You are here: Home / featured / ਕਰਜ਼ੇ ਦੇ ਨਾਮ ‘ਤੇ ਠੱਗੀ ਮਾਰਦੇ ਨੌਸਰਬਾਜ਼ ਗ੍ਰਿਫ਼ਤਾਰ
ਕਰਜ਼ੇ ਦੇ ਨਾਮ ‘ਤੇ ਠੱਗੀ ਮਾਰਦੇ ਨੌਸਰਬਾਜ਼ ਗ੍ਰਿਫ਼ਤਾਰ

ਕਰਜ਼ੇ ਦੇ ਨਾਮ ‘ਤੇ ਠੱਗੀ ਮਾਰਦੇ ਨੌਸਰਬਾਜ਼ ਗ੍ਰਿਫ਼ਤਾਰ

ਸਸਤੀ ਦਰ ਉੱਤੇ ਕਰਜ਼ਾ ਦੇਣ ਦੇ ਨਾਮ ਉੱਤੇ ਕਈ ਪਿੰਡਾਂ ਦੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਲੋਕ ਜਲੰਧਰ, ਫਗਵਾੜਾ ਤੇ ਕਪੂਰਥਲਾ ਦੇ ਹਨ। ਪੂਰੇ ਮਾਮਲੇ ਤੋਂ ਭੇਤ ਉਦੋਂ ਉੱਠਿਆ ਜਦੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ।
 ਇਸ ਤੋਂ ਬਾਅਦ ਜਲੰਧਰ ਦੇ ਗਰੈਂਡ ਮਾਲ ਵਿੱਚ ਦਫ਼ਤਰ ਚਲਾਉਣ ਵਾਲੇ ਇੱਕ ਨੌਜਵਾਨ ਰੋਹਿਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਇਹ ਨੌਜਵਾਨ ਦੋ ਫ਼ੀਸਦੀ ਵਿਆਜ ਉੱਤੇ ਕਰਜ਼ਾ ਦੇਣ ਦੇ ਨਾਮ ਉੱਤੇ ਫਾਈਲ ਫ਼ੀਸ ਦੇ ਨਾਮ ਨਾਲ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ। ਪੀੜਤਾਂ ਦੀਆਂ ਸ਼ਿਕਾਇਤਾਂ ਅਨੁਸਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਰੋਹਿਤ ਨੇ ਕਰਜ਼ੇ ਦੇ ਨਾਮ ਉੱਤੇ 500 ਤੋਂ 5 ਹਜ਼ਾਰ ਰੁਪਏ ਲੋਕਾਂ ਤੋਂ ਵਸੂਲ ਕੀਤੇ।
T & T Honda