You are here: Home / featured / ਪੰਜਾਬੀ ਅਤੇ ਸ਼ੇਕਲਾਗਰੀ ਜ਼ੁਬਾਨ ਵਿੱਚ ਫ਼ਿਲਮਾਇਆ ਗੀਤ ਰਿਲੀਜ਼
ਪੰਜਾਬੀ ਅਤੇ ਸ਼ੇਕਲਾਗਰੀ ਜ਼ੁਬਾਨ ਵਿੱਚ ਫ਼ਿਲਮਾਇਆ ਗੀਤ ਰਿਲੀਜ਼

ਪੰਜਾਬੀ ਅਤੇ ਸ਼ੇਕਲਾਗਰੀ ਜ਼ੁਬਾਨ ਵਿੱਚ ਫ਼ਿਲਮਾਇਆ ਗੀਤ ਰਿਲੀਜ਼

ਪੰਜਾਬੀ ਸੰਗੀਤ ਵਿੱਚ ਨਵਾਂ ਤਜਰਬਾ ਕਰਦਿਆਂ ਸਪਿਨ ਰਿਕਾਰਡਜ਼ ਵੱਲੋਂ ਇੱਕੋ ਪੰਜਾਬੀ ਗੀਤ ਨੂੰ ਪੰਜਾਬੀ ਗਾਇਕ ਤੇ ਕਵੀ ਏਕਮ ਮਾਣੂੰਕੇ ਅਤੇ ਬੋਤਸਵਾਨਾ ਦੇਸ਼ ਦੀ ਨਾਮਵਰ ਗਾਇਕਾ ਬੈਰੀ ਹਾਰਟ ਵੱਲੋਂ ਸ਼ੇਕਲਾਗਰੀ ਬੋਲੀ ਵਿੱਚ ਪੇਸ਼ ਕੀਤਾ ਗਿਆ ਹੈ। ‘ਪਿਆਰ’ ਟਾਈਟਲ ਹੇਠਲੇ ਇਸ ਗੀਤ ਨੂੰ ਅੱਜ ਦੋਹਾਂ ਕਲਾਕਾਰਾਂ ਵੱਲੋਂ ਮੁਹਾਲੀ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਪਿਨ ਰਿਕਾਰਡਜ਼ ਦੇ ਹਰਦੀਪ ਸਿੰਘ ਚਾਂਦਪੁਰੀ ਵੀ  ਮੌਜੂਦ ਸਨ। ਦੋਵੇਂ ਕਲਾਕਾਰਾਂ ਅਤੇ ਸ੍ਰੀ ਚਾਂਦਪੁਰੀ ਨੇ ਇਸ ਮੌਕੇ ਦੱਸਿਆ ਕਿ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇਹ ਬਿਲਕੁਲ ਨਿਵੇਕਲਾ ਅਤੇ ਨਵਾਂ ਤਜਰਬਾ ਹੈ। ਉਨ੍ਹਾਂ ਦੱਸਿਆ ਇਸ ਗੀਤ ਵਿੱਚ ਦਰਸਾਇਆ ਗਿਆ ਹੈ ਕਿ ਪੰਜਾਬੀ ਸੱਭਿਆਚਾਰ ਬੋਤਸਵਾਨਾ ਦੇਸ਼ ਦੀ ਮਾਂ ਬੋਲੀ ਸ਼ੇਕਲਾਗਰੀ ਵਿੱਚ ਗਾਏ ਜਾਣ ਨਾਲ ਉਕਤ ਦੇਸ਼ ਵਿੱਚ ਪੰਜਾਬੀਆਂ ਦੇ ਸੁਭਾਅ, ਰਹਿਣ-ਸਹਿਣ ਤੇ ਸੱਭਿਆਚਾਰ ਦੀ ਮਕਬੂਲੀਅਤ ਵਧੇਗੀ।
ਉਨ੍ਹਾਂ ਦੱਸਿਆ ਕਿ ਗੀਤ ਦੇ ਫ਼ਿਲਮਾਂਕਣ ਵਿੱਚ ਦੋਹਾਂ ਦੇਸ਼ਾਂ ਦੇ ਕਲਾਕਾਰਾਂ ਨੇ ਰਲ ਕੇ ਕੰਮ ਕੀਤਾ ਹੈ ਤੇ ਇਹ ਸਾਰਾ ਪ੍ਰਾਜੈਕਟ ਇੱਕ ਸਾਲ ਵਿੱਚ ਮੁਕੰਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦਾ ਸੰਗੀਤ ਗੁਰਪ੍ਰੀਤ ਸ਼ਿਸ਼ ਵੱਲੋਂ ਦਿੱਤਾ ਗਿਆ ਹੈ ਤੇ ਗੀਤ ਨੂੰ ਗਾਇਕ ਏਕਮ ਮਾਣੂੰਕੇ ਨੇ ਖ਼ੁਦ ਲਿਖਿਆ ਹੈ। ਸੰਨੀ ਧੀਮਾਨ ਨੇ ਇਸ ਦਾ ਫ਼ਿਲਮਾਂਕਣ ਕੀਤਾ ਹੈ।

T & T Honda