Saturday , 19 August 2017
You are here: Home / featured / ਏਕਮ ਹੱਤਿਆ ਕਾਂਡ: ਪਤਨੀ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼
ਏਕਮ ਹੱਤਿਆ ਕਾਂਡ: ਪਤਨੀ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼

ਏਕਮ ਹੱਤਿਆ ਕਾਂਡ: ਪਤਨੀ ਨੂੰ ਅੱਜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼

ਇੱਥੋਂ ਦੇ ਫੇਜ਼-6 ਦੇ ਵਸਨੀਕ ਏਕਮ ਸਿੰਘ ਢਿੱਲੋਂ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਉਸ ਦੀ ਪਤਨੀ ਸੀਰਤ ਨੂੰ ਭਲਕੇ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਦੋਂ ਸੀਰਤ ਛੋਟੀ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਆਪਣੇ ਭਰਾ ਨਾਲ ਨਹੀਂ ਬਣੀ। ਇਸ ਕਾਰਨ ਸੀਰਤ ਦੇ ਮਾਮਾ ਤੇ ਸੀਨੀਅਰ ਕਾਂਗਰਸ ਆਗੂ ਅਤੇ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਏਕਮ ਢਿੱਲੋਂ ਨਾਲ ਸੀਰਤ ਦਾ ਵਿਆਹ ਕਰਵਾਇਆ ਸੀ।  ਉਧਰ, ਪਤੀ ਦੀ ਹੱਤਿਆ ਤੋਂ ਬਾਅਦ ਸਾਰਾ ਭੇਤ ਖੁੱਲ੍ਹਣ ਮਗਰੋਂ ਸੀਰਤ ਆਪਣੀ ਮਾਂ ਜਸਵਿੰਦਰ ਕੌਰ ਨਾਲ ਆਪਣੇ ਦੋਵੇਂ ਬੱਚਿਆਂ ਨੂੰ ਕਿਰਾਏ ਦੇ ਮਕਾਨ ਵਿੱਚ ਛੱਡ ਕੇ ਫਰਾਰ ਹੋ ਗਈ ਪਰ ਦੇਰ ਸ਼ਾਮ ਪੁਲੀਸ ਨੇ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਾ ਹੈ ਕਿ ਸੀਰਤ ਆਪਣੇ ਬੇਟੇ ਗੁਰਨਿਵਾਸ ਸਿੰਘ (11) ਅਤੇ ਬੇਟੀ ਹਮਾਇਰਾ (5) ਨੂੰ ਇਹ ਕਹਿ ਕੇ ਚਲੀ ਗਈ ਕਿ ਉਨ੍ਹਾਂ ਦੇ ਪਾਪਾ ਦਫ਼ਤਰ ਗਏ ਹਨ ਅਤੇ ਉਹ ਮਾਰਕੀਟ ਜਾ ਰਹੀ ਹੈ। ਇਸ ਦੌਰਾਨ ਜਦੋਂ ਪੁਲੀਸ ਘਰ ਪਹੁੰਚ ਗਈ ਅਤੇ ਲੋਕ ਇਕੱਠੇ ਹੋ ਕੇ ਤਾਂ ਗੁਰਨਿਵਾਸ ਨੇ ਡੀਐਸਪੀ (ਸਿਟੀ-1) ਆਲਮ ਵਿਜੇ ਸਿੰਘ ਤੋਂ ਪੁੱਛਿਆ ਕਿ ਅੰਕਲ ‘ਮੇਰੇ ਪਾਪਾ ਕਦੋਂ ਘਰ ਆਉਣਗੇ’ ਉਹ ਠੀਕ ਵੀ ਹਨ। ਡੀਐਸਪੀ ਨੇ ਬੱਚੇ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਸ ਦੇ ਪਿਤਾ ਨੂੰ ਇਲਾਜ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਤੇ ਉਹ ਜਲਦੀ ਹੀ ਠੀਕ ਹੋ ਕੇ ਘਰ ਆ ਜਾਣਗੇ।  