Saturday , 19 August 2017
You are here: Home / ਸੰਪਾਦਕੀ / ਜੇਲ੍ਹ ਸੁਧਾਰਾˆ ਦਾ ਮੁੱਦਾ
ਜੇਲ੍ਹ ਸੁਧਾਰਾˆ ਦਾ ਮੁੱਦਾ

ਜੇਲ੍ਹ ਸੁਧਾਰਾˆ ਦਾ ਮੁੱਦਾ

ਜੇਲ੍ਹਾˆ ਵਿੱਚ ਵੱਡੀ ਪੱਧਰ ‘ਤੇ ਹੋ ਰਹੀਆˆ ਬੇਨਿਯਮੀਆˆ ਦਾ ਖ਼ੁਲਾਸਾ ਹੋਣ ਮਗਰੋˆ ਪ੍ਰੇਸ਼ਾਨ ਹੋਈ ਪੰਜਾਬ ਸਰਕਾਰ ਅਤੇ ਸੂਬਾ ਪੁਲੀਸ ਮੁਖੀ ਵੱਲੋˆ ਇਨ੍ਹਾˆ ਦੇ ਸੁਧਾਰਾˆ ਲਈ ਕੀਤੇ ਜਾ ਰਹੇ ਯਤਨਾˆ ਨੂੰ ਬੂਰ ਪੈˆਦਾ ਨਜ਼ਰ ਨਹੀˆ ਆ ਰਿਹਾ। ਜੇਲ੍ਹਾˆ ਵਿੱਚ ਬੰਦ ਖ਼ਤਰਨਾਕ ਅਪਰਾਧੀਆˆ, ਗੈˆਗਸਟਰਾˆ ਅਤੇ ਅਸਰ-ਰਸੂਖ ਵਾਲੇ ਕੈਦੀਆˆ ਦੀਆˆ ਗਤੀਵਿਧੀਆˆ ਨੂੰ ਰੋਕਣ ਲਈ ਹਾਲ ਹੀ ਵਿੱਚ ਕਈ ਜੇਲ੍ਹਾˆ ਦਾ ਅਚਨਚੇਤ ਨਿਰੀਖਣ ਕਰਨ ਤੋˆ ਇਲਾਵਾ ਪੁਲੀਸ ਮੁਖੀ ਨੇ ਜੇਲ੍ਹਾˆ ਦੇ ਸੁਪਰਡੈˆਟ ਪੁਲੀਸ ਅਧਿਕਾਰੀਆˆ ਨੂੰ ਲਾਉਣ ਦੀ ਤਜਵੀਜ਼ ਬਣਾਈ ਸੀ। ਇਸ ਪ੍ਰਸਤਾਵ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੇਲ੍ਹਾˆ ਦੇ ਡੀਜੀਪੀ ਨੇ ਡੇਢ ਦਰਜਨ ਦੇ ਕਰੀਬ ਪੁਲੀਸ ਸੁਪਰਡੈˆਟਾˆ ਨੂੰ ਜੇਲ੍ਹ ਸੁਪਰਡੈˆਟਾˆ ਵਜੋˆ ਤਾਇਨਾਤ ਕਰਨ ਦੀ ਪੇਸ਼ਕਸ਼ ਕੀਤੀ ਪਰ ਇੱਕ ਅਧਿਕਾਰੀ ਨੂੰ ਛੱਡ ਕੇ ਬਾਕੀ ਕਿਸੇ ਵੱਲੋˆ ਵੀ ਹੁੰਗਾਰਾ ਨਾ ਭਰੇ ਜਾਣ ਕਾਰਨ ਇਸ ਤਜਵੀਜ਼ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਜਾਪਦਾ ਹੈ।
ਪੁਲੀਸ ਅਧਿਕਾਰੀਆˆ ਵੱਲੋˆ ਜੇਲ੍ਹ ਸੁਪਰਡੈˆਟਾˆ ਵਜੋˆ ਤਾਇਨਾਤੀ ਨੂੰ ਪਸੰਦ ਨਾ ਕਰਨ ਅਤੇ ਇਸ ਦੀ ਪੇਸ਼ਕਸ ਨੂੰ ਠੁਕਰਾਉਣ ਦਾ ਮੁੱਦਾ ਕਾਬਿਲੇਗ਼ੌਰ ਹੈ। ਇਸ ਤੋˆ ਜਿੱਥੇ ਪੁਲੀਸ ਅਧਿਕਾਰੀਆˆ ਦੀ ਲੋਭਮਈ ਬਿਰਤੀ ਅਤੇ ਅਹਿਮੀਅਤ ਵਾਲੀਆˆ ਥਾਵਾˆ ‘ਤੇ ਨਿਯੁਕਤੀਆˆ ਵਾਲੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ, ਉੱਥੇ ਸਰਕਾਰ ਅਤੇ ਉੱਚ ਪੁਲੀਸ ਅਧਿਕਾਰੀਆˆ ਦੀ ਨੀਅਤ ਤੇ ਨੀਤੀ ਉੱਤੇ ਵੀ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਜੇ ਸਰਕਾਰ ਜੇਲ੍ਹਾˆ ਵਿੱਚ ਸੁਧਾਰ ਲਈ ਪੁਲੀਸ ਅਧਿਕਾਰੀਆˆ ਦੀ ਤਾਇਨਾਤੀ ਨੂੰ ਯੋਗ ਅਤੇ ਜ਼ਰੂਰੀ ਸਮਝਦੀ ਹੈ ਤਾˆ ਉਸ ਨੂੰ ਇਸ ਲਈ ਅਧਿਕਾਰੀਆˆ ਦੀ ਸਹਿਮਤੀ ਲੈਣ ਦੀ ਕੀ ਜ਼ਰੂਰਤ ਹੈ? ਕੀ ਪਹਿਲਾˆ ਵੀ ਕਦੇ ਉੱਚ ਅਧਿਕਾਰੀਆˆ ਤੋˆ ਬਦਲੀਆˆ ਜਾˆ ਨਿਯੁਕਤੀਆˆ ਸਬੰਧੀ ਉਨ੍ਹਾˆ ਦੀ ਇੱਛਾ ਪੁੱਛੀ ਗਈ ਹੈ? ਅਕਸਰ ਹੀ ਸਰਕਾਰਾˆ ਵੱਲੋˆ ਪੁਲੀਸ ਅਧਿਕਾਰੀਆˆ ਦੀਆˆ ਬਦਲੀਆˆ ਅਤੇ ਨਿਯੁਕਤੀਆˆ ਆਪਣੇ ਸੌੜੇ ਸਿਆਸੀ ਮੰਤਵਾˆ ਹਿੱਤ ਹੀ ਕੀਤੀਆˆ ਜਾˆਦੀਆˆ ਹਨ। ਜੇਲ੍ਹਾˆ ਦੇ ਸੁਪਰਡੈˆਟ ਲਾਉਣ ਲਈ ਪੁਲੀਸ ਅਧਿਕਾਰੀਆˆ ਤੋˆ ਉਨ੍ਹਾˆ ਦੀ ਪਸੰਦ ਜਾਣਨ ਦੀ ਨੀਤੀ ਦਰਅਸਲ ਸਰਕਾਰ ਦੀ ਜੇਲ੍ਹ ਸੁਧਾਰਾˆ ਪ੍ਰਤੀ ਇੱਛਾ ਸ਼ਕਤੀ ਦੀ ਘਾਟ ਦੀ ਪ੍ਰਤੀਕ ਹੈ ਅਤੇ ਚਾਲੂ ਵਰਤਾਰੇ ਨੂੰ ਜਿਉˆ ਦੀ ਤਿਉˆ ਰੱਖਣ ਦੀ ਖਾਮੋਸ਼ ਸਹਿਮਤੀ ਵੀ ਜਾਪਦੀ ਹੈ। ਇਸ ਤੋˆ ਇਹ ਗੱਲ ਵੀ ਸਪਸ਼ਟ ਹੋ ਜਾˆਦੀ ਹੈ ਕਿ ਜੇਲ੍ਹਾˆ ਵਿੱਚ ਅਸਰ-ਰਸੂਖ਼ ਵਾਲੇ ਕੈਦੀਆˆ ਵੱਲੋˆ ਕੀਤੀਆˆ ਜਾ ਰਹੀਆˆ ਗ਼ੈਰਕਾਨੂੰਨੀ ਗਤੀਵਿਧੀਆˆ ਜੇਲ੍ਹ ਅਧਿਕਾਰੀਆˆ, ਪੁਲੀਸ ਅਤੇ ਸਿਆਸੀ ਨੇਤਾਵਾˆ ਦੀ ਮਿਲੀਭੁਗਤ ਦਾ ਹੀ ਨਤੀਜਾ ਹਨ।
ਜੇਲ੍ਹਾˆ ਵਿੱਚ ਕੈਦੀਆˆ ਦੀਆˆ ਗ਼ੈਰਕਾਨੂੰਨੀ ਕਾਰਵਾਈਆˆ ਰੋਕਣ ਲਈ ਸਰਕਾਰ ਵੱਲੋˆ ਕੀਤੇ ਜਾ ਰਹੇ ਦਾਅਵੇ ਅਤੇ ਤਜਵੀਜ਼ਾˆ ਬਿਮਾਰੀ ਹੋਰ ਅਤੇ ਇਲਾਜ ਹੋਰ ਦੇ ‘ਸਿਧਾˆਤ‘ ਦੀ ਸ਼ਾਹਦੀ ਭਰ ਰਹੀਆˆ ਹਨ। ਜੇਲ੍ਹ ਪ੍ਰਬੰਧ ਵਿੱਚ ਨਿਘਾਰ ਦਾ ਕਾਰਨ ਜਿੱਥੇ ਰਸੂਖ਼ ਵਾਲੇ ਕੈਦੀਆˆ ਨੂੰ ਸਿਆਸੀ ਨੇਤਾਵਾˆ, ਪੁਲੀਸ ਅਤੇ ਜੇਲ੍ਹ ਅਧਿਕਾਰੀਆˆ ਵੱਲੋˆ ਦਿੱਤੀ ਜਾ ਰਹੀ ਪੁਸ਼ਤਪਨਾਹੀ ਹੈ ਉੱਥੇ ਜੇਲ੍ਹਾˆ ਵਿੱਚ ਸਮਰੱਥਾ ਤੋˆ ਵੱਧ ਕੈਦੀ, ਸਟਾਫ਼ ਦੀ ਘਾਟ ਅਤੇ ਲੋੜੀˆਦੀਆˆ ਸਹੂਲਤਾˆ ਦੀ ਅਣਹੋˆਦ ਹੈ। ਸੂਬੇ ਦੀਆˆ 26 ਜੇਲ੍ਹਾˆ ਵਿੱਚ 18,000 ਕੈਦੀ ਰੱਖਣ ਦੀ ਸਮਰੱਥਾ ਹੈ ਪਰ ਇਨ੍ਹਾˆ ਵਿੱਚ 26,000 ਤੋˆ ਵੱਧ ਅਪਰਾਧੀ ਨਜ਼ਰਬੰਦ ਹਨ। ਜੇਲ੍ਹ ਵਿਭਾਗ ਵਿੱਚ ਵੱਖ-ਵੱਖ ਵਰਗਾˆ ਦੀਆˆ 20,000 ਦੇ ਕਰੀਬ ਆਸਾਮੀਆˆ ਖਾਲੀ ਹਨ। ਸੁਰੱਖਿਆ ਤੇ ਜ਼ਰੂਰੀ ਕਾਰਜਾˆ ਲਈ ਸਾਬਕਾ ਫ਼ੌਜੀਆˆ ਅਤੇ ਹੋਮਗਾਰਡਾˆ ਨਾਲ ਕੰਮ ਚਲਾਇਆ ਜਾ ਰਿਹਾ ਹੈ। ਸਿਹਤ ਸਹੂਲਤਾˆ ਨਾਦਾਰਦ ਹਨ। ਜੇਲ੍ਹ ਅਧਿਕਾਰੀਆˆ ਅਤੇ ਕਰਮਚਾਰੀਆˆ ਦੀ ਕੋਈ ਜਵਾਬਦੇਹੀ ਨਿਸ਼ਚਿਤ ਨਹੀˆ ਹੈ। ਕੈਦੀਆˆ ਲਈ ਸਿਹਤ ਸਹੂਲਤਾˆ, ਕਿਰਤ ਵਾਲੇ ਰੁਝੇਵੇˆ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਾਲੇ ਪ੍ਰੋਗਰਾਮ ਨਾਦਾਰਦ ਹਨ। ਸਿਆਸੀ ਅਤੇ ਪ੍ਰਬੰਧਕੀ ਸ਼ਹਿ ‘ਤੇ ਅਸਰ-ਰਸੂਖ਼ ਵਾਲੇ ਕੈਦੀ ਸਾਧਾਰਨ ਕੈਦੀਆˆ ਨਾਲ ਦੁਰਵਿਵਹਾਰ ਕਰਦੇ ਹਨ ਜਿਸ ਨਾਲ ਅਨੁਸ਼ਾਸਨਹੀਣਤਾ ਵਧ ਰਹੀ ਹੈ। ਨਿਆˆਪਾਲਿਕਾ ਵੱਲੋˆ ਸਮੇˆ ਸਮੇˆ ਜੇਲ੍ਹਾˆ ਦਾ ਮੁਆਇਨਾ ਕਰਨ ਦਾ ਵਰਤਾਰਾ ਕਾਗ਼ਜ਼ੀ ਰਸਮ ਬਣ ਕੇ ਰਹਿ ਗਿਆ ਹੈ। ਜੇਲ੍ਹਾˆ ਦਾ ਆਧੁਨਿਕੀਕਰਨ ਅਧਿਕਾਰੀਆˆ ਦੇ ਕਮਰਿਆˆ ਵਿੱਚ ਸੀਸੀਟੀਵੀ ਕੈਮਰੇ, ਟੀਵੀ ਅਤੇ ਹੋਰ ਸਹੂਲਤਾˆ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਸਰਕਾਰ ਅਤੇ ਸੂਬਾਈ ਪੁਲੀਸ ਮੁਖੀ ਨੂੰ ਜੇਲ੍ਹ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਠੋਸ ਨੀਤੀ ਤੈਅ ਕਰਨ ਦੀ ਜ਼ਰੂਰਤ ਹੈ।

 

T & T Honda