You are here: Home / featured / ਮੁਹਾਲੀ ਦੇ ਕਮਿਊਨਿਟੀ ਸੈਂਟਰਾਂ ਦੀ ਹਾਲਤ ਸੁਧਾਰਨ ਦੀ ਮੰਗ
ਮੁਹਾਲੀ ਦੇ ਕਮਿਊਨਿਟੀ ਸੈਂਟਰਾਂ ਦੀ ਹਾਲਤ ਸੁਧਾਰਨ ਦੀ ਮੰਗ

ਮੁਹਾਲੀ ਦੇ ਕਮਿਊਨਿਟੀ ਸੈਂਟਰਾਂ ਦੀ ਹਾਲਤ ਸੁਧਾਰਨ ਦੀ ਮੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਕਮਿਊਨਿਟੀ ਸੈਂਟਰ ਆਪਣੀ ਖਸਤਾ ਹਾਲ ਉੱਤੇ ਹੰਝੂ ਕੇਰ ਰਹੇ ਹਨ। ਪਹਿਲਾਂ ਸ਼ਹਿਰ ਦੇ ਕਮਿਊਨਿਟੀ ਸੈਂਟਰ ਗਮਾਡਾ ਦੇ ਅਧੀਨ ਸਨ ਪਰ ਹੁਣ ਕੁੱਝ ਸਮਾਂ ਪਹਿਲਾਂ ਹੀ ਇਹ ਸਾਰੇ ਕਮਿਊਨਿਟੀ ਸੈਂਟਰ ਮੁਹਾਲੀ ਨਗਰ ਨਿਗਮ ਦੇ ਅਧੀਨ ਆ ਗਏ ਹਨ। ਇਸ ਤਬਦੀਲੀ ਨਾਲ ਵੀ ਇਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਇੱਥੋਂ ਦੇ ਫੇਜ਼-2 ਦੇ ਕਮਿਊਨਿਟੀ ਸੈਂਟਰ ਵਿੱਚ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ। ਇਸ ਸੈਂਟਰ ਦਾ ਦੌਰਾ ਕਰਨ ’ਤੇ ਦੇਖਿਆ ਗਿਆ ਕਿ ਇਸ ਕਮਿਊਨਿਟੀ ਸੈਂਟਰ ਵਿੱਚ ਰੌਸ਼ਨੀ ਦੇਣ ਲਈ ਲੱਗੀਆਂ ਟਿਊਬ ਲਾਈਟਾਂ ਹੀ ਖਰਾਬ ਹਨ। ਜਿਸ ਕਾਰਨ ਇਮਾਰਤ ਵਿੱਚ ਹਨੇਰਾ ਪਸਰਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰ ਵਿੱਚ ਲੱਗੇ ਛੱਤ ਵਾਲੇ ਪੱਖੇ ਵੀ ਚਾਲੂ ਹਾਲਤ ਵਿੱਚ ਨਹੀਂ ਹਨ। ਇੰਝ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹੋਰਨਾਂ ਕਮਿਊਨਿਟੀ ਸੈਂਟਰਾਂ ਵਿੱਚ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਨ੍ਹਾਂ ਦੀ ਖਸਤਾ ਹਾਲ ਇਮਾਰਤਾਂ ਕਾਰਨ ਲੋਕ ਇੱਥੇ ਸਮਾਗਮ ਕਰਨ ਤੋਂ ਗੁਰੇਜ ਕਰਨ ਲੱਗੇ ਹਨ। ਅਸਲ ਵਿੱਚ ਆਮ ਲੋਕ ਇਨ੍ਹਾਂ ਕਮਿਊਨਿਟੀ ਸੈਂਟਰਾਂ ਵਿੱਚ ਹੀ ਆਪਣੇ ਸਮਾਗਮ ਕਰਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਮੈਰਿਜ ਪੈਲਿਸਾਂ ਨਾਲੋਂ ਇਹ ਕਮਿਊਨਿਟੀ ਸੈਂਟਰ ਕਾਫ਼ੀ ਸਸਤੇ ਪੈਂਦੇ ਹਨ ਅਤੇ ਇਹ ਸ਼ਹਿਰ ਵਿੱਚ ਹੀ ਹੋਣ ਕਾਰਨ ਇਨ੍ਹਾਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵੀ ਆਉਣ ਜਾਣ ਦੀ ਆਸਾਨੀ ਰਹਿੰਦੀ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਕਮਿਊਨਿਟੀ ਸੈਂਟਰਾਂ ਦੀ ਹਾਲਤ ਸੁਧਾਰੀ ਜਾਵੇ ਅਤੇ ਇੱਥੇ ਹਵਾ ਅਤੇ ਰੌਸ਼ਨੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ।

T & T Honda