Saturday , 19 August 2017
You are here: Home / ਖੇਡਾਂ / ਸੋਨੀਆ ਲਾਠੇਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ”ਚ
ਸੋਨੀਆ ਲਾਠੇਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ”ਚ

ਸੋਨੀਆ ਲਾਠੇਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ”ਚ

ਅਸਤਾਨਾ— ਭਾਰਤ ਦੀ ਸੋਨੀਆ ਲਾਠੇਰ (57 ਕਿ.ਗ੍ਰਾ.) ਕਜ਼ਾਖਸਤਾਨ ਦੀ ਐਜਾਨ ਖੋਜਾਬੇਕੋਵਾ ਨੂੰ ਹਰਾ ਕੇ ਏ. ਆਈ. ਬੀ. ਏ. ਵਿਸ਼ਵ ਮੁੱਕਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚ ਗਈ ਅਤੇ ਹੁਣ ਉਹ ਸੋਨ ਤਮਗੇ ਲਈ ਭਾਰਤ ਦਾ ਛੇ ਸਾਲਾਂ ਦਾ ਇੰਤਜ਼ਾਰ ਖਤਮ ਕਰਨ ‘ਤੋਂ ਸਿਰਫ ਇੱਕ ਜਿੱਤ ਦੀ ਦੂਰੀ ‘ਤੇ ਹੈ। 
ਏਸ਼ੀਆਈ ਚੈਂਪੀਅਨਸ਼ਿਪ 2012 ਦੀ ਚਾਂਦੀ ਤਮਗਾ ਜੇਤੂ ਸੋਨੀਆ ਨੇ 3-0 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਇਟਲੀ ਦੀ ਐਲੇਸੀਆ ਮੇਸਿਯਾਨੋ ਨਾਲ ਹੋਵੇਗਾ, ਜਿਸ ਨੇ ਬੁਲਗਾਰੀਆ ਦੀ ਡੇਨਿਤਮਾ ਐਲਿਸੀਵਾ ਨੂੰ ਹਰਾਇਆ। ਭਾਰਤੀ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ ‘ਚ ਨਿਰਾਸ਼ਾਜਨਕ ਰਿਹਾ ਅਤੇ ਤਿੰਨ ਓਲੰਪਿਕ ਭਾਰ ਵਰਗ 51 ਕਿ.ਗ੍ਰਾ., 60 ਕਿ.ਗ੍ਰਾ. ਅਤੇ 75 ਕਿ.ਗ੍ਰਾ. ‘ਚ ਕੋਈ ਵੀ ਭਾਰਤੀ ਮੁੱਕੇਬਾਜ਼ ਰੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ। ਭਾਰਤ ਨੇ 2010 ਦੇ ਬਾਅਦ ‘ਤੋਂ ਹੀ ਵਿਸ਼ਵ ਚੈਂਪੀਅਨਸ਼ਿਪ ‘ਚ ਕੋਈ ਸੋਨ ਤਮਗਾ ਨਹੀਂ ਜਿੱਤਿਆ, ਜਦ ਐਮ ਸੀ ਮੈਰੀਕਾਮ ਨੇ 48 ਕਿ.ਗ੍ਰਾ. ਵਰਗ ‘ਚ ਆਪਣਾ ਪੰਜਵਾਂ ਖਿਤਾਬ ਜਿੱਤਿਆ ਸੀ।

T & T Honda