You are here: Home / featured / ਸਿਹਤ ਕੈਂਪ ’ਚ 230 ਮਰੀਜ਼ਾਂ ਦੀ ਜਾਂਚ
ਸਿਹਤ ਕੈਂਪ ’ਚ 230 ਮਰੀਜ਼ਾਂ ਦੀ ਜਾਂਚ

ਸਿਹਤ ਕੈਂਪ ’ਚ 230 ਮਰੀਜ਼ਾਂ ਦੀ ਜਾਂਚ

ਸਿਹਤ ਵਿਭਾਗ ਤੇ ਸਿਵਲ ਸਰਜਨ ਡਾ. ਹਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਮੁੱਢਲਾ ਸਿਹਤ ਕੇਂਦਰ (ਪੀ.ਐੱਚ.ਸੀ.) ਬਾੜਾ ਵੱਲੋਂ ਮੁਫ਼ਤ ਆਊਟਰੀਚ ਕੈਂਪ ਡਾ. ਸ਼ਿਲਪੀ ਮਹਿਤਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਵਿੱਚ ਬੱਚਿਆਂ ਤੇ ਵੱਡਿਆਂ ਦੀਆਂ ਆਮ ਬਿਮਾਰੀਆਂ ਅਤੇ ਜ਼ੱਚਾ-ਬੱਚਾ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਲੋੜਵੰਦਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ। ਡਾ. ਮਹਿਤਾ ਨੇ ਦੱਸਿਆ ਕਿ ਕੈਂਪ ਦੌਰਾਨ 230 ਮਰੀਜ਼ਾਂ ਦੀ ਸਰੀਰਕ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 90 ਮਰੀਜ਼ਾਂ ਦੇ ਮੁਫ਼ਤ ਟੈੱਸਟ ਵੀ ਕੀਤੇ ਗਏ। ਡਾ. ਸ਼ਿਲਪੀ ਮਹਿਤਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਸਾਰਿਆਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣਾ ਹੈ ਅਤੇ ਇਹ ਉਦੇਸ਼ ਉਦੋਂ ਹੀ ਪੂਰਾ ਹੋ ਸਕਦਾ ਹੈ, ਜਦੋਂ ਲੋਕ ਆਪਣਾ ਤੇ ਆਪਣੇ ਬੱਚਿਆਂ ਦਾ ਸਮੇਂ ਸਮੇਂ ਸਿਰ ਚੈੱਕਅਪ ਕਰਵਾਉਣ। ਇਸ ਦੌਰਾਨ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਡਾ. ਵਿਧੀ ਚੰਦ, ਡਾ. ਪ੍ਰਦੀਪ ਕੌਰ, ਕਾਂਤਾ ਦੂਰੀ ਫਾਰਮਾਸਿਸਟ, ਏ.ਐਨ.ਐਮ. ਜਰਨੈਲ ਕੌਰ, ਭੁਪਿੰਦਰ ਕੌਰ, ਪ੍ਰੀਨਿਤਾ ਸਿਨਹਾ, ਬਚਿੱਤਰ ਸਿੰਘ ਚੁੰਨੀ, ਰਵੀ ਪਾਹਵਾ, ਦੀਪਿਕਾ ਪਾਹਵਾ, ਦਵਿੰਦਰ ਸਿੰਘ ਗਿੱਲ ਮੌਜੂਦ ਸਨ।

T & T Honda