Saturday , 19 August 2017
You are here: Home / featured / BMW ਹਾਦਸਾ : ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਹੋਈ ਮੌਤ
BMW ਹਾਦਸਾ : ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਹੋਈ ਮੌਤ

BMW ਹਾਦਸਾ : ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਹੋਈ ਮੌਤ

ਇਥੋਂ ਦੇ ਸੈਕਟਰ 9 ਵਿੱਚ ਬੀਐਮਡਬਲਿਊ ਕਾਰ ਨਾਲ ਦਰੜੇ ਜਾਣ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਸਾਲੇ ਦੇ ਪੁੱਤਰ ਆਕਾਂਸ਼ ਸੈਨ ਦੀ ਪੀਜੀਆਈ ਵਿੱਚ ਮੌਤ ਹੋ ਗਈ ਹੈ। ਆਕਾਂਸ਼ ਦੀ ਮੌਤ ਉਤੇ ਪੂਰਾ ਪਰਿਵਾਰ ਸਦਮੇਂ ਵਿੱਚ ਹੈ। ਜ਼ਖਮੀ ਹੋਣ ਤੋਂ ਬਾਅਦ ਆਕਾਂਸ਼ ਪੀਜੀਆਈ ਵਿੱਚ ਇਲਾਜ ਅਧੀਨ ਸੀ ਪਰ ਸਿਰ ਵਿੱਚ ਲੱਗੀ ਸੱਟ ਉਸੇ ਲਈ ਜਾਨ ਲੇਵਾ ਸਾਬਤ ਹੋ ਗਈ ਅਤੇ ਸ਼ੁੱਕਰਵਾਰ ਰਾਤ ਉਸ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਆਕਾਂਸ਼ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਸਿਰ ਵਿੱਚ ਖੂਨ ਜੰਮਣ ਕਰਕੇ ਉਸ ਦਾ ਅਪਰੇਸ਼ਨ ਵੀ ਨਾ ਹੋ ਸਕਿਆ। ਡਾਕਟਰਾਂ ਨੇ ਉਸ ਨੂੰ ‘ਇੰਟਰਨਲ ਮੈਡੀਕਲ ਟਰੀਟਮੈਂਟ’ ’ਤੇ ਰੱਖਿਆ ਹੋਇਆ ਸੀ। ਪੁਲੀਸ ਨੇ ਮ੍ਰਿਤਕ ਦੇ ਭਰਾ ਅਦਮੈ ਸਿੰਘ ਰਾਠੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੰਜਾਬ ਦੀ ਕੈਰੋਂ ਸਰਕਾਰ ਵਿੱਚ ਮੰਤਰੀ ਰਹੇ ਗਿਆਨ ਸਿੰਘ ਰਾੜੇਵਾਲਾ ਦੇ ਪੜਪੋਤੇ ਹਰਮਹਿਤਾਬ ਸਿੰਘ ਅਤੇ ਬਲਰਾਜ ਸਿੰਘ ਰੰਧਾਵਾ ਉਰਫ਼ ਫਰੀਦ ਖ਼ਿਲਾਫ਼ ਦਰਜ ਮਾਮਲੇ ਵਿੱਚ ਹੱਤਿਆ ਦੀ ਧਾਰਾ 302 ਜੋੜ ਦਿੱਤੀ ਹੈ।

ਦੂਜੇ ਪਾਸੇ ਚੰਡੀਗੜ੍ਹ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਜੇ ਵੀ ਅਸਫ਼ਲ ਹੈ। ਪੁਲੀਸ ਵੱਲੋਂ ਭਾਵੇਂ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਮੁਲਜ਼ਮ ਹੱਥ ਨਹੀਂ ਆਏ। ਡੀਐਸਪੀ ਕੇਂਦਰੀ ਰਾਮ ਗੋਪਾਲ ਨੇ ਦੱਸਿਆ ਕਿ ਪੁਲੀਸ ਟੀਮਾਂ ਕੱਲ੍ਹ ਤੋਂ ਹੀ ਪੰਜਾਬ ਵਿੱਚ ਛਾਪੇ ਮਾਰ ਰਹੀਆਂ ਹਨ ਪਰ ਸਫ਼ਲਤਾ ਨਹੀਂ ਮਿਲੀ।

ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਸੋਹਾਣਾ ਅਤੇ ਲਾਂਡਰਾਂ ਸਮੇਤ ਰਾੜੇਵਾਲ ਵਿੱਚ ਵੀ ਛਾਪੇ ਮਾਰੇ ਗਏ ਹਨ ਅਤੇ ਪੁਲੀਸ ਦੀਆਂ 5-6 ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।

T & T Honda