Saturday , 19 August 2017
You are here: Home / featured / ਵਰਲਡ ਯੂਨੀਵਰਸਿਟੀ ਵਿੱਚ ਫ਼ਾਰਮੋਕੋਵਿਜੀਲੈਂਸ ਵਿਸ਼ੇ ’ਤੇ ਸੈਮੀਨਾਰ
ਵਰਲਡ ਯੂਨੀਵਰਸਿਟੀ ਵਿੱਚ ਫ਼ਾਰਮੋਕੋਵਿਜੀਲੈਂਸ ਵਿਸ਼ੇ ’ਤੇ ਸੈਮੀਨਾਰ

ਵਰਲਡ ਯੂਨੀਵਰਸਿਟੀ ਵਿੱਚ ਫ਼ਾਰਮੋਕੋਵਿਜੀਲੈਂਸ ਵਿਸ਼ੇ ’ਤੇ ਸੈਮੀਨਾਰ

ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ‘ਫ਼ਾਰਮੋਕੋਵਿਜੀਲੈਂਸ ਪ੍ਰੈਕਟੀਸਿਜ਼ ਤੇ ਭਵਿੱਖੀ ਅਵਸਰਾਂ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ ਜਿਸ ’ਚ ਨਾਮਵਰ ਟਰੇਨਿੰਗ ਮੈਨੇਜਮੈਂਟ ਕੰਪਨੀ ਅਕੈਡਮੀ ਆਫ਼ ਕਲੀਨੀਕਲ ਇੰਟੈਲੀਜੈਂਸ ਦੇ ਡਾਇਰੈਕਟਰ ਸੁਨੀਲ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸ੍ਰੀ ਵਰਮਾ ਨੇ ਵਿਦਿਆਰਥੀਆਂ ਨੂੰ ਜਿੱਥੇ ਫ਼ਾਰਮੋਕੋਵਿਜੀਲੈਂਸ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਇਸ ਦੁਆਰਾ ਮੈਡੀਕਲ ਦਵਾਈਆਂ ਦੇ ਮਨੁੱਖੀ ਸਿਹਤ ਉੱਤੇ ਪੈ ਰਹੇ ਪ੍ਰਭਾਵਾਂ ਦੇ ਅਧਿਐਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ’ਚ ਇਸ ਖੇਤਰ ਦੀ ਸਾਰਥਿਕਤਾ ਬਾਰੇ ਜਾਣੂ ਕਰਵਾਉਂਦਿਆਂ ਇਸ ਨਾਲ ਜੁੜੇ ਸੁਨਹਿਰੀ ਅਵਸਰਾਂ ਤੇ ਨੌਕਰੀਆਂ ਬਾਬਤ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ।
ਇਸ ਮੌਕੇ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਸਾਰੂ     ਤੇ ਕਿੱਤਾਮੁਖੀ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਿੱਧ ਹੁੰਦੇ ਹਨ।
ਇਸ ਮਗਰੋਂ ਬਾਇਓ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਸੀ. ਰਾਜੇਸ਼ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿੱਤਾਮੁਖੀ ਤੇ ਵਿਹਾਰਕ ਗਿਆਨ ਉਪਲਬਧ ਕਰਵਾਉਣਾ ਸੀ। ਇਸ ਮੌਕੇ ਬਾਇਓ ਟੈਕਨਾਲੋਜੀ ਵਿਭਾਗ ਦਾ ਸਮੂਹ ਸਟਾਫ਼ ਉੱਤੇ ਵਿਦਿਆਰਥੀ ਮੌਜੂਦ ਸਨ।

T & T Honda