Saturday , 19 August 2017
You are here: Home / featured / ਪੇਸ਼ੀ ਭੁਗਤਣ ਆਏ ਮੁਲਜ਼ਮ ਵੱਲੋਂ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼
ਪੇਸ਼ੀ ਭੁਗਤਣ ਆਏ ਮੁਲਜ਼ਮ ਵੱਲੋਂ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼

ਪੇਸ਼ੀ ਭੁਗਤਣ ਆਏ ਮੁਲਜ਼ਮ ਵੱਲੋਂ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼

ਅੱਜ ਖਰੜ ਦੀ ਅਦਾਲਤ ਵਿੱਚ ਮੌਜੂਦ ਪੁਲੀਸ ਕਰਮਚਾਰੀਆਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਨਾਭਾ ਜੇਲ੍ਹ ਤੋਂ ਪੇਸ਼ੀ ਭੁਗਤਨ ਲਈ ਅਦਾਲਤ ਵਿੱਚ ਆਏ ਚਰਨਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਪੁਲੀਸ ਨੂੰ ਚਕਮਾ ਦੇ ਕੇ ਉਥੋਂ ਖਿਸਕਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਪੁਲੀਸ ਕਰਮਚਾਰੀਆਂ ਦੀ ਹਿੰਮਤ ਸਦਕਾ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਇਸ ਦੋਸ਼ੀ ਨੂੰ ਪੇਸ਼ੀ ’ਤੇ ਲੈ ਕੇ ਆਏ ਪੁਲੀਸ ਕਰਮਚਾਰੀਆਂ ਕੁਲਵਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਉਸ ਨੂੰ ਅਦਾਲਤ ’ਚ ਮੁੱਲਾਂਪੁਰ ਗਰੀਬਦਾਸ ਪੁਲੀਸ ਵੱਲੋਂ ਮਾਈਨਿੰਗ ਦੇ ਦਰਜ਼ ਕੀਤੇ ਗਏ ਮਾਮਲੇ ਵਿੱਚ ਪੇਸ਼ੀ ’ਤੇ ਲੈ ਕੇ ਆਏ ਸੀ ਪਰ ਇਸ ਵਿਅਕਤੀ ਨੂੰ ਇੱਕ ਹੋਰ ਐਨਡੀਪੀਸੀ ਐਕਟ ਦੇ ਮਾਮਲੇ ਅਧੀਨ ਅਦਾਲਤ ਨੇ ਸਜ਼ਾ ਸੁਣਾਈ ਹੋਈ ਹੈ।
ਉਨ੍ਹਾਂ ਦੱਸਿਆਂ ਕਿ ਜਦੋਂ ਉਹ ਅਦਾਲਤ ਵਿੱਚ ਪੇਸ਼ ਕਰਕੇ ਉਸ ਨੂੰ ਬਖਸ਼ੀਖਾਨੇ ਵਿੱਚ ਬੰਦ ਕਰਨ ਲਈ ਵਾਪਸ ਲੈ ਕੇ ਆ ਰਹੇ ਸੀ ਤਾਂ ਉਹ ਪੁਲੀਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਭੱਜ ਗਿਆ। ਜਿਸ ਨੂੰ ਹੋਰ ਪੁਲੀਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਇਸ ਸੰੰਬਧੀ ਇੱਕ ਹੋਰ ਕਰਮਚਾਰੀ ਕੁਲਵਿੰਦਰ ਸਿੰਘ ਡਰਾਈਵਰ ਜੋ ਪੁਲੀਸ ਰਿਕਵਰੀ ਬੈਨ ’ਤੇ ਲੱਗਿਆ ਹੋਇਆ ਹੈ ਜਦੋਂ ਉਸ ਨੇ ਪੁਲੀਸ ਆਉਂਦੀ ਨੂੰ ਭੱਜੀ ਆਉਂਦੀ ਦੇਖਿਆ ਤਾਂ ਉਹ ਵੀ ਤੁਰੰਤ ਇਸ ਭੱਜੇ ਵਿਅਕਤੀ ਮਗਰ ਲੱਗ ਕੇ ਤੁਰੰਤ ਦੋਸ਼ੀ ਨੂੰ ਕਾਬੂ ਕਰ ਲਿਆ।
ਇਸ ਸੰਬਧੀ ਪੁਲੀਸ ਕਰਮਚਾਰੀਆਂ ਨੇ ਥਾਣਾ ਸਿਟੀ ਨੂੰ ਸੂਚਿਤ ਕਰ ਕੀਤਾ ਜਿਥੇ ਥਾਣਾ ਮੁਖੀ ਸਤਨਾਮ ਸਿੰਘ ਵੱਲੋਂ ਉਸ ਤੋਂ ਪੁੱÎਛਗਿੱਛ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਜਾਰੀ ਹੈ।

T & T Honda