Saturday , 19 August 2017
You are here: Home / ਸੰਪਾਦਕੀ / ਨਸ਼ਿਆˆ ਦਾ ਮੁੱਦਾ ਮੁੜ ਚਰਚਾ ‘ਚ
ਨਸ਼ਿਆˆ ਦਾ ਮੁੱਦਾ ਮੁੜ ਚਰਚਾ ‘ਚ

ਨਸ਼ਿਆˆ ਦਾ ਮੁੱਦਾ ਮੁੜ ਚਰਚਾ ‘ਚ

ਲੋਕ ਸਭਾ ਚੋਣਾˆ ਮੌਕੇ ਪੰਜਾਬ ਵਿੱਚ ਸਭ ਤੋˆ ਵੱਧ ਚਰਚਿਤ ਰਿਹਾ ਨਸ਼ਿਆˆ ਦਾ ਮੁੱਦਾ ਹੁਣ ਪੰਜਾਬੀ ਗੀਤ-ਸੰਗੀਤ ਅਤੇ ਫ਼ਿਲਮਾˆ ਰਾਹੀˆ ਮੁੜ ਉੱਭਰਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਪੰਜਾਬ ਵਿੱਚ ਨਸ਼ਿਆˆ ਦੀ ਵਰਤੋˆ ਸਬੰਧੀ ਬਣਾਈ ਗਈ ਫ਼ਿਲਮ ‘ਉੜਤਾ ਪੰਜਾਬ‘ ਬਾਰੇ ਚੱਲ ਰਿਹਾ ਵਿਵਾਦ ਭਖਿਆ ਹੋਇਆ ਹੈ ਅਤੇ ਦੂਜੇ ਪਾਸੇ ‘ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈˆਟ‘ (ਆਈਆਈਐੱਮ) ਅਹਿਮਦਾਬਾਦ ਨੇ ਇੱਕ ਅਧਿਐਨ ਰਾਹੀˆ ਪੰਜਾਬ ਵਿੱਚ ਨਸ਼ਿਆˆ ਦੀ ਵਧ ਰਹੀ ਵਰਤੋˆ ਲਈ ਪੰਜਾਬੀ ਗੀਤਾˆ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਸੂਬਾਈ ਵਿਧਾਨ ਸਭਾ ਦੀਆˆ ਕੁਝ ਮਹੀਨਿਆˆ ਬਾਅਦ ਹੋਣ ਵਾਲੀਆˆ ਚੋਣਾˆ ਦੇ ਮੱਦੇਨਜ਼ਰ ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋˆ ‘ਉੜਤਾ ਪੰਜਾਬ‘ ਉੱਤੇ ਤੇ ਇਤਰਾਜ਼ ਪ੍ਰਗਟ ਕਰਦਿਆˆ ਇਸ ਨੂੰ ਰਿਲੀਜ਼ ਹੋਣ ਤੋˆ ਰੋਕਣ ਲਈ ਕੋਸ਼ਿਸ਼ਾˆ ਕੀਤੀਆˆ ਜਾ ਰਹੀਆˆ ਹਨ ਜਦੋˆਕਿ ਵਿਰੋਧੀ ਪਾਰਟੀਆˆ-ਕਾˆਗਰਸ ਅਤੇ ਆਮ ਆਦਮੀ ਪਾਰਟੀ ਵੱਲੋˆ ਅਜਿਹਾ ਕਰਨਾ ਸਿਆਸੀ ਹਿੱਤਾˆ ਤੋˆ ਪ੍ਰੇਰਿਤ ਗਰਦਾਨਿਆ ਜਾ ਰਿਹਾ ਹੈ। ਅਕਾਲੀ ਦਲ ਵੱਲੋˆ ਇਤਰਾਜ਼ ਦਰਜ ਕਰਾਉਣ ਬਾਅਦ ਕੇˆਦਰੀ ਫ਼ਿਲਮ ਪ੍ਰਮਾਣਨ ਬੋਰਡ ਵੱਲੋˆ ਮੁੜ ਇੱਕ ਨਿਰੀਖਣ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਨਾਲ ਇਸ ਫ਼ਿਲਮ ਦੇ 17 ਜੂਨ ਨੂੰ ਰਿਲੀਜ਼ ਹੋਣ ‘ਤੇ ਪ੍ਰਸ਼ਨਚਿੰਨ੍ਹ ਲੱਗ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਅਸਰ-ਰਸੂਖ਼ ਰਾਹੀˆ ਫ਼ਿਲਮ ਦੇ ਕੁਝ ਹਿੱਸੇ ਕਟਵਾਉਣ ਜਾˆ ਇਸ ਨੂੰ ਰਿਲੀਜ਼ ਹੋਣ ਤੋˆ ਰੋਕਣ ਵਿੱਚ ਤਾˆ ਸਫ਼ਲ ਹੋ ਸਕਦਾ ਹੈ ਪਰ ਨਸ਼ਿਆˆ, ਹਿੰਸਾ ਅਤੇ ਹਲਕੇ ਪੱਧਰ ਦੇ ਰੁਮਾˆਸ ਨਾਲ ਭਰਪੂਰ ਪੰਜਾਬੀ ਗੀਤ-ਸੰਗੀਤ ਦੇ ਪਹਿਲਾˆ ਹੀ ਪੰਜਾਬ ਦੀ ਜਵਾਨੀ ਵਿੱਚ ਹਰਮਨਪਿਆਰਾ ਹੋਣ ਦੇ ਨਾਕਾਰਾਤਮਕ ਪ੍ਰਭਾਵ ਤੋˆ ਉਸ ਲਈ ਬਚਣਾ ਮੁਸ਼ਕਿਲ ਹੈ। ਆਈਆਈਐੱਮ ਦੇ ਅਧਿਐਨ ਅਨੁਸਾਰ ਪੰਜਾਬੀ ਗੀਤ ਪੰਜਾਬ ਦੀ ਜਵਾਨੀ ਨੂੰ ਨਸ਼ਿਆˆ ਵੱਲ ਪ੍ਰੇਰਿਤ ਕਰ ਰਹੇ ਹਨ। ਆਈਆਈਐੱਮ ਦੇ ਪ੍ਰੋ. ਧੀਰਜ ਸ਼ਰਮਾ ਦੀ ਅਗਵਾਈ ਹੇਠ ਹੋਏ ਅਧਿਐਨ ਤਹਿਤ 50 ਦੇ ਕਰੀਬ ਪ੍ਰਚੱਲਿਤ ਪੰਜਾਬੀ ਗੀਤਾˆ ਸਬੰਧੀ 136 ਮੁੰਡਿਆˆ ਅਤੇ 64 ਕੁੜੀਆˆ ਤੋˆ ਪ੍ਰਾਪਤ ਪ੍ਰਭਾਵਾˆ ਅਨੁਸਾਰ ਇਹ ਗੀਤ ਪੰਜਾਬ ਦੇ ਨੌਜਵਾਨਾˆ ਨੂੰ ਮਾਨਸਿਕ ਤੌਰ ‘ਤੇ ਨਸ਼ਿਆˆ ਦੇ ਨਾਲ ਨਾਲ ਹਿੰਸਾ ਵੱਲ ਉਕਸਾਉਣ ਅਤੇ ਔਰਤਾˆ ਪ੍ਰਤੀ ਨਾਕਾਰਾਤਮਕ ਸੋਚ ਦੇ ਧਾਰਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਧਿਐਨ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਲਗਪਗ 2000 ਪੰਜਾਬੀ ਗੀਤਾˆ ਵਿੱਚ ਨਸ਼ਿਆˆ ਅਤੇ ਹਿੰਸਾ ਦੀ ਸਰਦਾਰੀ ਦੀ ਪੇਸ਼ਕਾਰੀ ਦੇ ਨਾਲ ਨਾਲ ਔਰਤਾˆ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਇਹ ਗੀਤ ਅੱਜ ਦੀ ਨੌਜਵਾਨ ਪੀੜ੍ਹੀ ਦੀ ਪਸੰਦ ਬਣੇ ਹੋਏ ਹਨ। ਇਨ੍ਹਾˆ ਗੀਤਾˆ ਦੇ ਪ੍ਰਭਾਵ ਹੇਠ ਹੀ ਪੰਜਾਬ ਦੇ ਨੌਜਵਾਨ ਨਸ਼ਿਆˆ, ਹਿੰਸਾ ਅਤੇ ਔਰਤਾˆ ਨਾਲ ਵਧੀਕੀਆˆ ਪ੍ਰਤੀ ਰੁਚਿਤ ਹੋ ਰਹੇ ਹਨ।
ਆਈਆਈਐੱਮ ਅਹਿਮਦਾਬਾਦ ਦਾ ਇਹ ਅਧਿਐਨ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਪੰਜਾਬ ਦੇ ਲਗਪਗ ਡੇਢ ਕਰੋੜ ਦੇ ਕਰੀਬ ਨੌਜਵਾਨਾˆ ਵਿੱਚੋˆ ਸਿਰਫ਼ 200 ਉੱਤੇ ਕੀਤਾ ਗਿਆ ਅਧਿਐਨ ਜਿੱਥੇ ਇਸ ਦੀ ਮੁਲਾˆਕਣ ਵਿਧੀ ‘ਤੇ ਸਵਾਲ ਖੜ੍ਹਾ ਕਰਦਾ ਹੈ, ਉੱਥੇ ਭਰੋਸੇਯੋਗਤਾ ਨੂੰ ਵੀ ਸ਼ੱਕੀ ਬਣਾਉˆਦਾ ਹੈ। ਇਸ ਅਧਿਐਨ ਵਿੱਚ ਕਿਧਰੇ ਵੀ ਇਸ ਗੱਲ ਦਾ ਜ਼ਿਕਰ ਨਹੀˆ ਕਿ ਗੀਤ ਸੁਣ ਕੇ ਨੌਜਵਾਨ ਨਸ਼ਾ ਲੈਣ ਦੇ ਆਦੀ ਕਿਵੇˆ ਹੋ ਗਏ ਅਤੇ ਗੀਤਾˆ ਨੇ ਉਨ੍ਹਾˆ ਨੂੰ ਨਸ਼ੇ ਲੈਣ ਵੱਲ ਕਿਵੇˆ ਪ੍ਰੇਰਿਤ ਕੀਤਾ। ਅਧਿਐਨ ਅਨੁਸਾਰ ਕੁੜੀਆˆ ਗੀਤਾˆ ਦੇ ਪ੍ਰਭਾਵ ਹੇਠ ਨਸ਼ਿਆˆ ਪ੍ਰਤੀ ਤਾˆ ਰੁਚਿਤ ਹੋਈਆˆ ਹਨ ਪਰ ਹਿੰਸਾ ਪ੍ਰਤੀ ਨਹੀˆ ਜੋ ਕਿ ਆਪਣੇ ਆਪ ਵਿੱਚ ਵਿਰੋਧਾਭਾਸ ਹੈ। ਇੱਕ ਪ੍ਰਭਾਵ ਇਹ ਵੀ ਬਣਦਾ ਹੈ ਕਿ ਇਹ ਅਧਿਐਨ ਪੰਜਾਬ ਵਿੱਚ ਨਸ਼ਿਆˆ, ਹਿੰਸਾ ਅਤੇ ਔਰਤਾˆ ਵਿਰੁੱਧ ਵਧੀਕੀਆˆ ਦੇ ਵਧ ਰਹੇ ਰੁਝਾਨ ਦੇ ਅਸਲ ਕਾਰਨਾˆ ਨੂੰ ਲੁਕਾਉਣ ਦੇ ਨਾਲ ਨਾਲ ਸਰਕਾਰ ਨੂੰ ਇਸ ਸਭ ਕੁਝ ਦੀ ਜ਼ਿੰਮੇਵਾਰੀ ਤੋˆ ਮੁਕਤ ਕਰਕੇ ਇਸ ਵਰਤਾਰੇ ਦਾ ਸਿਰਫ਼ ਗੀਤਾˆ ਦੇ ਸਿਰ ਭਾˆਡਾ ਭੰਨਣ ਦੀ ਸਾਜ਼ਿਸ਼ਨੁਮਾ ਕੋਸ਼ਿਸ਼ ਹੈ। ਇਹ ਠੀਕ ਹੈ ਕਿ ਇਹ ਗੀਤ ਅਸੱਭਿਅਕ ਹਨ ਅਤੇ ਨੌਜਵਾਨ ਪੀੜ੍ਹੀ ਦੇ ਦਿਲ-ਦਿਮਾਗ ‘ਤੇ ਬੁਰਾ ਪ੍ਰਭਾਵ ਪਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਨੌਜਵਾਨਾˆ ਵਿੱਚ ਨਸ਼ਿਆˆ ਦੇ ਵਧ ਰਹੇ ਰੁਝਾਨ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ। ਅਧਿਐਨਕਰਤਾ ਨੇ ਇਸ ਪੱਖੋˆ ਅੱਖਾˆ ਬੰਦ ਕਰਕੇ ਰੱਖੀਆˆ ਹਨ। ਇਸੇ ਤਰ੍ਹਾˆ ਹਿੰਸਾ ਅਤੇ ਔਰਤਾˆ ਵਿਰੁੱਧ ਵਧ ਰਹੇ ਜੁਰਮਾˆ ਦਾ ਕਾਰਨ ਜਿੱਥੇ ਕੁਝ ਹੱਦ ਤਕ ਨਸ਼ਿਆˆ ਦੇ ਪ੍ਰਭਾਵ ਦਾ ਪਰਤਾਓ ਹੈ, ਉੱਥੇ ਸਰਕਾਰਾˆ ਵੱਲੋˆ ਦੋਸ਼ੀਆˆ ਦੀ ਸਰਪ੍ਰਸਤੀ ਅਤੇ ਸਖ਼ਤ ਸਜ਼ਾਵਾˆ ਨਾ ਮਿਲਣਾ ਵੀ ਹੈ। ਗੀਤ, ਸੰਗੀਤ ਦਾ ਮਨੁੱਖੀ ਵਿਹਾਰ ‘ਤੇ ਹਲਕਾ ਪ੍ਰਭਾਵ ਪੈਣ ਤੋˆ ਇਨਕਾਰ ਨਹੀˆ ਕੀਤਾ ਜਾ ਸਕਦਾ ਪਰ ਇਸ ਨੂੰ ਕਿਸੇ ਵੀ ਰੂਪ ਵਿੱਚ ਇਸ ਵਰਤਾਰੇ ਦਾ ਮੁੱਖ ਕਾਰਕ ਨਹੀˆ ਮੰਨਿਆ ਜਾ ਸਕਦਾ।

T & T Honda