Saturday , 19 August 2017
You are here: Home / featured / ਕੇਜੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਕੇਜੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਕੇਜੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਇਥੋਂ ਦੇ ਏਟੀਐਸ ਵੈਲੀ ਸਕੂਲ ਵਿੱਚ ਕਿੰਡਰਗਾਰਟਨ (ਕੇਜੀ) ਦੇ ਵਿਦਿਆਰਥੀਆਂ ਦਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਰੰਗ ਬਿਰੰਗੇ ਕੱਪੜਿਆਂ ਵਿੱਚ ਤਿਆਰ ਹੋਏ ਬੱਚੇ ਪ੍ਰੋਗਰਾਮ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਸੀ। ਸਮਾਰੋਹ ਦਾ ਆਗਾਜ ਬੱਚਿਆਂ ਵੱਲੋਂ ਆਪਣੇ ਮਾਪਿਆਂ ਲਈ ਪੇਸ਼ ਕੀਤੇ ਸਵਾਗਤੀ ਭਾਸ਼ਣ ਨਾਲ ਹੋਈ। ਅੰਗਰੇਜ਼ੀ ਨਾਟਕ ਵਿੱਚ ਬੱਚਿਆਂ ਨੇ ਕਾਬਲੇ ਤਾਰੀਫ਼ ਐਕਟਿੰਗ ਕੀਤੀ। ਨਰਸਰੀ ਕਲਾਸ ਦੇ ਬੱਚਿਆਂ ਨੇ ਕਵਿਤਾਵਾਂ ਪੜ੍ਹ ਕੇ ਆਏ ਮਹਿਮਾਨਾਂ ਦਾ ਦਿਲ ਜਿੱਤ ਲਿਆ। ਪ੍ਰੋਗਰਾਮ ਦੌਰਾਨ ਸਭ ਤੋਂ ਦਿਲਚਸਪ ਮੋੜ ਉਸ ਵੇਲੇ ਰਿਹਾ ਜਦ ਕੇਜੀ ਕਲਾਸ ਦੇ ਬੱਚਿਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਅਧਿਆਪਕਾਂ ਅਤੇ ਮਾਪਿਆਂ ਨੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਨਿਆ। ਪ੍ਰਿੰਸੀਪਲ ਸੰਦੀਪ ਸਾਹਨੀ ਅਤੇ ਕੋਆਰਡੀਨੇਟਰ ਸ੍ਰੀਮਤੀ ਅਪਰਾਜਿਤਾ ਨੇ ਕਿੰਡਰਗਾਰਟਨ ਦਾ ਸਫ਼ਰ ਪੂਰਾ ਕਰਨ ਬੱਚਿਆਂ ਦਾ ਪ੍ਰਾਇਮਰੀ ਸਿੱਖਿਆ ਵਿੱਚ ਦਾਖ਼ਲ ਹੋਣ ’ਤੇ ਪੂਰੇ ਉਤਸ਼ਾਹ ਅਤੇ ਸ਼ਭਕਾਮਨਾਵਾਂ ਨਾਲ ਸਵਾਗਤ ਕੀਤਾ।

T & T Honda