Saturday , 19 August 2017
You are here: Home / featured / ਮੁਲਾਜ਼ਮ ਮੰਗਾਂ ਸਬੰਧੀ ਆਈਟੀਆਈ ਐਂਪਲਾਈਜ਼ ਯੂਨੀਅਨ ਦਾ ਵਫ਼ਦ ਚੰਨੀ ਨੂੰ ਮਿਲਿਆ
ਮੁਲਾਜ਼ਮ ਮੰਗਾਂ ਸਬੰਧੀ ਆਈਟੀਆਈ ਐਂਪਲਾਈਜ਼ ਯੂਨੀਅਨ ਦਾ ਵਫ਼ਦ ਚੰਨੀ ਨੂੰ ਮਿਲਿਆ

ਮੁਲਾਜ਼ਮ ਮੰਗਾਂ ਸਬੰਧੀ ਆਈਟੀਆਈ ਐਂਪਲਾਈਜ਼ ਯੂਨੀਅਨ ਦਾ ਵਫ਼ਦ ਚੰਨੀ ਨੂੰ ਮਿਲਿਆ

ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਤੇ ਉਨ੍ਹਾਂ ਦੀ ਭਲਾਈ ਲਈ ਕਾਰਜਸ਼ੀਲ ‘ਗੌਰਮਿੰਟ ਆਈਟੀਆਈਜ਼ ਐਸਸੀ ਐਂਪਲਾਈਜ ਯੂਨੀਅਨ ਪੰਜਾਬ’ ਦਾ 21 ਮੈਂਬਰੀ ਵਫ਼ਦ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ’ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।  ਸ੍ਰੀ ਪੁਰਖਾਲਵੀ ਨੇ ਸ੍ਰੀ ਚੰਨੀ ਨੂੰ ਮੰਗ ਪੱਤਰ ’ਚ ਕਰਾਫਟਸਮੈਨ ਇੰਸਟਰੱਕਟਰਾਂ ਦੇ ਮੌਜ਼ੂਦਾ ਗਰੇਡ ਪੇਅ ’ਚ ਅੰਸ਼ਕ ਸੋਧ ਕਰਕੇ 5800 ਤੇ ਜੀਆਈ ਦੇ ਗਰੇਡ ਨੂੰ ਸੋਧ ਕੇ ਇਸ ਨੂੰ 6 ਹਜ਼ਾਰ ਰੁਪਏ ਕਰਨ, ਵੈਲਫੇਅਰ ਤੇ ਪੀਪੀਪੀ ਸਕੀਮ ਤਹਿਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਮੂਹ ਕਰਾਫਟਸਮੈਨ ਇੰਸਟਰਕਟਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ, ਵੈਲਫੇਅਰ ਸਕੀਮ ਤਹਿਤ ਰਾਜ ਦੀਆਂ ਸੰਸਥਾਵਾਂ ਵਿੱਚ ਚੱਲ ਰਹੀਆਂ ਟਰੇਡਾਂ ਨੂੰ ਬੰਦ ਨਾ ਕਰਨ, ਸਾਲ 2014 ਵਿੱਚ ਭਰਤੀ ਕੀਤੇ ਸੀਨੀਅਰ ਸਹਾਇਕਾਂ ਦੇ ਪਰਖਕਾਲ ਸਮੇਂ ਤਹਿਤ ਕੀਤੇ ਜਾ ਰਹੇ ਖਿਲਵਾੜ ਨੂੰ ਦੂਰ ਕਰਨ, ਵਿਭਾਗ ਦੇ ਦਰਜਾ 4 ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਬਣਾ ਕੇ ਤਰੱਕੀ ਚੈਨਲ ਖੋਲ੍ਹ ਕੇ ਉਨ੍ਹਾਂ ਲਈ ਤਰੱਕੀ ਵੇਲੇ ਟਾਈਪ ਟੈਸਟ ਦੀ ਸ਼ਰਤ ਹਟਾਈ ਜਾਵੇ।
ਯੂਨੀਅਨ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਦੀ ਸੀਨੀਅਰਤਾ ਸੂਚੀ ’ਚ ਲੋੜੀਂਦੀ ਸੋਧ ਕਰਕੇ ਸੀਨੀਆਰਤਾ ਜੁਆਨਿੰਗ ਸਮੇਂ ਤੋਂ ਹੀ ਮੰਨਣ, ਸਟੋਰ ਕੀਪਰ ਵਰਗ ਨੂੰ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੀਨੀਅਰ ਕਲਰਕ ਮੰਨ ਦੇ ਹੋਏ ਕਲੈਰੀਕਲ ਕੇਡਰ ’ਚ ਮਰਜ਼ ਕਰਕੇ ਉਨ੍ਹਾਂ ਦੇ ਰੁਤਬੇ ਅਨੁਸਾਰ ਹੀ ਅਗਲੇਰੀਆਂ ਤਰੱਕੀਆਂ ਤੇ ਗਰੇਡ ਪੇਅ ਦੇਣ, ਹੋਸਟਲ ਸੁਪਰਡੈਂਟ ਕਮ ਪੀਟੀਆਈ ਨੂੰ ਸਕੂਲਾਂ ’ਚ ਕੰਮ ਕਰਦੇ ਪੀਟੀਆਈ ਦੀ ਪੈਰਿਟੀ ਮੁਤਾਬਕ ਉਨ੍ਹਾਂ ਦਾ ਗਰੇਡ ਪੇਅ 4400 ਰੁਪਏ ਕਰਕੇ ਉਨ੍ਹਾਂ ਲਈ ਤਰੱਕੀ ਚੈਨਲ ਦਾ ਯੋਗ ਪ੍ਰਬੰਧ ਕਰਨਾ ਸ਼ਾਮਲ ਸੀ।
ਉਧਰ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਜਲਦੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।

T & T Honda