ਉਧਰ, ਆਪਣੇ ਪਿਤਾ ਦੀ ਮੌਤ ਤੋਂ ਬਿਲਕੁਲ ਬੇਖ਼ਬਰ 5 ਸਾਲਾ ਦੀ ਬੱਚੀ ਹਮਾਇਰਾ ਘਰ ਵਿੱਚ ਆਪਣੇ ਪਾਲਤੂ ਕੁੱਤੇ ਨਾਲ ਖੇਡ ਰਹੀ ਸੀ। ਉਸ ਨੂੰ ਇੱਕ ਪੁਲੀਸ ਮੁਲਾਜ਼ਮ ਨੇ ਗੋਦੀ ਚੁੱਕਿਆ ਅਤੇ ਆਪਣੇ ਨਾਲ ਮਾਰਕੀਟ ਵਿੱਚ ਲੈ ਗਿਆ ਅਤੇ ਚਾਕਲੇਟ ਦੁਆਈ। ਇਸ ਦੌਰਾਨ ਪੁਲੀਸ ਨੇ ਗੱਲੀਬਾਤੀਂ  ਦੋਵੇਂ ਬੱਚਿਆਂ ਤੋਂ ਏਕਮ ਦੀ ਹੱਤਿਆ ਅਤੇ ਮਾਤਾ ਪਿਤਾ ਦੇ ਵਿਵਹਾਰ ਬਾਰੇ ਪੁੱਛਿਆ ਪਰ ਪੁਲੀਸ ਨੂੰ ਬੱਚਿਆਂ ਤੋਂ ਕੋਈ ਕੋਈ ਠੋਸ ਸੁਰਾਗ ਨਹੀਂ ਮਿਲਿਆ। ਮੁੱਢਲੀ ਪੁੱਛ ਗਿੱਛ ਮਗਰੋਂ ਏਕਮ ਦਾ ਭਰਾ ਦਰਸ਼ਨ ਸਿੰਘ ਦੋਵੇਂ ਬੱਚਿਆਂ ਨੂੰ ਆਪਣੇ ਘਰ ਲੈ ਗਿਆ। ਵਾਰਦਾਤ ਵਾਲੇ ਮਕਾਨ ਦੇ ਬਾਹਰ ਅਤੇ ਸਾਈਡ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ। ਇਹੀ ਨਹੀਂ ਸੜਕ ਦੇ ਉਸ ਪਾਰ ਸਾਹਮਣੇ ਵਾਲੇ ਘਰ ਦੇ ਬਾਹਰ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਪਰ ਇਨ੍ਹਾਂ ’ਚੋਂ ਕੋਈ ਵੀ ਕੈਮਰਾ ਕੰਮ ਨਹੀਂ ਕਰ ਰਿਹਾ ਸੀ। ਇਸ ਕਾਰਨ ਪੁਲੀਸ ਨੂੰ ਸੀਰਤ ਅਤੇ ਮਹਿਲਾ ਰਿਸ਼ਤੇਦਾਰਾਂ ਦੇ ਫ਼ਰਾਰ ਹੋਣ ਦੀ ਦਿਸ਼ਾ ਦਾ ਪਤਾ ਨਹੀਂ ਚਲ ਸਕਿਆ।  ਉਧਰ, ਮੁਹਾਲੀ ਪੁਲੀਸ ਸ਼ਹਿਰ ਵਿੱਚ ਹੋਏ ਕਈ ਪੁਰਾਣੇ ਹੱਤਿਆ ਕੇਸਾਂ ਨੂੰ ਸੁਲਝਾਉਣ ਵਿੱਚ ਹੁਣ ਤੱਕ ਨਾਕਾਮ ਰਹੀ ਹੈ, ਜਿਸ ਕਾਰਨ ਕਈ ਕਤਲ ਦੇ ਮਾਮਲੇ ਪੁਲੀਸ ਦੀਆਂ ਫਾਈਲਾਂ ਵਿੱਚ ਦਫਨ ਹੋ ਗਏ ਹਨ ਅਤੇ ਕਈ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਬਾਰੇ ਪੁਲੀਸ ਵੱਲੋਂ ਕੇਸ ਖ਼ਤਮ ਕਰਨ ਸਬੰਧੀ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਵੀ ਇੱਕ ਕੌੜਾ ਸੱਚਾ ਹੈ ਕਿ ਪੁਲੀਸ ਨੇ ਕਈ ਪੁਰਾਣੇ ਕੇਸਾਂ ਨੂੰ ਸੁਲਝਾਉਣ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਦੋਂ ਕਿ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਦੇ ਜਵਾਈ ਦੇ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾ ਵੀ ਲਈ ਪਰ ਅਧਿਕਾਰੀ ਦੀ ਭਤੀਜੀ ਦਾ ਕਥਿਤ ਤੌਰ ’ਤੇ ਨਾਂ ਸਾਹਮਣੇ ਆਉਣ ਕਾਰਨ ਪੁਲੀਸ ਦੀ ਜਾਂਚ ਢਿੱਲੀ ਪੈ ਗਈ।

T & T Honda