Saturday , 19 August 2017
You are here: Home / ਪੰਜਾਬ / ਭਾਰਤ / ਪੰਜਾਬ ਦੇ ਰਾਜਪਾਲ ਨੇ ਦੋ ਪੀਪੀਐਸਸੀ ਤੇ ਦੋ ਰਾਜ ਸੂਚਨਾ ਕਮਿਸ਼ਨਰਾਂ ਨੂੰ ਸਹੁੰ ਚੁਕਾਈ
ਪੰਜਾਬ ਦੇ ਰਾਜਪਾਲ ਨੇ ਦੋ ਪੀਪੀਐਸਸੀ ਤੇ ਦੋ ਰਾਜ ਸੂਚਨਾ ਕਮਿਸ਼ਨਰਾਂ ਨੂੰ ਸਹੁੰ ਚੁਕਾਈ

ਪੰਜਾਬ ਦੇ ਰਾਜਪਾਲ ਨੇ ਦੋ ਪੀਪੀਐਸਸੀ ਤੇ ਦੋ ਰਾਜ ਸੂਚਨਾ ਕਮਿਸ਼ਨਰਾਂ ਨੂੰ ਸਹੁੰ ਚੁਕਾਈ

ਪੰਜਾਬ ਰਾਜਭਵਨ ਵਿਚ ਅੱਜ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਵੀਪੀ ਬਦਨੌਰ ਨੇ ਸ੍ਰੀ ਜਗਤੇਸ਼ਵਰ ਸਿੰਘ ਅਤੇ ਸ੍ਰੀ ਸਮਰਿੰਦਰ ਸ਼ਰਮਾ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਮੈਂਬਰਾਂ ਵਜੋਂ ਸਹੁੰ ਚੁਕਾਈ। ਇਸ ਮਗਰੋਂ ਮਾਣਯੋਗ ਰਾਜਪਾਲ ਨੇ ਡਾ. ਸ੍ਰੀਮਤੀ  ਵਿਨੈ ਕਪੂਰ ਨਹਿਰਾ ਅਤੇ ਸ੍ਰੀਮਤੀ ਪ੍ਰਿਤੀ ਚਾਵਲਾ ਨੂੰ  ਰਾਜ ਸੂਚਨਾ ਕਮਿਸ਼ਨਰਾਂ ਵਜੋਂ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
ਅੱਜ ਦੇ ਸਮਾਗਮ ਦੀ ਸ਼ੁਰੁਆਤ ਲਈ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਮਾਣਯੋਗ ਰਾਜਪਾਲ ਤੋਂ ਪ੍ਰਵਾਨਗੀ ਲਈ ਜਿਸ ਮਗਰੋਂ ਪੀਪੀਐਸਸੀ ਅਤੇ ਰਾਜ ਸੂਚਨਾ ਕਮਿਸ਼ਨ ਦੇ ਇਨ੍ਹਾਂ ਮੈਂਬਰਾਂ ਨੂੰ ਸਹੁੰ ਚੁਕਾਈ ਗਈ।
ਅੱਜ ਦੇ ਸਮਾਗਮ ਵਿਚ ਪ੍ਰਮੁੱਖ ਤੌਰ ‘ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ, ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਸੰਸਦ ਮੈਂਬਰ ਸ੍ਰੀ ਵਿਨੋਦ ਖੰਨਾ, ਕੈਬਿਨਟ ਮੰਤਰੀ ਪੰਜਾਬ ਸ. ਪਰਮਜੀਤ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਤੋਂ ਇਲਾਵਾ ਰਾਜਪਾਲ ਜੀ ਦੇ ਵਧੀਕ ਮੁੱਖ ਸਕੱਤਰ ਐਮ ਪੀ ਸਿੰਘ ਅਤੇ ਹੋਰ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀ ਸ਼ਾਮਲ ਸਨ। ਸਮਾਗਮ ਵਿਚ ਸਹੁੰ ਚੁਕੱਣ ਵਾਲੇ ਮੈਂਬਰਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਮਿੱਤਰ ਤੇ ਸਨੇਹੀ ਵੀ ਸ਼ਾਮਲ ਹੋਏ।

T & T Honda