Saturday , 19 August 2017
You are here: Home / ਖੇਡਾਂ / ਸਪੇਨ ਦੀ ਯੂਰੋ ਕੱਪ ”ਚ ਜੇਤੂ ਸ਼ੁਰੂਆਤ
ਸਪੇਨ ਦੀ ਯੂਰੋ ਕੱਪ ”ਚ ਜੇਤੂ ਸ਼ੁਰੂਆਤ

ਸਪੇਨ ਦੀ ਯੂਰੋ ਕੱਪ ”ਚ ਜੇਤੂ ਸ਼ੁਰੂਆਤ

ਟੌਲੇਸ— ਗੇਰਾਰਡ ਪਿਕ ਦੇ ਆਖਰੀ ਮਿੰਟਾਂ ‘ਚ ਲਗਾਏ ਹੈਡਰ ਦੀ ਬਦੌਲਤ ਸਾਬਕਾ ਚੈਂਪੀਅਨ ਸਪੇਨ ਨੇ ਚੇਕ ਗਣਰਾਜ ਨੂੰ ਸੋਮਵਾਰ ਨੂੰ ਯੂਰੋ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ-ਡੀ ਦੇ ਆਪਣੇ ਪਹਿਲੇ ਮੁਕਾਬਲੇ ‘ਚ 1-0 ਨਾਲ ਹਰਾ ਦਿੱਤਾ। ਸਪੇਨ ਦੇ ਪ੍ਰਸ਼ੰਸਕਾਂ ਦੀ ਧੜਕਨਾਂ ਮੈਚ ਦੇ ਆਖਰੀ ਮਿੰਟਾਂ ਤੱਕ ਰੁਕੀਆਂ ਰਹੀਆਂ ਅਤੇ ਮੈਚ ਗੋਲ ਰਹਿਤ ਚੱਲ ਰਿਹਾ  ਸੀ ਪਰ ਗੇਰਾਰਡ ਨੇ 87ਵੇਂ ਮਿੰਟ ‘ਚ ਆਂਦ੍ਰੇਸ ਇਨਿਸਤਤਾ ਦੇ ਕ੍ਰਾਸ ਹੈਡਰ ਲਗਾ ਕੇ ਜਿਵੇਂ ਹੀ ਸ਼ਾਨਦਾਰ ਗੋਲ ਕੀਤਾ, ਸਾਰਾ ਸਟੇਡੀਅਮ ਗੁੰਝ ਉਠਿਆ। 
ਇਸ ਦੇ ਬਾਅਦ ਚੇਕ ਗਣਰਾਜ ਟੀਮ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਖਿਡਾਰੀ ਗੋਲ ਕਰਨ ‘ਚ ਅਸਫਲ ਰਹੇ। ਚੇਕ ਟੀਮ ਦੇ ਗੋਲਕੀਪਰ ਪੇਤਰ ਕੇਚ ਨੇ ਇਸ ‘ਤੋਂ ਪਹਿਲਾਂ ਕਾਫੀ ਸ਼ਾਨਦਾਰ ਅੰਦਾਜ਼ ‘ਚ ਗੋਲ ਬਚਾਏ। ਅਲਵਾਰੋ ਮੇਰਾਟਾ ਅਤੇ ਡੇਵਿਡ ਸਿਲਵਾ ਦੇ ਸ਼ਾਟ ਨੂੰ ਪਹਿਲੇ ਹਾਫ ‘ਚ ਕੇਚ ਨੇ ਰੋਕਿਆ ਪਰ ਗੇਰਾਰਡ ਦੇ ਹੈਡਰ ਨੂੰ ਉਹ ਰੋਕ ਨਹੀਂ ਸਕਿਆ ਅਤੇ ਮੈਚ 1-0 ਨਾਲ ਸਪੇਨ ਨੇ ਆਪਣੇ ਨਾਂ ਕਰ ਲਿਆ। ਸਪੇਨ ਜਿੱਤ ਨਾਲ ਤਿੰਨ ਅੰਕ ਹਾਸਿਲ ਕਰ ਕਰੋਏਸ਼ੀਆ ਨਾਲ ਪਹੁੰਚ ਗਿਆ ਹੈ।

T & T Honda