Saturday , 29 April 2017
You are here: Home / featured / ਕੇਬਲ ਨੈਟਵਰਕ ‘ਤੇ ਇਜਾਰੇਦਾਰੀ ਰੋਕਣ ਲਈ ਸਰਕਾਰ ਦੀ ਨਵੀਂ ਤਜਵੀਜ਼
ਕੇਬਲ ਨੈਟਵਰਕ ‘ਤੇ ਇਜਾਰੇਦਾਰੀ ਰੋਕਣ ਲਈ ਸਰਕਾਰ ਦੀ ਨਵੀਂ ਤਜਵੀਜ਼

ਕੇਬਲ ਨੈਟਵਰਕ ‘ਤੇ ਇਜਾਰੇਦਾਰੀ ਰੋਕਣ ਲਈ ਸਰਕਾਰ ਦੀ ਨਵੀਂ ਤਜਵੀਜ਼

ਪੰਜਾਬ ਵਿੱਚ ਕੇਬਲ ਨੈਟਵਰਕ ਕਾਰੋਬਾਰ ਵਿੱਚੋਂ ਅਜਾਰੇਦਾਰੀ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ ਕਾਨੂੰਨ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਦੀ ਇਸ ਸਬੰਧੀ ਕਾਨੂੰਨੀ ਰੁਤਬੇ ਵਾਲੀ ਇਕ ਕੇਬਲ ਨੈਟਵਰਕ ਅਥਾਰਿਟੀ ਬਣਾਉਣ ਦੀ ਤਜਵੀਜ਼ ਹੈ, ਜਿਹੜੀ ਸੂਬੇ ਵਿੱਚ ਕੇਬਲ ਨੈਟਵਰਕ ਦਾ ਕੰਮ-ਕਾਜ ਕਰਨ ਲਈ ਨਿਯਮ ਤੇ ਸ਼ਰਤਾਂ ਤੈਅ ਕਰੇਗੀ।

ਜਾਣਕਾਰੀ ਮੁਤਾਬਕ ਸਰਕਾਰ ਨੇ ਇਸ ਬਾਰੇ ਸੁਝਾਅ ਲੈਣ ਲਈ ਕੇਬਲ ਕਾਰੋਬਾਰ ਦੇ ਮਾਹਿਰਾਂ ਤੇ ਇਸ ਨਾਲ ਜੁੜੇ ਹੋਰ ਲੋਕਾਂ ਤੱਕ ਪਹੁੰਚ ਕੀਤੀ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ, ‘‘ਪੰਜਾਬ ਵਿੱਚ ਲੰਬੇ ਸਮੇਂ ਤੋਂ ਕੇਬਲ ਨੈਟਵਰਕ ਗਰੋਹ ਕੰਮ ਕਰ ਰਿਹਾ ਹੈ। ਇਹ ਲੋਕ ਇਸ ਕਾਰੋਬਾਰ ਵਿੱਚ ਹੋਰਨਾਂ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਡੰਡੇ ਦੀ ਤਾਕਤ ਦੀ ਵਰਤੋਂ ਕਰਦੇ ਹਨ। ਅਸੀਂ ਕੇਬਲ ਨੈਟਵਰਕ ਚਲਾਉਣ ਦੇ ਚਾਹਵਾਨ ਸਾਰੇ ਲੋਕਾਂ ਲਈ ਇਸ ਨੂੰ ਖੋਲ੍ਹ ਕੇ ਅਜਿਹਾ ਵਰਤਾਰਾ ਬੰਦ ਕਰਨਾ ਚਾਹੁੰਦੇ ਹਾਂ।’’

T & T Honda