Saturday , 19 August 2017
You are here: Home / featured / ਰਵੀਬੀਰ ਸਿੰਘ ਗਰੇਵਾਲ ਬਣੇ ਗੌਲਫ਼ ਕਲੱਬ ਦੇ ਪ੍ਰਧਾਨ
ਰਵੀਬੀਰ ਸਿੰਘ ਗਰੇਵਾਲ ਬਣੇ ਗੌਲਫ਼ ਕਲੱਬ ਦੇ ਪ੍ਰਧਾਨ

ਰਵੀਬੀਰ ਸਿੰਘ ਗਰੇਵਾਲ ਬਣੇ ਗੌਲਫ਼ ਕਲੱਬ ਦੇ ਪ੍ਰਧਾਨ

ਚੰਡੀਗੜ੍ਹ ਗੌਲਫ਼ ਕਲੱਬ ਦੀ ਚੋਣ ਰਵੀਬੀਰ ਸਿੰਘ ਗਰੇਵਾਲ ਨੇ ਰਵੀ ਵਿਰਕ ਨੂੰ 94 ਵੋਟਾਂ ਨਾਲ ਹਰਾ ਕੇ ਜਿੱਤ ਲਈ ਹੈ। ਸ੍ਰੀ ਗਰੇਵਾਲ ਨੂੰ 589 ਅਤੇ ਸ੍ਰੀ ਵਿਰਕ ਨੂੰ 495 ਵੋਟਾਂ ਪਈਆਂ ਹਨ। ਕੁੱਲ੍ਹ 1137 ਵੋਟਾਂ ਭੁਗਤੀਆਂ ਸਨ। ਨਤੀਜਾ ਆਉਂਦਿਆਂ ਹੀ ਕਲੱਬ ਢੋਲ ਦੀ ਥਾਪ ’ਤੇ ਗੂੰਜ ਉਠਿਆ। ਸ੍ਰੀ ਗਰੇਵਾਲ ਦੀ ਜਿੱਤ ’ਤੇ ਉਸ ਦੇ ਸਮਰਥਕਾਂ ਵਿੱਚ ਖੁ਼ਸੀ ਦੀ ਲਹਿਰ ਦੌੜ ਗਈ। ਸ੍ਰੀ ਵਿਰਕ ਨੇ 2015 ਵਿੱਚ ਵੀ ਪ੍ਰਧਾਨਗੀ ਦੀ ਚੋਣ ਲੜੀ ਸੀ ਪਰ ਉਦੋਂ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।  ਦੱਸਣਯੋਗ ਹੈ ਕਿ ਵੋਟਾਂ ਕੱਲ੍ਹ ਪਈਆਂ ਸਨ ਤੇ ਅੱਜ ਵੋਟਾਂ ਦੀ ਗਿਣਤੀ ਹੋਈ ਹੈ। ਸ੍ਰੀ ਗਰੇਵਾਲ ਨੇ ਨਤੀਜੇ ਆਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਮੁੱਖ ਏਜੰਡਾ ਮੈਂਬਰਾਂ ਨੂੰ ਕਲੱਬ ਵਿੱਚ ਬਿਹਤਰ ਸਹੂਲਤਾਂ ਦੇਣੀਆਂ ਹੋਣਗੀਆਂ। ਇਸ ਤੋਂ ਇਲਾਵਾ ਗੌਲਫ਼ ਕੋਰਸ ਵਿੱਚ ਵੀ ਹੋਰ ਸੁਧਾਰ ਕੀਤੇ ਜਾਣਗੇ। ਪ੍ਰਧਾਨ ਤੋਂ ਇਲਾਵਾ 10 ਮੈਂਬਰੀ ਕਾਰਜਕਾਰਨੀ ਦੀ ਵੀ ਚੋਣ ਹੋਈ ਹੈ। ਦੱਸਣਯੋਗ ਹੈ ਕਿ ਇਸ ਕਲੱਬ ਦੀਆਂ ਚੰਡੀਗੜ੍ਹ ਦੀਆਂ ਕਈ ਨਾਮਵਰ ਸਖਸ਼ੀਅਤਾਂ ਮੈਂਬਰ ਹਨ ਅਤੇ ਕਲੱਬ ਦੀ ਚੋਣ  ਹਰ ਵਾਰ ਬੜੇ ਗਹਿਗੱਚ ਮਾਹੌਲ ਵਿੱਚ ਹੁੰਦੀ ਹੈ।

T & T Honda