Tuesday , 28 February 2017
You are here: Home / featured / ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਏ
ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਏ

ਗੁਰੂ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਏ

ਇੱਥੋਂ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਕਾਲਕਾ ਰੋਡ ਪੁਰਾਣਾ ਰਾਜਪੁਰਾ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਭੱਪਲ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ  ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਏ ਗਏ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਦੌਰਾਨ ਵੱਖ ਵੱਖ ਵਾਹਨਾਂ ’ਤੇ ਬਣਾਏ ਗਏ ਧਾਰਮਿਕ ਮੰਚਾਂ ਤੋਂ ਇਸਤਰੀ ਸਤਿਸੰਗ ਜੱਥੇ ਦੀਆਂ ਬੀਬੀਆਂ ਤੇ ਰਾਗੀ ਢਾਡੀ, ਕਥਾ ਕੀਰਤਨੀ ਜੱਥਿਆਂ ਦੁਆਰਾ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ।
ਸ਼ਹਿਰੀ ਖੇਤਰ ਦਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਕਾਲਕਾਂ ਰੋਡ ਤੋਂ ਆਰੰਭ ਹੋ ਕੇ ਗੁਰਦੁਆਰਾ ਬਨੂੰੜੀ ਗੇਟ, ਗੁਰਦੁਆਰਾ ਸਾਹਿਬ ਨਾਨਕ ਦਰਬਾਰ ਕਾਲਕਾਂ ਰੋਡ, ਗਗਨ ਚੌਕ, ਗੁਰਦੁਆਰਾ ਰਾਮਗੜ੍ਹੀਆ ਸਭਾ, ਆਈ.ਟੀ.ਆਈ ਚੌਂਕ ਪੰਚਰੰਗਾ ਚੌਂਕ, ਦਸ਼ਮੇਸ਼ ਕਲੌਨੀ, ਕੇਂਦਰੀ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰ ਗੰਜ ਤੇ ਸੁਖਮਨੀ ਸੇਵਾ ਸੁਸਾਇਟੀ ਤੋਂ ਹੁੰਦਾ ਹੋਇਆ। ਗੁਰਦੁਆਰਾ ਭਗਤ ਰਵਿਦਾਸ ਪੁਰਾਣਾ ਰਾਜਪੁਰਾ ਵਿਖੇ ਸੰਪੰਨ ਹੋ ਗਿਆ। ਪਿੰਡ ਭੱਪਲ ਦੀ ਸੰਗਤ ਵੱਲੋਂ ਸਜਾਇਆ ਗਿਆ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋ ਗਿਆ। ਨਗਰ ਕੀਰਤਨ ਦੇ ਮਾਰਗ ਦੌਰਾਨ ਥਾਂ ਥਾਂ ਲੰਗਰ ਲਗਾਏ ਗਏ।

T & T Honda