Saturday , 19 August 2017
You are here: Home / featured / ਪੀਜੀਆਈ ਦੇ ਨਵੇਂ ਡਾਇਰੈਕਟਰ ਬਣੇ ਡਾਕਟਰ ਜਗਤ ਰਾਮ
ਪੀਜੀਆਈ ਦੇ ਨਵੇਂ ਡਾਇਰੈਕਟਰ ਬਣੇ ਡਾਕਟਰ ਜਗਤ ਰਾਮ

ਪੀਜੀਆਈ ਦੇ ਨਵੇਂ ਡਾਇਰੈਕਟਰ ਬਣੇ ਡਾਕਟਰ ਜਗਤ ਰਾਮ

ਪੀਜੀਆਈ ਦੇ ਨਵੇਂ ਡਾਇਰੈਕਟਰ ਦਾ ਤਾਜ ਡਾਕਟਰ ਜਗਤ ਰਾਮ ਦੇ ਸਿਰ ਸਜ ਗਿਆ ਹੈ। ਉਹ ਐਡਵਾਂਸ ਆਈ ਸੈਂਟਰ ਵਿੱਚ ਇਸ ਵੇਲੇ ਪ੍ਰੋਫੈਸਰ ਤੇ ਹੈਡ ਵਜੋਂ ਸੇਵਾ ਨਿਭਾਅ ਰਹੇ ਹਨ। ਕੇਂਦਰ ਸਰਕਾਰ ਦੀ ਕੈਬਨਿਟ ਅਪਾਇੰਟਸਮੈਂਟ ਕਮੇਟੀ ਨੇ ਡਾਕਟਰ ਜਗਤ ਦੇ ਨਾਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਪੰਜ ਸਾਲਾਂ ਜਾਂ 65 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਕੀਤੀ ਗਈ ਹੈ। ਉਨ੍ਹਾਂ ਨੂੰ 80000 ਪੇਅ ਸਕੇਲ ਦਿੱਤਾ ਗਿਆ ਹੈ। ਨਾਨ ਪ੍ਰੈਕਟਿਸ ਭੱਤਾ ਇਸ ਤੋਂ ਵੱਖਰਾ ਹੈ।
ਹਸਪਤਾਲ ਦੇ ਡਾਇਰੈਕਟਰ ਪ੍ਰੋਫੈਸਰ ਯੋਗੋਸ਼ ਚਾਵਲਾ ਦੇ ਅਹੁਦੇ ਦੀ ਮਿਆਦ ਅਕਤੂਬਰ ਵਿੱਚ ਖ਼ਤਮ ਹੋ ਗਈ ਸੀ ਤੇ ਡੀਨ ਸੁਭਾਸ਼ ਚਾਵਲਾ ਨੂੰ ਅਹੁਦੇ ਦਾ ਚਾਰਜ ਦੇ ਦਿੱਤਾ ਗਿਆ ਸੀ। ਇਸ ਤਰ੍ਹਾਂ ਛੇ ਮਹੀਨੇ ਬਾਅਦ ਪੀਜੀਆਈ ਨੂੰ ਨਵਾਂ ਡਾਇਰੈਕਟਰ ਮਿਲਿਆ ਹੈ। ਡਾਇਰੈਕਟਰ ਦੇ ਅਹੁਦੇ ਦੀ ਦੌੜ ਵਿੱਚ 26 ਉਮੀਦਵਾਰ ਸ਼ਾਮਲ ਸਨ ਪਰ ਕੇਂਦਰੀ ਸਿਹਤ ਮੰਤਰਾਲੇ ਨੇ ਤਿੰਨ ਜਣਿਆਂ ਨੂੰ ਉਪਰ ਰੱਖਿਆ ਸੀ। ਡਾਕਟਰ ਜਗਤ ਤੋਂ ਬਿਨਾਂ ਇੰਡੋਕਰਨਾਲੋਜੀ ਵਿਭਾਗ ਦੇ ਮੁਖੀ ਤੇ ਬੱਚਾ ਰੋਗ ਦੇ ਮਾਹਿਰ ਪ੍ਰੋਫੈਸਰ ਮੀਨੂ ਸਿੰਘ ਤਿੰਨਾਂ ਵਿੱਚ ਸ਼ਾਮਲ ਸਨ। ਡਾਕਟਰ ਜਗਤ ਦੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਨੇੜਤਾ ਦੀ ਚਰਚਾ ਸੁ਼ਰੂ ’ਚ ਹੀ ਚੱਲ ਪਈ ਸੀ। ਸਿਹਤ ਮੰਤਰੀ ਨੱਡਾ ਤੇ ਡਾਕਟਰ ਜਗਤ ਦੋਨੋਂ ਹਿਮਾਚਲ ਪ੍ਰਦੇਸ਼ ਤੋਂ ਹਨ। ਡਾਕਟਰ ਜਗਤ ਰਾਧਾ ਸਵਾਮੀ ਡੇਰੇ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਨਾਲ ਜੁੜੇ ਸਤਸੰਗੀਆਂ ਦੇ ਘੇਰਾ ਬੜਾ ਵਿਸ਼ਾਲ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਡੇਰਾ ਬਿਆਸ ਵਿੱਚ ਵੀ ਅੱਖਾਂ ਦੇ ਮੁਫ਼ਤ ਅਪਰੇਸ਼ਨਾਂ ਵਿੱਚ ਸੇਵਾ ਕੀਤੀ ਹੈ।
ਨਵੇਂ ਡਾਇਰੈਕਟਰ ਦੀ ਚੋਣ ਲਈ ਚਾਹੇ ਛੇ ਮਹੀਨੇ ਪਹਿਲਾਂ ਹੀ  ਇੰਟਰਵਿਊ ਹੋ ਗਈ ਸੀ ਪਰ ਨਿਯੁਕਤੀ ਦੀ ਫਾਈਲ ਏਨਾ ਲੰਬਾ ਚਿਰ ਪ੍ਰਧਾਨ ਮੰਤਰੀ ਦਫਤਰ ਵਿੱਚ ਫਸੀ ਰਹੀ। ਡਾਕਟਰ ਜਗਤ ਨੇ ਪੀਜੀਆਈ ’ਚ ਸੇਵਾ ਜੁਲਾਈ 2015 ’ਚ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਐਮਡੀ ਦੀ ਡਿਗਰੀ ਵੀ ਉਨ੍ਹਾਂ ਨੂੰ ਪੀਜੀਆਈ ਤੋਂ ਹੀ ਮਿਲੀ ਸੀ। ਗੌਰਮਿੰਟ ਮੈਡੀਕਲ ਕਾਲਜ ਸ਼ਿਮਲਾ ਤੋਂ ਉਨ੍ਹਾਂ ਨੇ ਐਮਬੀਬੀਐਸ ਕੀਤੀ ਸੀ। ਉਹ ਹੁਣ ਤੱਕ ਅੱਖਾਂ ਦੇ  ਮੋਤੀਆ ਦੇ 7800  ਅਪਰੇਸ਼ਨ ਕਰ ਚੁੱਕੇ ਹਨ। ਉਹ ਸੈਂਕੜੇ ਕੌਮੀ ਤੇ ਕੌਮਾਂਤਰੀ ਇਨਾਮ ਸਨਮਾਨ ਵੀ ਪ੍ਰਾਪਤ ਕਰ ਚੁੱਕੇ ਹਨ।

T & T Honda