Saturday , 19 August 2017
You are here: Home / featured / ਵਿਸ਼ਵ ਬਾਜ਼ਾਰ ਦੇ ਅਨੁਕੂਲ ਖੇਤੀ ਉਤਪਾਦ ਪੈਦਾ ਕਰਨ ਦੀ ਲੋੜ ’ਤੇ ਜ਼ੋਰ
ਵਿਸ਼ਵ ਬਾਜ਼ਾਰ ਦੇ ਅਨੁਕੂਲ ਖੇਤੀ ਉਤਪਾਦ ਪੈਦਾ ਕਰਨ ਦੀ ਲੋੜ ’ਤੇ ਜ਼ੋਰ

ਵਿਸ਼ਵ ਬਾਜ਼ਾਰ ਦੇ ਅਨੁਕੂਲ ਖੇਤੀ ਉਤਪਾਦ ਪੈਦਾ ਕਰਨ ਦੀ ਲੋੜ ’ਤੇ ਜ਼ੋਰ

ਆਈਈਟੀ ਭੱਦਲ ਵਿੱਚ ਚਲ ਰਹੀ 20ਵੀ ਤਿੰਨ ਰੋਜ਼ਾ ਪੰਜਾਬ ਸਾਇੰਸ ਕਾਂਗਰਸ ਵਿੱਚ ਦੂਜੇ ਦਿਨ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ‘ਟਿਕਾਊ ਵਿਕਾਸ ਲਈ ਵਿਗਿਆਨ ਤੇ ਤਕਨਾਲੋਜੀ’ ਵਿਸ਼ੇ ’ਤੇ ਪੰਜਾਬ ਸਾਇੰਸ ਅਕੈਡਮੀ ਪਟਿਆਲਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਪੰਜਾਬ ਸਾਇੰਸ ਕਾਂਗਰਸ ਦੇ ਦੂਜੇ ਦਿਨ ਮਾਹਿਰਾਂ ਨੇ ਖੇਤੀ ਵਿਗਿਆਨ ਤੇ ਤਕਨਾਲੋਜੀ ,ਬਾਇਓ ਸਾਇੰਸਜ਼, ਅਪਲਾਈਡ ਸਾਇੰੰਸਜ਼, ਮੈਡੀਕਲ ਤੇ ਫਾਰਮਾਸਿਊਟੀਕਲ ਵਿਗਿਆਨ ਅਤੇ ਇੰਜਨੀਅਰਿੰਗ ਤੇ ਤਕਨਾਲੋਜੀ ਵਿਸ਼ਿਆਂ ਬਾਰੇ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ।
ਦੂਜੇ ਦਿਨ ਦੇ ਸ਼ੈਸ਼ਨ ਦੇ ਮੁੱਖ ਬੁਲਾਰੇ ਅੰਤਰਰਾਸ਼ਟਰੀ ਸਾਫਟਵੇਅਰ ਮਾਹਿਰ ਸ਼ਰਦ ਐਮ ਮਰਾਥੇ ਨੇ ‘ਪੰਜਾਬ ਲਈ ਮੁੜ ਅਗਵਾਈ ਕਰਨ ਦਾ ਸਮਾਂ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਹਲਦੀ, ਅਦਰਕ, ਤੇਲ, ਸੇਬ, ਸਟੀਵੀਆ, ਬਦਾਮ, ਬਾਇਓ ਫਰਟੀਲਾਈਜ਼ਰ ਅਤੇ ਫੁੱਲਾਂ ਆਦਿ ਦਾ ਭਾਰਤ ਵੱਲੋਂ ਆਯਾਤ ਕੀਤਾ ਜਾ ਰਿਹਾ  ਹੈ ਅਤੇ ਇਸ ਦੇ ਬਦਲ ਲਈ ਕੰਮ ਕਰਨ ਦੇ ਵੱਡੇ ਮੌਕੇ ਹਨ।
ਉਨ੍ਹਾਂ ਕਿਹਾ ਕਿ ਖੇਤੀ ਲਈ ਸਰਵੋਤਮ ਅਭਿਆਸਾਂ ਦਾ ਇਸਤੇਮਾਲ ਕਰਕੇ ਪੇਸ਼ੇਵਰ ਪ੍ਰਬੰਧਨ, ਛੋਟੇ ਕਿਸਾਨਾਂ ਦਾ ਸੁਮੇਲ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬੀਮਾ ਰਾਹੀਂ ਆਮਦਨ ਗਾਰੰਟੀ, ਲਾਭ ਸ਼ੇਅਰਿੰਗ ਅਤੇ ਕੰਮ ਦੇ ਮੌਕੇ ’ਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਬਹੁ ਗਿਣਤੀ ਨੌਜਵਾਨ ਪੀੜ੍ਹੀ ਦਾ ਖੇਤੀ ਵੱਲ ਰੁਚਿਤ ਨਾ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਆਈਈਟੀ ਭੱਦਲ ਦੇ ਡਾਇਰੈਕਟਰ ਕੈਂਪਸ ਡਾ.ਮਨਜੀਤ ਸਿੰਘ ਗਰੇਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਲਆਰ ਵਰਮਾ, ਆਈਈਟੀ ਭੱਦਲ ਦੇ ਡਾਇਰੈਕਟਰ ਆਰਐਂਡਡੀ ਡਾ. ਜੇਐਸ ਕੰਵਰ ,ਕਾਲਜ ਆਫ ਆਰਕੀਟੈਕਚਰ ਦੇ ਡਾਇਰੈਕਟਰ ਬਿਪਨ ਮਲਿਕ ,ਆਈਐਮਐਸ ਦੇ ਡਾਇਰੈਕਟਰ ਜਗਦੀਪ ਸਿੰਘ ਵੀ ਹਾਜ਼ਰ ਸਨ।

T & T Honda