Saturday , 19 August 2017
You are here: Home / ਖੇਡਾਂ / ਓਲੰਪਿਕ ਵਿਚ ਸੌਨ ਤਮਗੇ ”ਤੋਂ ਘੱਟ ਕੁਝ ਵੀ ਨਹੀਂ : ਵਿਨੇਸ਼ ਫੋਗਾਟ
ਓਲੰਪਿਕ ਵਿਚ ਸੌਨ ਤਮਗੇ ”ਤੋਂ ਘੱਟ ਕੁਝ ਵੀ ਨਹੀਂ : ਵਿਨੇਸ਼ ਫੋਗਾਟ

ਓਲੰਪਿਕ ਵਿਚ ਸੌਨ ਤਮਗੇ ”ਤੋਂ ਘੱਟ ਕੁਝ ਵੀ ਨਹੀਂ : ਵਿਨੇਸ਼ ਫੋਗਾਟ

ਨਵੀਂ ਦਿੱਲੀ—ਰੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਅਤੇ ਦੇਸ਼ ਦੀ ਸੌਨ ਤਮਗੇ ਦੀ ਉਮੀਦ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਉਸ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਹੁਣ ਰੀਓ ‘ਚ ਸੌਨ ਤਮਗੇ ਨੂੰ ਟੀਚਾ ਬਣਾ ਕੇ ਉਤਰੇਗੀ। ਪਿਛਲੇ ਮਹੀਨੇ ਇਸਤਾਨਬੁਲ ਵਿਚ ਸੌਨ ਤਮਗਾ ਜਿੱਤ ਕੇ ਵਿਨੇਸ਼ ਨੇ ਰੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਸੀ।
21 ਸਾਲਾ ਵਿਨੇਸ਼ 48 ਕਿ. ਗ੍ਰਾ. ਫਰੀਸਟਾਈਲ ਵਰਗ ‘ਚ ਰੀਓ ਓਲੰਪਿਕ ‘ਚ ਭਾਰਤ ਦੀ ਅਗਵਾਈ ਕਰੇਗੀ। ਹਾਲਾਂਕਿ ਰੀਓ ਦਾ ਟਿਕਟ ਹਾਸਿਲ ਕਰਨ ‘ਤੋਂ ਦੋ ਹਫਤੇ ਪਹਿਲਾਂ ਮੰਗੋਲੀਆ ‘ਚ ਉਹ ਸਿਰਫ 400 ਗ੍ਰਾਮ 
ਵਜ਼ਨ ਜ਼ਿਆਦਾ ਹੋਣ ਕਰਕੇ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ‘ਚੋਂ ਬਾਹਰ ਹੋ ਗਈ ਸੀ। ਇਸ ਲਈ ਭਾਰਤੀ ਕੁਸ਼ਤੀ ਸੰਘ ਨੇ ਵਿਨੇਸ਼ ਨੂੰ ਚਿਤਾਵਨੀ ਵੀ ਦਿੱਤੀ ਸੀ। ਉਸ ਸਮੇਂ ਰੀਓ ‘ਚ ਉਨ੍ਹਾਂ ਦਾ ਸਥਾਨ ਮੁਸ਼ਕਿਲ ਲੱਗ ਰਿਹਾ ਸੀ। ਹਾਲਾਂਕਿ ਵਿਨੇਸ਼ ਨੇ ਆਪਣੀ ਗਲਤੀ ‘ਚ ਸੁਧਾਰ ਕਰਦੇ ਵਜ਼ਨ ਨੂੰ ਘੱਟ ਕੀਤਾ।
ਭਾਰਤੀ ਕੁਸ਼ਤੀ ਸੰਘ ਨੇ ਹਰਿਆਣਾ ਦੀ ਮਹਿਲਾ ਪਹਿਲਵਾਨ ‘ਤੇ ਵਿਸ਼ਵਾਸ ਰੱਖਿਆ ਅਤੇ ਇਸੇ ਦਾ ਨਤੀਜਾ ਸੀ ਕਿ ਇਸਤਾਨਬੁਲ ‘ਚ ਉਨ੍ਹਾਂ ਨੇ ਸੋਨ ਤਮਗੇ ਨਾਲ ਰੀਓ ਲਈ ਕੁਆਲੀਫਾਈ ਕੀਤਾ। ਸਾਲ 2004 ਦੇ ਰਾਸ਼ਟਰ ਮੰਡਲ ਖੇਡਾਂ ਦੀ ਸੌਨ ਤਮਗਾ ਜੇਤੂ ਵਿਨੇਸ਼ ਨੇ ਕਿਹਾ,” ਫੈਡਰੇਸ਼ਨ ਨੂੰ ਮੇਰੇ ‘ਤੇ ਕਾਫੀ ਭਰੋਸਾ ਸੀ ਪਰ ਮੈਂ ਉਨ੍ਹਾਂ ਨੂੰ ਨਿਰਾਸ਼ ਕੀਤਾ। ਇਸ ਲਈ ਫੈਡਰੇਸ਼ਨ ਮੇਰੇ ਨਾਲ ਨਰਾਜ਼ ਸੀ ਅਤੇ ਚਿਤਾਵਨੀ ਜਾਰੀ ਕੀਤੀ ਸੀ।”

T & T Honda