You are here: Home / featured / ਖੁੱਲ੍ਹੇ ਦਰਬਾਰ ਵਿੱਚ ਨੌਜਵਾਨ ਨੌਕਰੀਆਂ ਲਈ ਨਾ ਆਉਣ: ਵਿੱਜ
ਖੁੱਲ੍ਹੇ ਦਰਬਾਰ ਵਿੱਚ ਨੌਜਵਾਨ ਨੌਕਰੀਆਂ ਲਈ ਨਾ ਆਉਣ: ਵਿੱਜ

ਖੁੱਲ੍ਹੇ ਦਰਬਾਰ ਵਿੱਚ ਨੌਜਵਾਨ ਨੌਕਰੀਆਂ ਲਈ ਨਾ ਆਉਣ: ਵਿੱਜ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਦ੍ਰਿਸ਼ਟੀਕੋਣ ਬਦਲਣ ਤੇ ਸਰਕਾਰੀ ਨੌਕਰੀਆਂ ਦੇ ਪਿਛੇ ਭੱਜਣ ਦੀ ਥਾਂ ਆਪਣੀਆਂ ਇਕਾਈਆਂ ਕਾਇਮ ਕਰਨ, ਇਸ ਲਈ ਸਰਕਾਰ ਸੰਭਵ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਵਰਤਮਾਨ ਸਰਕਾਰ ’ਚ ਸਿਫ਼ਾਰਿਸ਼ਾਂ ਦੇ ਆਧਾਰ ’ਤੇ ਨੌਕਰੀਆਂ ਨਹੀਂ ਮਿਲਣੀਆਂ। ਉਹ ਖੁੱਲ੍ਹੇ ਦਰਬਾਰ ’ਚ ਆ ਕੇ ਨੌਕਰੀਆਂ ਦੀ ਸਿਫ਼ਾਰਿਸ਼ ਲਈ ਆਪਣਾ ਸਮਾਂ ਬਰਬਾਦ ਨਾ ਕਰਨ ਬਲਕਿ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਲਈ ਅਰਜ਼ੀਆਂ ਦੇਣ। ਸ੍ਰੀ ਵਿੱਜ ਅੱਜ ਛਾਉਣੀ ਦੇ ਰੈਸਟ ਹਾਊਸ ’ਚ ਸਪਤਾਹਕ ਜਨਤਾ ਕੈਂਪ ’ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ। ਕੈਂਪ ’ਚ ਅਕਸਰ ਬੇਰੁਜ਼ਗਾਰ ਨੌਕਰੀਆਂ ਲਈ ਅਪੀਲ ਕਰਨ ਪਹੁੰਚਦੇ ਹਨ। ਇਸ ਦਰਬਾਰ ’ਚ ਪੱਤਰਕਾਰਾਂ ਨੂੰ ਵੀ ਬੈਠਣ ਲਈ ਥਾਂ ਨਹੀਂ ਮਿਲਦੀ ਤੇ ਉਹ ਖੜੇ ਹੀ ਜਨਤਾ ਕੈਂਪ ਦੀ ਕਾਰਵਾਈ ਦੇਖਦੇ ਹਨ ਕਿਉਂ ਕਿ ਮੀਡੀਆ ਦੀਆਂ ਕੁਰਸੀਆਂ ’ਤੇ ਮੰਤਰੀ ਦੇ ਚਹੇਤੇ ਸੱਜ ਜਾਂਦੇ ਹਨ।
ਅੱਜ ਦੇ ਕੈਂਪ ’ਚ ਮੰਤਰੀ ਸਾਹਮਣੇ 110 ਸਮੱਸਿਆਵਾਂ ਰੱਖੀਆਂ ਗਈਆਂ। ਮੰਤਰੀ ਨੇ ਪਹਿਲਾਂ ਵਾਂਗ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੈਂਪ ’ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਉਹ ਗੰਭੀਰਤਾ ਨਾਲ ਲੈਣ। ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਲਾਪ੍ਰਵਾਹੀ ਵਰਤੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

T & T Honda