Saturday , 19 August 2017
You are here: Home / ਸਾਹਿਤ / ਸੱਦਾ ਪੱਤਰ
ਸੱਦਾ ਪੱਤਰ

ਸੱਦਾ ਪੱਤਰ

ਜਦ ਤੋਂ ਉਹ ਸਰਪੰਚ ਬਣਿਆ ਸੀ, ਉਸ ਨੂੰ ਕੋਈ ਨਾ ਕੋਈ ਸੱਦਾ ਪੱਤਰ ਆਇਆ ਹੀ ਰਹਿੰਦਾ, ਕਦੇ ਕਿਸੇ ਦੇ ਵਿਆਹ ਦਾ, ਕਦੇ ਮੰਗਣੇ ਦਾ, ਕਦੇ ਭੋਗ ਦਾ ਤੇ ਕਦੇ ਕਿਸੇ ਹੋਰ ਸਮਾਗਮ ਦਾ। ਦੁਪਹਿਰ ਦੀ ਰੋਟੀ ਉਹ ਕਦੇ ਹੀ ਘਰ ਖਾਂਦਾ ਤੇ ਕਿਸੇ ਕਿਸੇ ਦਿਨ ਤਾਂ ਸੂਰਜ ਛਿਪਣ ਸਾਰ ਘਰੋਂ ਨਿਕਲ ਜਾਂਦਾ ਤੇ ਅੱਧੀ ਰਾਤ ਡਿਗਦਾ ਢਹਿੰਦਾ ਮੁੜਦਾ। ਉਹ ਸੱਦਾ ਪੱਤਰਾਂ ਨੂੰ ਸੰਭਾਲ ਕੇ ਰੱਖਦਾ। ਜਿਸ ਦਿਨ ਸੱਦਾ ਪੱਤਰ ਨਾ ਆਉਂਦਾ ਤਾਂ ਪੁਰਾਣਿਆਂ ਨੂੰ ਵੇਖ ਕੇ ਖੁਸ਼ ਰਹਿੰਦਾ।
ਫਿਰ ਉਹ ਬਿਮਾਰ ਰਹਿਣ ਲੱਗ ਪਿਆ। ਉਸ ਦੀ ਬਿਮਾਰੀ ਕਿਸੇ ਡਾਕਟਰ ਦੀ ਸਮਝ ਵਿੱਚ ਨਾ ਆਈ ਤੇ ਉਸ ਦਾ ਅੰਤਮ ਸਮਾਂ ਆ ਗਿਆ। ਉਸ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਫਿਰ ਉਸ ਦੇ ਬੁਲ੍ਹ ਥੋੜ੍ਹੇ ਜਿਹੇ ਹਿੱਲੇ, ਜਿਵੇਂ ਜਮਦੂਤਾਂ ਨੂੰ ਪੁੱਛ ਰਿਹਾ ਹੋਵੇ, ‘‘ਕੋਈ ਸੱਦਾ ਪੱਤਰ ਲੈ ਕੇ ਆਏ ਹੋ?”

-ਡਾ. ਹਰਨੇਕ ਸਿੰਘ ਕੈਲੇ

T & T Honda