Saturday , 19 August 2017
You are here: Home / featured / ਕਸ਼ਮੀਰ ‘ਚ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ‘ਚ ਝੜਪਾਂ
ਕਸ਼ਮੀਰ ‘ਚ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ‘ਚ ਝੜਪਾਂ

ਕਸ਼ਮੀਰ ‘ਚ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ‘ਚ ਝੜਪਾਂ

ਦਖਣੀ ਕਸ਼ਮੀਰ ਦੇ ਪੁਲਵਾਮਾ ਸਥਿਤ ਇਕ ਕਾਲਜ ਵਿਚ ਸੁਰੱਖਿਆ ਬਲਾਂ ਦੀ ਕਥਿਤ ”ਮਨਮਰਜ਼ੀ” ਤੋਂ ਬਾਅਦ ਬੀਤੇ ਦਿਨ ਕਸ਼ਮੀਰ ਵਾਦੀ ਦੇ ਕਈ ਇਲਾਕਿਆਂ ਵਿਚ ਵਿਦਿਆਰਥੀਆਂ ਅਤੇ ਸੁਰੱਖਿਆ ਦਸਤਿਆਂ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ।

ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਕ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲੀਸ ਨੇ ਰੋਕ ਦਿਤਾ ਜਿਸ ਤੋਂ ਬਾਅਦ ਉਨ੍ਹਾਂ ਵਿਚ ਝਪੜ ਹੋ ਗਈ। ਪ੍ਰਦਰਸ਼ਨਕਾਰੀਆਂ ਵਿਚ ਜ਼ਿਆਦਾਤਰ ਡਿਗਰੀ ਕਾਲਜਾਂ ਦੇ ਵਿਦਿਆਰਥੀਆਂ ਸਨ। ਇਨ੍ਹਾਂ ਵਿਚ ਕੁੱਝ ਹੋਰ ਯੂਨੀਵਰਸਟੀਆਂ ਦੇ ਵਿਦਿਆਰਥੀ ਵੀ ਸ਼ਾਮਲ ਸਨ।

ਸ਼ਹਿਰ ਦੇ ਸੱਭ ਤੋਂ ਭੀੜ-ਭਾੜ ਵਾਲੇ ਇਲਾਕੇ ਲਾਲ ਚੌਕ ਸਣੇ ਕਈ ਸਥਾਨਾਂ ‘ਤੇ ਝੜਪਾਂ ਕਾਰਨ ਰੋਜ਼ਾਨਾ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਦਖਣੀ ਕਸ਼ਮੀਰ ਦੇ ਪੁਲਵਾਮਾ ਦੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਵਿਰੁਧ ਫ਼ੌਜ ਵਲੋਂ ਕਥਿਤ ਤੌਰ ‘ਤੇ ਧੱਕੇਸ਼ਾਹੀ ਕੀਤੇ ਜਾਣ ਵਿਰੁਧ ਵੱਚ ਵੱਖ ਵਿਦਿਆਰਥੀ ਸੰਗਠਨਾਂ ਨੇ ਇਹ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਸੀ। ਇਸ ਘਟਨਾ ਵਿਚ ਕਈ ਵਿਦਿਆਰਥੀ ਜ਼ਖ਼ਮੀ ਹਏ ਸਨ।

ਮੌਲਾਨਾ ਅਜ਼ਾਦ ਰੋਡ ‘ਤੇ ਲਾਲ ਚੌਕ ਨੇੜੇ ਸ੍ਰੀ ਪ੍ਰਤਾਪ ਐਸ.ਪੀ. ਕਾਲਜ ਪੁਲਵਾਮਾ ਵਿਚ ਘਟਨਾ ਵਿਰੁਧ ਵਿਦਿਆਰਥੀਆਂ ਦੇ ਇਕ ਗਰੁਪ ਨੇ ਜ਼ੋਰਦਾਰ ਰੈਲੀ ਕੱਢੀ ਜਿਸ ਨੂੰ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋ ਗਈਆਂ।

T & T Honda