Saturday , 29 April 2017
You are here: Home / ਮਨੋਰੰਜਨ / ਪਿਆਰ ਹੀ ਜ਼ਿੰਦਗੀ ਹੈ : ਸੋਨਮ ਕਪੂਰ
ਪਿਆਰ ਹੀ ਜ਼ਿੰਦਗੀ ਹੈ : ਸੋਨਮ ਕਪੂਰ

ਪਿਆਰ ਹੀ ਜ਼ਿੰਦਗੀ ਹੈ : ਸੋਨਮ ਕਪੂਰ

ਪਿਛਲੇ ਸਾਲ ਸੋਨਮ ਕਪੂਰ ਨੇ ਸਲਮਾਨ ਖਾਨ ਨਾਲ ਹਿੱਟ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ਦਿੱਤੀ ਸੀ ਅਤੇ ਇਸ ਸਾਲ ਉਸ ਨੂੰ ਫਿਲਮ ‘ਨੀਰਜਾ’ ਲਈ ਦਰਸ਼ਕਾਂ ਤੇ ਆਲੋਚਕਾਂ ਤੋਂ ਕਾਫੀ ਪ੍ਰਸ਼ੰਸਾ ਮਿਲੀ। ਉਸ ਨੂੰ ਇਸ ਫਿਲਮ ਦੇ ਹੀਰੋ ਦਾ ਦਰਜਾ ਦਿੱਤਾ ਗਿਆ। ਅੱਗੇ ਵੀ ਉਹ ਕੁਝ ਪ੍ਰੋਜੈਕਟਾਂ ਉੱਤੇ ਕੰਮ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਜਿੱਥੋਂ ਤੱਕ ਫੈਸ਼ਨ ਤੇ ਸਟਾਈਲ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਅਥੀਆ ਸ਼ੈੱਟੀ ਤੇ ਤੁਸੀਂ ਇੱਕੋ ਜਿਹੇ ਹੋ। ਕੀ ਕਹੋਗੇ?
– ਮੇਰਾ ਮੰਨਣਾ ਹੈ ਕਿ ਇਹ ਲਈ ਇੱਕ ਵੱਡਾ ਕੰਪਲੀਮੈਂਟ ਹੈ। ਜਦੋਂ ਕੋਈ ਮੈਨੂੰ ਦੇਖਦਾ ਹੈ, ਜੋ ਮੈਂ ਪਹਿਨਿਆ ਹੈ ਤੇ ਜੋ ਮੈਂ ਕਰਦੀ ਹਾਂ, ਉਸ ਨੂੰ ਪਸੰਦ ਕਰਦਾ ਹੈ। ਕਈ ਲੜਕੀਆਂ ਹਨ, ਜੋ ਮੇਰੇ ਵਰਗਾ ਬਣਨਾ ਚਾਹੁੰਦੀਆਂ ਹਨ। ਮੇਰੇ ਵਿਚਾਰ ‘ਚ ਅਥੀਆ ਕਾਫੀ ਟੇਲੈਂਟਿਡ ਹੈ ਅਤੇ ਉਹ ਕਾਫੀ ਵਧੀਆ ਕੰਮ ਕਰ ਰਹੀ ਹੈ।
* ਕੀ ਤੁਸੀਂ ਕਦੇ ਕੋਈ ਰਿਐਲਟੀ ਟੀ ਵੀ ਸ਼ੋਅ ਕਰਨ ਬਾਰੇ ਸੋਚਿਆ ਹੈ?
