You are here: Home / featured / ਅੰਗਦਾਨ: ਨੌਂ ਵਿਅਕਤੀਆਂ ਨੂੰ ਮਿਲੀ ਨਵੀਂ ਜ਼ਿੰਦਗੀ
ਅੰਗਦਾਨ: ਨੌਂ ਵਿਅਕਤੀਆਂ ਨੂੰ ਮਿਲੀ ਨਵੀਂ ਜ਼ਿੰਦਗੀ

ਅੰਗਦਾਨ: ਨੌਂ ਵਿਅਕਤੀਆਂ ਨੂੰ ਮਿਲੀ ਨਵੀਂ ਜ਼ਿੰਦਗੀ

ਪੀਜੀਆਈ ਦੇ ਇਤਿਹਾਸ ’ਚ ਉਪਲਬਧੀਆਂ ਦਾ ਇੱਕ ਹੋਰ ਨਵਾਂ ਪੰਨਾ ਜੁੜ ਗਿਆ ਹੈ। ਹਸਪਤਾਲ ਦੇ ਡਾਕਟਰਾਂ ਨੇ ਅੱਜ ਨੌ ਜਣਿਆਂ ਨੂੰ ਨਵੀਂ ਜ਼ਿੰਦਗੀ ਦਾ ਤੋਹਫ਼ਾ ਦਿੱਤਾ। ਹਰਿਆਣਾ ਦੇ ਦੋ ਦਾਨੀ ਪਰਿਵਾਰਾਂ ਵZ=ੱਲੋਂ ਆਪਣੇ ਮ੍ਰਿਤਕ ਬੱਚਿਆਂ ਦੇ ਅੰਗ ਦਾਨ ਕਰਨ ਨਾਲ ਨੌਂ ਵਿਅਕਤੀਆਂ ਨੂੰ ਮੁੜ ਜਿਊਣ ਦੀ ਉਮੀਦ ਮਿਲੀ ਹੈ। ਅਜੇ ਦੋ ਦਿਨ ਪਹਿਲਾਂ ਹੀ ਪੀਜੀਆਈ ਦੇ ਡਾਕਟਰਾਂ ਨੇ ਫੇਫੜੇ ਬਦਲ ਕੇ ਉੱਤਰੀ ਭਾਰਤ ਦਾ ਮੋਹਰੀ ਹਸਪਤਾਲ ਹੋਣ ਦਾ ਨਾਮਨਾ ਖੱਟਿਆ ਸੀ।
ਹਰਿਆਣਾ ਦੇ ਕੁਲਦੀਪ ਸਿੰਘ ਅਤੇ ਅਵਤਾਰ ਸਿੰਘ ਵੱਲੋਂ ਦਮ ਤੋੜਣ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਗ ਦਾਨ ਕਰਨ ਨਾਲ ਪੰਜ ਗੰਭੀਰ ਮਰੀਜ਼ਾਂ ਦਾ ਮੁੜ ਤੋਂ ਸਾਹ ਚੱਲਿਆ ਹੈ ਅਤੇ ਚਾਰ ਹੋਰਾਂ ਨੂੰ ਦੁਨੀਆਂ ਦੇਖਣ ਵਾਸਤੇ ਅੱਖਾਂ ਦੀ ਜੋਤ ਦਿੱਤੀ ਗਈ ਹੈ। ਦੋਵੇਂ ਅਵਤਾਰ ਸਿੰਘ ਅਤੇ ਕੁਲਦੀਪ ਸਿੰਘ ਸੜਕ ਹਾਦਸਿਆਂ ਵਿੱਚ ਗੰਭੀਰ ਜ਼ਖ਼ਮੀ ਹੋਏ ਸਨ ਅਤੇ ਦੋਹਾਂ ਨੇ ਪੀਜੀਆਈ ਵਿੱਚ ਹੀ ਇਕੋ ਦਿਨ ਆਖ਼ਰੀ ਸਾਹ ਲਿਆ ਸੀ।  ਦੋਵੇਂ ਪਰਿਵਾਰ ਹਸਪਤਾਲ ਦੇ ਡਾਕਟਰਾਂ ਵਲੋਂ ਪ੍ਰੇਰਨ ’ਤੇ ਅੰਗ ਦਾਨ ਕਰਨ ਲਈ ਰਜ਼ਾਮੰਦ ਹੋ ਗਏ। ਅਵਤਾਰ ਸਿੰਘ ਦੀ ਉਮਰ 68 ਸਾਲ ਅਤੇ ਕੁਲਦੀਪ ਸਿੰਘ ਦੇ 19 ਸਾਲ ਦੱਸੀ ਜਾ ਰਹੀ ਹੈ। ਪਰਿਵਾਰ ਵਲੋਂ ਸਹਿਮਤੀ ਦਿੰਦਿਆਂ ਹੀ  ਆਰਗਨ ਟ੍ਰਾਂਸਪਲਾਂਟ ਕਮੇਟੀ ਦੀ ਟੀਮ ਆਪਣੇ ਕੰਮ ਵਿੱਚ ਜੁੱਟ ਗਈ। ਮਾਹਿਰ ਡਾਕਟਰਾਂ, ਸਰਜਨਾਂ ਅਤੇ ਨਰਸਾਂ ਸਮੇਤ ਲੈਬਾਰਟਰੀ ਤਕਨੀਸ਼ਨਾਂ ਤੇ ਅਪਰੇਸ਼ਨ ਥੀਏਟਰ ਸਹਾਇਕਾਂ ਨੇ ਦਿਨ ਰਾਤ      ਕੰਮ ਕੀਤਾ।
ਅਵਤਾਰ ਸਿੰਘ ਅੰਬਾਲਾ ਜ਼ਿਲ੍ਹੇ ਦੇ ਪਿੰਡ ਜਨਸੂਈ ਦਾ ਰਹਿਣ ਵਾਲਾ ਸੀ। ਉਸ ਨਾਲ 11 ਜੁਲਾਈ ਨੂੰ ਹਾਦਸਾ ਹੋ ਗਿਆ ਸੀ। ਉਸ ਨੂੰ ਬਰੇਨ ਡੈਡ ਦੱਸਣ ਤੋਂ ਬਾਅਦ ਡਾਕਟਰਾਂ ਦੀ ਪ੍ਰੇਰਣਾ ਨਾਲ ਉਸ ਦਾ ਪਰਿਵਾਰ ਅੰਗਦਾਨ ਕਰਨ ਲਈ ਰਾਜ਼ੀ ਹੋ ਗਿਆ। ਕੁਲਦੀਪ ਸਿੰਘ ਦੀ ਕਹਾਣੀ ਵੀ ਇਸੇ ਨਾਲ ਰਲਦੀ ਮਿਲਦੀ ਹੈ। ਕੈਥਲ ਜ਼ਿਲ੍ਹੇ ’ਚ ਪੈਂਦੇ ਪਿੰਡ ਪਾਈ ਦਾ ਕੁਲਦੀਪ ਸਿੰਘ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਪਰਿਵਾਰ ਆਪਣੇ ਬੱਚੇ ਨੂੰ ਬਚਾਉਣ ਲਈ ਪੀਜੀਆਈ ਲੈ ਆਇਆ ਪਰ ਉਹ ਦਮ ਤੋੜ ਗਿਆ। ਦੋਹਾਂ ਮਿਤਕਾਂ ਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਅੰਗ ਦਾਨ ਕਰਨ ਲਈ ਹਾਮੀ ਭਰ ਦਿੱਤੀ। ਕੁਲਦੀਪ ਸਿੰਘ ਦੇ ਗੁਰਦੇ , ਜਿਗਰ ਅਤੇ ਅੱਖਾਂ ਟ੍ਰਾਂਸਪਲਾਂਟ ਕਰ ਦਿੱਤੀਆਂ ਗਈਆਂ ਸਨ। ਅਵਤਾਰ ਸਿੰਘ ਦੀ ਜਿਗਰ ਅਤੇ ਅੱਖਾਂ ਹੀ ਦੂਜਿਆਂ ਦੇ ਕੰਮ ਆ ਸਕੀਆਂ ਹਨ।
ਆਰਗਨ ਟ੍ਰਾਂਸਪਲਾਂਟ ਕਮੇਟੀ ਦੇ ਇੰਚਾਰਜ ਡਾ. ਵਿਪਨ ਕੌਸ਼ਲ ਕਹਿੰਦੇ ਹਨ ਕਿ ਉਹ ਦੋਹਾਂ ਪਰਿਵਾਰਾਂ ਦੀ ਸੋਚ ਨੂੰ ਸਲਾਮ ਕਰਦੇ ਹਨ। ਉਨਾਂ ਨੇ ਸਹਿਯੋਗ ਦੇਣ ਲਈ ਹਰਿਆਣਾ ਪੁਲੀਸ ਦੀ ਵੀ ਧੰਨਵਾਦ ਕੀਤਾ।

T & T Honda