ਇਹ ਟਵੰਟੀ-20 ਟੂਰਨਾਮੈਂਟ ‘ਚ ਹੁਣ ਤੱਕ ਦਾ ਸਭ ‘ਤੋਂ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ। ਪਿੱਛਲੇ ਚਾਰ ਸਾਲਾਂ ‘ਚ ਕਈ ਕਪਤਾਨਾਂ ਦੀ ਅਗਵਾਈ ਦੇਖ ਚੁੱਕੀ ਹੈਦਰਾਬਾਦ ਦੀ ਟੀਮ ਦੇ ਹੌਂਸਲੇ ਇਸ ਪ੍ਰਦਰਸ਼ਨ ਨਾਲ ਕਾਫੀ ਮਜ਼ਬੂਤ ਹਨ ਅਤੇ ਟੀਮ ਭਾਵੇਂ ਪਿਛਲੇ ਮੈਚ ‘ਚ ਕੋਲਕਾਤਾ ਖਿਲਾਫ਼ ਹਾਰ ਦਾ ਸਾਹਮਣਾ ਕਰ ਚੁੱਕੀ ਹੈ ਪਰ ਹੈਦਰਾਬਾਦ ਟੀਮ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਉਲਟਫੇਰ ਕਰ ਸਕਦੀ ਹੈ।

T & T Honda