Saturday , 19 August 2017
You are here: Home / ਸੰਪਾਦਕੀ / ਰਾਜ ਸਭਾ ਚੋਣਾˆ ‘ਚ ਭ੍ਰਿਸ਼ਟਾਚਾਰ
ਰਾਜ ਸਭਾ ਚੋਣਾˆ ‘ਚ ਭ੍ਰਿਸ਼ਟਾਚਾਰ

ਰਾਜ ਸਭਾ ਚੋਣਾˆ ‘ਚ ਭ੍ਰਿਸ਼ਟਾਚਾਰ

ਭਾਰਤੀ ਜਨਤਾ ਪਾਰਟੀ ਨੂੰ ਰਣਨੀਤੀ ਘੜਨੀ ਤੇ ਅਮਲ ਵਿੱਚ ਲਿਆਉਣੀ ਆਉˆਦੀ ਹੈ। ਇਸ ਹੁਨਰ ਦਾ ਮੁਜ਼ਾਹਰਾ ਉਸ ਨੇ ਹਾਲੀਆ ਰਾਜ ਸਭਾ ਚੋਣਾˆ ਵਿੱਚ ਕੀਤਾ। ਪਾਰਟੀ ਨੇ ਵੋਟਿੰਗ ਵਾਲੀਆˆ 27 ਸੀਟਾˆ ਵਿੱਚੋˆ 10 ਦੀ ਥਾˆ 12 ਜਿੱਤੀਆˆ ਅਤੇ ਅਜਿਹਾ ਕਰਕੇ ਦੂਜੀਆˆ ਪਾਰਟੀਆˆ, ਖ਼ਾਸ ਕਰਕੇ ਕਾˆਗਰਸ ਦੀਆˆ ਸਫ਼ਾˆ ਵਿੱਚ ਦੁਫ਼ੇੜ ਪੈਦਾ ਕਰ ਦਿੱਤੀ। ਭਾਜਪਾ ਵੱਲੋˆ ਜਿੱਤੇ 12 ਉਮੀਦਵਾਰਾˆ ਵਿੱਚ ਜ਼ੀ ਟੀਵੀ ਨੈੱਟਵਰਕ ਦਾ ਮਾਲਕ ਡਾ. ਸੁਭਾਸ਼ ਚੰਦਰਾ ਤੇ ਇੱਕ ਭਾਜਪਾ ਆਗੂ ਮਹੇਸ਼ ਪੋਦਾਰ ਸ਼ਾਮਲ ਹਨ ਜਿਨ੍ਹਾˆ ਨੇ ਕ੍ਰਮਵਾਰ ਹਰਿਆਣਾ ਤੇ ਝਾਰਖੰਡ ਵਿੱਚ ਵਿਰੋਧੀ ਪਾਰਟੀਆˆ ਦੀਆˆ ਵੋਟਾˆ ਨੂੰ ਸੰਨ੍ਹ ਲਾਈ ਅਤੇ ਦੁਸ਼ਵਾਰ ਹਾਲਾਤ ਵਿੱਚ ਆਸਾਨ ਜਿੱਤਾˆ ਸੰਭਵ ਬਣਾ ਲਈਆˆ। ਵਿਰੋਧੀ ਪਾਰਟੀਆˆ ਭਾਜਪਾ ਉੱਪਰ ਧਨ ਸ਼ਕਤੀ ਦੀ ਭਰਵੀˆ ਦੁਰਵਰਤੋˆ ਦੇ ਦੋਸ਼ ਲਾਉˆਦੀਆˆ ਆ ਰਹੀਆˆ ਹਨ, ਪਰ ਅਸਲੀਅਤ ਇਹ ਹੈ ਕਿ ਚੁਣਾਵੀ ਪ੍ਰਬੰਧਨ ਪੱਖੋˆ ਭਾਜਪਾ ਕਿਤੇ ਵੱਧ ਕਾਰਜ-ਕੁਸ਼ਲ ਹੈ। ਉਹ ਵੱਖ-ਵੱਖ ਵਿਰੋਧੀ ਪਾਰਟੀਆˆ ਦੀਆˆ ਸਫ਼ਾˆ ਅੰਦਰਲੀਆˆ ਕਮਜ਼ੋਰੀਆˆ ਤੇ ਵਿਸੰਗਤੀਆˆ ਉੱਤੇ ਨਜ਼ਰ ਰੱਖਦੀ ਹੈ ਅਤੇ ਲੋੜ ਪੈਣ ਉੱਤੇ ਇਨ੍ਹਾˆ ਦਾ ਲਾਭ ਲੈਣ ਤੋˆ ਨਹੀˆ ਝਿਜਕਦੀ। ਸਿਰਫ਼ ਕਰਨਾਟਕ ਤੇ ਉਤਰਾਖੰਡ ਵਿੱਚ ਕਾˆਗਰਸ ਦੀ ਕਾਰਗੁਜ਼ਾਰੀ ਉਮੀਦਾˆ ਨਾਲੋˆ ਬਿਹਤਰ ਰਹੀ। ਕਰਨਾਟਕ ਵਿੱਚ ਇਹ ਪਾਰਟੀ ਆਪਣੇ ਬਲਬੂਤੇ ਦੋ ਸੀਟਾˆ ਜਿੱਤ ਸਕਦੀ ਸੀ। ਇਸ ਨੇ ਤੀਜੀ ਸੀਟ ਜਿੱਤਣ ਲਈ ਜਨਤਾ ਦਲ (ਸੈਕੂਲਰ) ਦੀਆˆ ਸਫ਼ਾˆ ਵਿੱਚ ਸਫ਼ਲਤਾਪੂਰਬਕ ਸੰਨ੍ਹ ਲਾਈ ਅਤੇ ਉਸ ਪਾਰਟੀ ਦੇ ਅੱਠ ਵਿਧਾਇਕਾˆ ਦੇ ਵੋਟ ਤੋੜ ਲਏ। ਉਤਰਾਖੰਡ ਵਿੱਚ ਕਾˆਗਰਸ ਨੂੰ ਛੇ ਮੈˆਬਰੀ ਪ੍ਰੋਗਰੈਸਿਵ ਡੈਮੋਕਰੈਟਿਕ ਫਰੰਟ (ਪੀਡੀਐੱਫ਼) ਦੀ ਨਾਰਾਜ਼ਗੀ ਝੱਲਣੀ ਪੈ ਰਹੀ ਸੀ, ਪਰ ਮੁੱਖ ਮੰਤਰੀ ਹਰੀਸ਼ ਰਾਵਤ ਐਨ ਆਖ਼ਰੀ ਮੌਕੇ ਇਹ ਨਾਰਾਜ਼ਗੀ ‘ਦੂਰ‘ ਕਰਨ ਵਿੱਚ ਕਾਮਯਾਬ ਹੋ ਗਏ।
ਕਾˆਗਰਸ ਲਈ ਇਹ ਚੋਣਾˆ ਸੁਖਾਵੀਆˆ ਜ਼ਰੂਰ ਹੋ ਸਕਦੀਆˆ ਸਨ ਪਰ ਹਰਿਆਣਾ ਵਿੱਚ ਇਸ ਦੀਆˆ ਸਫ਼ਾˆ ਵਿੱਚ ਹੋਈ ਬਗ਼ਾਵਤ ਨੇ ਪਾਰਟੀ ਲੀਡਰਸ਼ਿਪ ਨੂੰ ਹਿਲਾ ਕੇ ਰੱਖ ਦਿੱਤਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਤੇ ਉਨ੍ਹਾˆ ਦੇ 13 ਸਾਥੀ ਵਿਧਾਇਕ ਭਾਵੇˆ ਹੁਣ ਦੋਸ਼ ਵਿਧਾਨ ਸਭਾ ਅੰਦਰਲੇ ਚੋਣ ਅਮਲੇ ਉੱਤੇ ਮੜ੍ਹ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਜਿਸ ਢੰਗ ਨਾਲ ਉਨ੍ਹਾˆ ਨੇ ਆਪਣੀਆˆ ਵੋਟਾˆ ‘ਅਵੈਧ‘ ਬਣਾਈਆˆ, ਉਹ ਪਹਿਲਾˆ ਘੜੀ ਵਿਉˆਤਬੰਦੀ ਤੋˆ ਬਿਨਾˆ ਸੰਭਵ ਨਹੀˆ ਹੋ ਸਕਦਾ। ਇਹ ਹੂਡਾ ਧੜੇ ਦੀ ਬਗ਼ਾਵਤ ਦਾ ਹੀ ਨਤੀਜਾ ਹੈ ਕਿ ਕੌਮੀ ਲੀਡਰਸ਼ਿਪ ਨੇ ਹਰਿਆਣਾ ਦੇ ਪ੍ਰਭਾਰੀ ਬੀ.ਕੇ. ਹਰੀਪ੍ਰਸ਼ਾਦ ਨੂੰ ਬਦਲ ਕੇ ਸਾਬਕਾ ਕੇˆਦਰੀ ਮੰਤਰੀ ਕਮਲ ਨਾਥ ਨੂੰ ਰਾਜ ਦਾ ਇੰਚਾਰਜ ਲਾਇਆ ਹੈ। ਹੂਡਾ ਨੂੰ ਸ੍ਰੀਮਤੀ ਸੋਨੀਆ ਗਾˆਧੀ ਦਾ ਕਰੀਬੀ ਤੇ ਵਫ਼ਾਦਾਰ ਮੰਨਿਆ ਜਾˆਦਾ ਸੀ, ਪਰ ਕੁਲ ਹਿੰਦ ਕਾˆਗਰਸ ਦੇ ਮੀਤ ਪ੍ਰਧਾਨ ਰਾਹੁਲ ਗਾˆਧੀ ਵੱਲੋˆ ਉਨ੍ਹਾˆ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣਾ ਅਤੇ ਹਰਿਆਣਾ ਵਿੱਚ ਉਨ੍ਹਾˆ ਦਾ ਸਿਆਸੀ ਕੱਦ ਮੱਧਰਾ ਬਣਾਉਣ ਵਰਗੇ ਕਦਮਾˆ ਨੇ ਸਾਬਕਾ ਮੁੱਖ ਮੰਤਰੀ ਨੂੰ ਵੀ ਉਹ ਬਾਗ਼ੀਆਨਾ ਰੁਖ਼ ਅਪਣਾਉਣ ਦੇ ਰਾਹ ਪਾਇਆ ਜੋ ਉਨ੍ਹਾˆ ਦੀ ਸਿਆਸੀ ਹਸਤੀ ਅਤੇ ਹੁਣ ਤਕ ਦੇ ਰਾਜਸੀ ਜੀਵਨ ਦਾ ਖ਼ਾਸਾ ਨਹੀˆ ਸੀ ਮੰਨਿਆ ਜਾˆਦਾ।
ਚੋਣਾˆ ਨਾਲ ਜੁੜੀ ਉਤਸੁਕਤਾ ਅਤੇ ਬੇਚੈਨੀ ਅਤੇ ਫਿਰ ਨਤੀਜਿਆˆ ਰਾਹੀˆ ਹੋਏ ਉਲਟ-ਫੇਰ ਨੇ ਦਰਸਾਇਆ ਹੈ ਕਿ ਧਨ ਸ਼ਕਤੀ ਦਾ ਦਾਬਾ ਖ਼ਤਮ ਕਰਨ ਅਤੇ ਚੋਣ ਅਮਲ ਨੂੰ ਭ੍ਰਿਸ਼ਟਾਚਾਰ-ਮੁਕਤ ਬਣਾਉਣ ਦੇ ਦਾਅਵਿਆˆ ਤੇ ਵਾਅਦਿਆˆ ਦੇ ਬਾਵਜੂਦ ਸਾਰੀਆˆ ਸਿਆਸੀ ਧਿਰਾˆ ਨਾਜਾਇਜ਼ ਹਥਕੰਡੇ ਅਪਨਾਉਣ ਤੋˆ ਪਰਹੇਜ਼ ਨਹੀˆ ਕਰਦੀਆˆ। ਉਨ੍ਹਾˆ ਨੂੰ ਅਜਿਹਾ ਕਰਨ ਵਿੱਚ ਸ਼ਰਮ ਵੀ ਮਹਿਸੂਸ ਨਹੀˆ ਹੁੰਦੀ। ਉਹ ਗ਼ੈਰਕਾਨੂੰਨੀ ਦਾਅ-ਪੇਚਾˆ ਨੂੰ ਅਮਲੀ ਰਾਜਨੀਤੀ ਦਾ ਹਿੱਸਾ ਦੱਸਦੀਆˆ ਹਨ। ਚੋਣਾˆ ਤੋˆ ਪਹਿਲਾˆ ਕਰਨਾਟਕ ਵਿੱਚ ਹੋਏ ਸਟਿੰਗ ਅਪਰੇਸ਼ਨ ਨੇ ਸਖ਼ਤ ਕਾਰਵਾਈ ਸੰਭਵ ਬਣਾਉਣ ਵਾਸਤੇ ਚੋਣ ਕਮਿਸ਼ਨ ਦਾ ਰਾਹ ਪੱਧਰਾ ਕੀਤਾ ਸੀ, ਪਰ ਐਨ ਆਖ਼ਰੀ ਮੌਕੇ ਕਮਿਸ਼ਨ ਕੁਝ ਕਾਨੂੰਨੀ ਅੜਿੱਕਿਆˆ ਕਾਰਨ ਸਖ਼ਤੀ ਕਰਨ ਤੋˆ ਝਿਜਕ ਗਿਆ। ਇਹ ਤੱਥ ਜਗ-ਜ਼ਾਹਿਰ ਹੈ ਕਿ ਕਰਨਾਟਕ ਵਿੱਚ ਵੀ ਵੋਟਾˆ ਵਿਕੀਆˆ, ਮੱਧ ਪ੍ਰਦੇਸ਼ ਵਿੱਚ ਵੀ ਅਤੇ ਝਾਰਖੰਡ ਤੇ ਉੱਤਰ ਪ੍ਰਦੇਸ਼ ਵਿੱਚ ਵੀ। ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਸਿਆਸੀ ਪਾਰਟੀਆˆ ਜਾˆ ਚੋਣ ਕਮਿਸ਼ਨ ਵੱਲੋˆ ਤਾੜਨਾਮਈ ਕਦਮ ਚੁੱਕੇ ਜਾਣੇ ਮੁਮਕਿਨ ਨਹੀˆ ਜਾਪਦੇ। ਜਿਹੜਾ ਸਦਨ ਵਡੇਰਿਆˆ ਦੇ ਸਦਨ ਵਜੋˆ ਜਾਣਿਆ ਜਾˆਦਾ ਹੈ ਅਤੇ ਜਿਸ ਦੀ ਸਥਾਪਨਾ ਲੋਕ ਸਭਾ ਲਈ ਸੇਧਗਾਰ ਸਦਨ ਵਜੋˆ ਕੀਤੀ ਗਈ ਸੀ, ਉਸ ਦੇ ਚੋਣ ਅਮਲ ਵਿਚਲੀ ਭ੍ਰਿਸ਼ਟਤਾ ਤੇ ਕੁਟਿਲਤਾ ਨੇ ਸੇਧ ਤੇ ਸੁਧਾਰ ਦੀ ਉਮੀਦ ਮੱਧਮ ਪਾ ਦਿੱਤੀ ਹੈ।

T & T Honda