Saturday , 19 August 2017
You are here: Home / ਮਨੋਰੰਜਨ / ….ਤਾਂ ਗਲਤ ਕੀ ਕੀਤਾ : ਯਾਮੀ ਗੌਤਮ
….ਤਾਂ ਗਲਤ ਕੀ ਕੀਤਾ : ਯਾਮੀ ਗੌਤਮ

….ਤਾਂ ਗਲਤ ਕੀ ਕੀਤਾ : ਯਾਮੀ ਗੌਤਮ

ਯਾਮੀ ਗੌਤਮ ਨੇ ਸਾਲ 2012 ਵਿੱਚੀ ‘ਵਿੱਕੀ ਡੋਨਰ’ ਦੇ ਨਾਲ ਬਾਲੀਵੁੱਡ ਡੈਬਿਊ ਕੀਤਾ ਅਤੇ ਉਸ ਦੇ ਬਾਅਦ ‘ਬਦਲਾਪੁਰ’, ‘ਟੋਟਲ ਸਿਆਪਾ’, ‘ਸਨਮ ਰੇ’ ਵਰਗੀਆਂ ਫਿਲਮਾਂ ਦੇ ਨਾਲ ਕਈ ਮਿਊਜ਼ਿਕ ਐਲਬਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਫਿਲਹਾਲ ਯਾਮੀ ਦੀ ਚਰਚਾ ਫਿਲਮ ‘ਕਾਬਿਲ’ ਨੂੰ ਲੈ ਕੇ ਹੋ ਰਹੀ ਹੈ ਜਿਸ ਵਿੱਚ ਉਹ ਰਿਤਿਕ ਰੋਸ਼ਨ ਦੇ ਆਪੋਜ਼ਿਟ ਕੰਮ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ :
* ਫਿਲਮ ‘ਕਾਬਿਲ’ ਵਿਚਲੇ ਆਪਣੇ ਕਿਰਦਾਰ ਬਾਰੇ ਕੁਝ ਦੱਸੋ?
– ‘ਕਾਬਿਲ’ ਰੋਮਾਂਟਿਕ ਫਿਲਮ ਹੈ, ਜਿਸ ਵਿੱਚ ਅੰਨ੍ਹੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ। ਇਸ ਫਿਲਮ ਵਿੱਚ ਮੇਰੇ ਆਪੋਜ਼ਿਟ ਰਿਤਿਕ ਰੋਸ਼ਨ ਹੈ।
* ਰਿਤਿਕ ਰੋਸ਼ਨ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਹੈ?
– ਉਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਨਾਲ ਕੰਮ ਦਾ ਅਨੁਭਵ ਅਦਭੁਤ ਹੈ, ਕਿਉਂਕਿ ਉਹ ਬਿਹਤਰੀਨ, ਬਹੁਤ ਮਿਹਨਤੀ ਅਤੇ ਪੂਰਨ ਸਮਰਪਿਤ ਕਲਾਕਾਰ ਹੈ।
* ਤੁਹਾਡੇ ਹੱਥ ਵਿੱਚ ਫਿਲਮਾਂ ਨਹੀਂ ਹਨ, ਇਸ ਲਈ ਫਿਲਮਾਂ ਹਾਸਲ ਲੈਣ ਲਈ ਹੌਟ ਫੋਟੋ ਸੈਸ਼ਨ ਕਰਾ ਰਹੇ ਹੋ?
– ਅਜਿਹਾ ਬਿਲਕੁਲ ਨਹੀਂ ਹੈ ਕਿ ਫਿਲਮਾਂ ਹਾਸਲ ਕਰਨ ਦੇ ਲਈ ਮੈਂ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਾਂ। ਜਿੱਥੋਂ ਤੱਕ ਹੌਟ ਫੋਟੋ ਸੈਸ਼ਨ ਦੀ ਗੱਲ ਹੈ, ਅਜਿਹਾ ਮੈਂ ਆਪਣੇ ਕੁਝ ਸ਼ੁਭਚਿੰਤਕਾਂ ਦੇ ਸੁਝਾਅ ‘ਤੇ ਕੀਤਾ ਹੈ। ਫਿਰ ਬਾਲੀਵੁੱਡ ਨਾਲ ਜੁੜੇ ਲੋਕਾਂ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ। ਹਰ ਕੋਈ ਇੱਕ ਹੀਰੋਇਨ ਨੂੰ ਗਲੈਮਰਸ ਦੇਖਣਾ ਚਾਹੁੰਦਾ ਹੈ। ਫਿਰ ਜੇ ਮੈਂ ਅਜਿਹਾ ਕਰ ਲਿਆ, ਤਾਂ ਕੀ ਗਲਤ ਕੀਤਾ।
* ਤੁਸੀਂ ਹੁਣ ਤੱਕ ਨਿਊਕਮਰਸ ਨਾਲ ਹੀ ਕੰਮ ਕੀਤਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ?
– ਇਹ ਸੱਚ ਹੈ ਕਿ ਮੈਂ ਬਾਲੀਵੁੱਡ ਵਿੱਚ ਨਿਊਕਮਰਸ ਦੇ ਨਾਲ ਕੰਮ ਕੀਤਾ ਹੈ, ਪ੍ਰੰਤੂ ਮੇਰੀ ਹੁਣ ਤੱਕ ਦੀਆਂ ਜ਼ਿਆਦਾ ਫਿਲਮਾਂ ਹਿੱਟ ਰਹੀਆਂ ਹਨ। ਅਜਿਹੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਨਿਊਕਮਰਸ ਨਾਲ ਕੰਮ ਕਰ ਕੇ ਮੈਂ ਕੋਈ ਗਲਤੀ ਕੀਤੀ। ਆਖਰਕਾਰ ਮੈਂ ਇੰਡਸਟਰੀ ਵਿੱਚ ਅਜੇ ਨਵੀਂ ਹੀ ਹਾਂ।

 

T & T Honda