Saturday , 19 August 2017
You are here: Home / ਦੁਨੀਆ / ‘ਕਸ਼ਮੀਰ ਦੀ ਅੱਗ ਬੁਝਣ ਲੱਗੀ, ਭਰਨ ਰਹੇ ਜਖਮ’
‘ਕਸ਼ਮੀਰ ਦੀ ਅੱਗ ਬੁਝਣ ਲੱਗੀ, ਭਰਨ ਰਹੇ ਜਖਮ’

‘ਕਸ਼ਮੀਰ ਦੀ ਅੱਗ ਬੁਝਣ ਲੱਗੀ, ਭਰਨ ਰਹੇ ਜਖਮ’

ਨਵੀਂ ਦਿੱਲੀ: ਹਿਬਜੁਲ ਮੁਜਾਹਿਦੀਨ ਅੱਤਵਾਦੀ ਬੁਰਹਾਨ ਦੇ ਮਾਰੇ ਜਾਣ ਤੋਂ ਬਾਅਦ ਭੜਕੀ ਹਿੰਸਾ ਦੀ ਅੱਗ ਠੰਡੀ ਹੋਣ ਲੱਗੀ ਹੈ। 4 ਦਿਨ ਤੱਕ ਭਿਆਨਕ ਹਿੰਸਾ ਤੋਂ ਬਾਅਦ ਕੁੱਝ ਇਲਾਕਿਆਂ ‘ਚ ਪੱਥਰਬਾਜੀ ਦੀਆਂ ਘਟਨਾਵਾਂ ਤੋਂ ਇਲਾਵਾ ਜਿਆਦਾਤਰ ਇਲਾਕੇ ‘ਚ ਸ਼ਾਂਤੀ ਹੈ। ਇਸ ਹਿੰਸਾ ਦੌਰਾਨ ਸੁਰੱਖਿਆ ਬਲਾਂ ਤੇ ਕਸ਼ਮੀਰੀ ਮੁਜ਼ਾਹਰਾਕਾਰੀਆਂ ਵਿਚਾਲੇ 500 ਤੋਂ ਵੱਧ ਹਿੰਸਕ ਝੜਪਾਂ ਹੋਈਆਂ। ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1600 ਤੋਂ ਵੱਧ ਜ਼ਖ਼ਮੀ ਹੋਏ ਹਨ।

ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਘਾਟੀ ਦੀਆਂ ਇਹਨਾਂ ਘਟਨਾਵਾਂ ‘ਤੇ ਦੁੱਖ ਜਤਾਉਂਦਿਆਂ ਜਖਮ ਭਰਨ ਦਾ ਵਾਅਦਾ ਕੀਤਾ। ਪੰਪੋਰ ਤੇ ਕੁੱਪਵਾੜਾ ਕਸਬਿਆਂ ਸਹਿਤ ਕਸ਼ਮੀਰ ਦੇ ਕੁੱਝ ਹਿੱਸਿਆਂ ‘ਚ ਕਰਫਿਊ ਜਾਰੀ ਰਿਹਾ। ਜਦਕਿ ਘਾਟੀ ਦੇ ਬਾਕੀ ਇਲਾਕਿਆਂ ‘ਚ ਲੋਕਾਂ ਦੇ ਆਉਣ ਜਾਣ ‘ਤੇ ਰੋਕ ਰਹੀ। ਪੁਲਿਸ ਮੁਤਾਬਕ ਕੁੱਝ ਪੱਥਰਬਾਜੀ ਦੀਆਂ ਘਟਨਾਵਾਂ ਤੋਂ ਇਲਾਵਾ ਘਾਟੀ ਦੇ ਹਾਲਾਤ ਕਾਬੂ ‘ਚ ਹਨ।

  ਘਾਟੀ ‘ਚ ਵਿਗੜੇ ਹਲਾਤਾਂ ਕਾਰਨ ਕੇਂਦਰ ਸਰਕਾਰ ਵੀ ਫਿਕਰਮੰਦ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਦਰਅਸਲ ਹਿਜਬੁਲ ਮੁਜਾਹਿਦੀਨ ਦੇ 22 ਸਾਲਾ ਕਮਾਂਡਰ ਬੁਹਰਾਨ ਦੀ ਮੌਤ ਸ਼ੁੱਕਰਵਾਰ ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਹੋਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਤੋਂ ਹੀ ਤਣਾਅ ਦਾ ਮਾਹੌਲ ਹੈ। ਸੂਬੇ ‘ਚ ਕਰਫਿਊ, ਬੰਦ ਤੇ ਇੰਟਰਨੈੱਟ ਸੇਵਾਵਾਂ ਰੋਕੇ ਜਾਣ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਤਣਾਅ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਅਮਰਨਾਥ ਯਾਤਰਾ ਵੀ ਰੋਕ ਦਿੱਤੀ ਗਈ ਹੈ।

T & T Honda