– ਮੈਨੂੰ ਨਹੀਂ ਲੱਗਦਾ ਕਿ ਮੇਰੇ ਵਿੱਚ ਇੰਨਾ ਸਬਰ ਹੈ ਕਿ ਮੈਂ ਇੱਕ ਰਿਐਲਟੀ ਸ਼ੋਅ ਹੋਸਟ ਕਰ ਸਕਾਂ। ਮੈਂ ਤਾਂ ਅਜਿਹੇ ਸ਼ੋਅਜ਼ ਦੇਖਦੀ ਤੱਕ ਨਹੀਂ। ਮੈਂ ‘24’ ਵਰਗੇ ਟੀ ਵੀ ਸ਼ੋਅਜ਼ ਦੇਖਦੀ ਹਾਂ, ਜੋ ਜ਼ਿਆਦਾ ਸਿਨੇਮੈਟਿਕ ਹੁੰਦੇ ਹਨ। ਕਦੇ ਡੇਲੀ ਸੋਪ ਨਹੀਂ ਦੇਖਦੀ। ਰਿਐਲਟੀ ਟੀ ਵੀ ਸ਼ੋਅ ਕਰਨਾ ਗਲਤ ਨਹੀਂ, ਪਰ ਮੇਰੇ ਟੇਸਟ ਦੇ ਅਨੁਸਾਰ ਨਹੀਂ ਹਨ।
* ਤੁਹਾਡਾ ਮਨਪਸੰਦ ਸੋਸ਼ਲ ਮੀਡੀਆ ਪਲੇਟਫਾਰਮ ਕਿਹੜਾ ਹੈ-ਫੇਸਬੁਕ, ਇੰਸਟਾਗ੍ਰਾਮ ਜਾਂ ਟਵਿੱਟਰ?
– ਮੈਨੂੰ ਲੱਗਦਾ ਹੈ ਕਿ ਤਸਵੀਰਾਂ ਬੜਾ ਕੁਝ ਕਹਿੰਦੀਆਂ ਹਨ। ਇੱਕ ਤਸਵੀਰ ਦਾ ਮੁੱਲ ਕਈ ਹਜ਼ਾਰ ਸ਼ਬਦਾਂ ਤੋਂ ਵੱਧ ਹੁੰਦਾ ਹੈ। ਇਸ ਲਈ ਮੈਨੂੰ ਇੰਸਟਾਗ੍ਰਾਮ ਪਸੰਦ ਹੈ।
* ਪਿਛਲੇ ਸਾਲ ਤੁਹਾਡਾ ਨਾਂਅ ਮਾਡਲ ਸਾਹਿਰ ਬੇਰੀ ਨਾਲ ਜੋੜਿਆ ਗਿਆ ਸੀ। ਕੀ ਕਹੋਗੇ?
– ਪਿਛਲੇ ਅੱਠ ਸਾਲਾਂ ਦੌਰਾਨ ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਇੱਕ ਸ਼ਬਦ ਤੱਕ ਨਹੀ ਬੋਲਿਆ ਤੇ ਨਾ ਕਦੇ ਬੋਲਾਂਗੀ। ਮੈਂ ਬਹੁਤ ਪ੍ਰਾਈਵੇਟ ਪਰਸਨ ਹਾਂ। ਮੇਰੇ ਪਰਵਾਰ ਵਿੱਚ ਵੀ ਕੋਈ ਇਹ ਤੱਕ ਨਹੀਂ ਜਾਣਦਾ ਕਿ ਮੇਰੀ ਨਿੱਜੀ ਜ਼ਿੰਦਗੀ ‘ਚ ਕੀ ਚੱਲ ਰਿਹਾ ਹੈ।
* ਕੀ ਤੁਸੀਂ ਕਦੇ ਸਿਆਸਤਦਾਨ ਬਣੋਗੇ?
– ਮੈਂ ਅਜਿਹਾ ਨਹੀਂ ਸੋਚਦੀ। ਜੇ ਅਜਿਹਾ ਹੋਇਆ ਵੀ ਤਾਂ ਇਹ ਸਹੀ ਕਾਰਨਾਂ ਕਰ ਕੇ ਹੋਵੇਗਾ। ਫਿਲਹਾਲ ਮੇਰਾ ਅਜਿਹੀ ਕੋਈ ਇਰਾਦਾ ਨਹੀ ਹੈ।
* ਤੁਹਾਡੇ ਲਈ ਖੁਸ਼ੀ ਕੀ ਹੈ?
– ਅੰਦਰੂਨੀ ਖੁਸ਼ੀ ਅਸਲੀ ਖੁਸ਼ੀ ਹੈ। ਪਿਆਰ ਹੀ ਜ਼ਿੰਦਗੀ ਹੈ ਤੇ ਇਹੀ ਉਹ ਚੀਜ਼ ਹੈ, ਜੋ ਦੁਨੀਆ ਨੂੰ ਚਲਾਉਂਦੀ ਹੈ।

 

T & T Honda