Saturday , 19 August 2017
You are here: Home / featured / ਸ਼ਰਾਬਬੰਦੀ: ਹੋਟਲ ਮਾਲਕਾਂ ਨੇ ਸੰਸਦ ਮੈਂਬਰ ਨੂੰ ਸੁਣਾਏ ਦੁੱਖੜੇ
ਸ਼ਰਾਬਬੰਦੀ: ਹੋਟਲ ਮਾਲਕਾਂ ਨੇ ਸੰਸਦ ਮੈਂਬਰ ਨੂੰ ਸੁਣਾਏ ਦੁੱਖੜੇ

ਸ਼ਰਾਬਬੰਦੀ: ਹੋਟਲ ਮਾਲਕਾਂ ਨੇ ਸੰਸਦ ਮੈਂਬਰ ਨੂੰ ਸੁਣਾਏ ਦੁੱਖੜੇ

ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਆਪਣੇ ਦਫ਼ਤਰ ’ਚ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਵੱਖ-ਵੱਖ ਵਫ਼ਦਾਂ ਨੇ ਸ੍ਰੀਮਤੀ ਕਿਰਨ ਖੇਰ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ। ਸ੍ਰੀਮਤੀ ਖੇਰ ਨੇ  ਲੋਕਾਂ ਨੂੰ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸ਼ਰਾਬਬੰਦੀ ਦੇ ਸ਼ਿਕਾਰ ਹੋਟਲਰਾਂ ਨੇ ਆਪਣੇ ਦੁੱਖੜੇ ਸੰਸਦ ਮੈਂਬਰ ਕੋਲ ਰੋਏ। ਉਨ੍ਹਾਂ ਮੰਗ ਕੀਤੀ ਕਿ ਕੌਮੀ ਹਾਈਵੇਅ ਨੰਬਰ ਇੱਕੀ ਦਾ ਰੂਟ ਕੌਮੀ ਹਾਈਵੇਅ ਅਥਾਰਟੀ ਦੇ ਰਿਕਾਰਡ ਮੁਤਾਬਕ ਦਰੁਸਤ ਕੀਤਾ ਜਾਵੇ। ਸ੍ਰੀਮਤੀ ਖੇਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ’ਤੇ ਰੋਡ ਟਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਨਾਲ ਗੱਲਬਾਤ ਕਰਨਗੇ। ਯੂਟੀ ਐਂਪਲਾਈਜ਼ ਹਾਊਸਿੰਗ ਵੈਲਫੇਅਰ ਐਸੋਸੀਏਸ਼ਨ ਨੇ ਹਾਊਸਿੰਗ ਸਕੀਮ ਸਬੰਧੀ ਸਮੱਸਿਆਵਾਂ ਸ੍ਰੀਮਤੀ ਖੇਰ ਨਾਲ ਸਾਂਝੀਆਂ ਕੀਤੀਆਂ।  ਫੋਸਵੇਕ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਿਹਾਇਸ਼ਾਂ ’ਚ ਲੋੜ ਮੁਤਾਬਕ ਤਬਦੀਲੀ ਨੂੰ ਅੰਤਿਮ ਰੂਪ ਦੇਣ ’ਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਕਮੇਟੀ ਦਾ ਗਠਨ ਕੀਤਾ ਜਾਵੇ। ਉਨ੍ਹਾਂ ਸੰਸਦ ਮੈਂਬਰ ਕੋਲ ਪਾਣੀ ਦੀ ਸਪਲਾਈ ਬੰਦ ਹੋਣ ਤੇ ਘਟੀਆ ਗੁਣਵੱਤਾ ਵਾਲੀ ਪਾਣੀ ਦਾ ਮੁੱਦਾ ਉਠਾਇਆ। ਏਬੀਵੀਪੀ ਤੇ ਸੋਈ ਦਾ ਵਫ਼ਦ ਵੀ ਕਿਰਨ ਖੇਰ ਨੂੰ ਮਿਲਿਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਫ਼ੀਸਾਂ ’ਚ ਵਾਧਾ ਰੱਦ ਕਰਾਉਣ ਲਈ ਮੰਗ ਪੱਤਰ ਸੌਂਪਿਆ।

T & T Honda