Saturday , 19 August 2017
You are here: Home / ਦੁਨੀਆ / ਅੱਤਵਾਦੀ ਹਮਲੇ ਨਾਲ ਲਹੂ-ਲੁਹਾਨ ਹੋਈ ਫਰਾਂਸ ਦੀ ਧਰਤੀ, 80 ਲੋਕਾਂ ਦੀ ਮੌਤ, 150 ਤੋਂ ਵਧ ਜ਼ਖਮੀ
ਅੱਤਵਾਦੀ ਹਮਲੇ ਨਾਲ ਲਹੂ-ਲੁਹਾਨ ਹੋਈ ਫਰਾਂਸ ਦੀ ਧਰਤੀ, 80 ਲੋਕਾਂ ਦੀ ਮੌਤ, 150 ਤੋਂ ਵਧ ਜ਼ਖਮੀ

ਅੱਤਵਾਦੀ ਹਮਲੇ ਨਾਲ ਲਹੂ-ਲੁਹਾਨ ਹੋਈ ਫਰਾਂਸ ਦੀ ਧਰਤੀ, 80 ਲੋਕਾਂ ਦੀ ਮੌਤ, 150 ਤੋਂ ਵਧ ਜ਼ਖਮੀ

ਨੀਸ— ਫਰਾਂਸ ਦੇ ਨੀਸ ‘ਚ ਅੱਤਵਾਦੀ ਹਮਲਾ ਹੋਇਆ ਹੈ। ਇਕ ਵਿਅਕਤੀ ਨੇ ਬੇਕਾਬੂ ਟਰੱਕ ਫਰਾਂਸ ਦੇ ਰਾਸ਼ਟਰੀ ਦਿਹਾੜੇ ਮੌਕੇ ਮਨਾਏ ਜਾ ਰਹੇ ਸਮਾਰੋਹ ਦੌਰਾਨ ਇਕੱਠੇ ਹੋਏ ਲੋਕਾਂ ‘ਤੇ ਚੜ੍ਹਾ ਦਿੱਤਾ। ਇਸ ਅੱਤਵਾਦੀ ਹਮਲੇ ‘ਚ ਘੱਟ ਤੋਂ ਘੱਟ 80 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 150 ਤੋਂ ਵਧ ਲੋਕ ਜ਼ਖਮੀ ਹੋ ਗਏ ਹਨ। ਫਰਾਂਸ ਦੇ ਗ੍ਰਹਿ ਮੰਤਰੀ ਮੁਤਾਬਕ ਹਮਲੇ ‘ਚ 80 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਦੀ ਹਾਲਤ ਗੰਭੀਰ ਹੈ। ਵੀਰਵਾਰ ਸ਼ਾਮ ਨੂੰ ਫਰਾਂਸ ਦੇ ਨੀਸ ਸ਼ਹਿਰ ਸਥਿਤ ਫ੍ਰੈਂਚ ਰਿਵੇਰਾ ਰਿਜ਼ਾਰਟ ‘ਚ ਇਕ ਟਰੱਕ ਲੋਕਾਂ ਦੀ ਭੀੜ ‘ਤੇ ਚੜ੍ਹ ਗਿਆ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਇਹ ਲੋਕ ਉਸ ਸਮੇਂ ਬੈਸਟਿਲ ਦਿਵਸ ਦੇ ਮੌਕੇ ‘ਤੇ ਆਤਿਸ਼ਬਾਜੀ ਦੇਖਣ ਲਈ ਇਕੱਠੇ ਹੋਏ ਸਨ। ਇਸ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ ਐੱਸ ਆਈ ਐੱਸ ਨੇ ਲਈ ਹੈ। ਚਸ਼ਮਦੀਦਾਂ ਮੁਤਾਬਕ ਹਮਲਾਵਰ ਨੇ ਲੋਕਾਂ ‘ਤੇ ਟਰੱਕ ਚੜ੍ਹਾਉਣ ਤੋਂ ਬਾਅਦ ਗੋਲੀਆਂ ਵੀ ਚਲਾਈਆਂ ਅਤੇ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਵਿਛ ਗਈਆਂ।

ਅੱਤਵਾਦੀ ਨੂੰ ਮਾਰ ਸੁੱਟਿਆ

ਮੌਕੇ ‘ਤੇ ਪਹੁੰਚੀ ਪੁਲਸ ਨੇ ਅੱਤਵਾਦੀ ਨੂੰ ਮਾਰ ਸੁੱਟਿਆ ਹੈ ਅਤੇ ਮਾਮਲੇ ਦੀ ਜਾਂਚ ਅੱਤਵਾਦ ਵਿਰੋਧੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।

ਪੁਲਸ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਟਰੱਕ ‘ਚ ਫ੍ਰੈਂਚ-ਟਿਊਨੀਸ਼ੀਆ ਦੇ ਪਛਾਣ ਪੱਤਰ ਪਾਏ ਗਏ ਹਨ। ਫਰਾਂਸ ਦੇ ਰਾਸ਼ਟਰਪਤੀ ਨੇ ਅੱਤਵਾਦੀ ਹਮਲੇ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ‘ਚ 3 ਮਹੀਨਿਆਂ ਲਈ ਐਮਰਜੈਂਸੀ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ। ਅਮਰੀਕਾ ਸਮੇਤ ਸਾਰੇ ਦੇਸ਼ਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਂਚ ‘ਚ ਮਦਦ ਦੀ ਪੇਸ਼ਕਸ਼ ਕੀਤੀ ਹੈ।

ਕਿਸੇ ਵੀ ਭਾਰਤੀ ਨੂੰ ਨੁਕਸਾਨ ਨਹੀਂ ਹੋਇਆ

ਫਰਾਂਸ ਦੇ ਨੀਸ ‘ਚ ਹੋਏ ਅੱਤਵਾਦੀ ਹਮਲੇ ‘ਚ ਕਿਸੇ ਵੀ ਭਾਰਤੀ ਨੂੰ ਨੁਕਸਾਨ ਨਹੀਂ ਹੋਇਆ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਪੈਰਿਸ ‘ਚ ਭਾਰਤੀ ਭਾਈਚਾਰੇ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਪੈਰਿਸ ‘ਚ ਭਾਰਤੀ ਰਾਜਦੂਤ ਲਗਾਤਾਰ ਭਾਰਤੀ ਭਾਈਚਾਰੇ ਨਾਲ ਸੰਪਰਕ ‘ਚ ਬਣੇ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਭਾਰਤੀ ਦੂਤਘਰ ਨੇ ਹੈਲਪਲਾਈਨ ਨੰਬਰ (+33-1-40507070) ਜਾਰੀ ਕੀਤਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਕਿਸੇ ਵੀ ਭਾਰਤੀ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਪਰ ਇਸ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨੀਸ ਇਕ ਸੈਲਾਨੀ ਥਾਂ ਹੈ ਅਤੇ ਉੱਥੇ ਕਈ ਭਾਰਤੀ ਵੀ ਘੁੰਮਣ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਮਲੇ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਫਰਾਂਸ ਦੀ ਇਸ ਦੁੱਖ ਦੀ ਘੜੀ ‘ਚ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਭਾਰਤੀ ਦੂਤਘਰ ਦੇ ਹੈਲਪਲਾਈਨ ਨੰਬਰ ‘ਤੇ ਫੋਨ ਕਰ ਸਕਦਾ ਹੈ।

T & T Honda