You are here: Home / featured / ਘੱਗਰ ਵਿੱਚ ਘਟਿਆ ਸਾਫ਼ ਪਾਣੀ; ਪ੍ਰਦੂਸ਼ਣ ਵਧਿਆ
ਘੱਗਰ ਵਿੱਚ ਘਟਿਆ ਸਾਫ਼ ਪਾਣੀ; ਪ੍ਰਦੂਸ਼ਣ ਵਧਿਆ

ਘੱਗਰ ਵਿੱਚ ਘਟਿਆ ਸਾਫ਼ ਪਾਣੀ; ਪ੍ਰਦੂਸ਼ਣ ਵਧਿਆ

ਇਥੋਂ ਲੰਘ ਰਹੀ ਘੱਗਰ ਨਦੀ ਦੂਸ਼ਿਤ ਹੋ ਚੁੱਕੀ ਹੈ। ਨਦੀ ਵਿੱਚ ਕਿਸੇ ਵੇਲੇ ਪਹਾੜਾਂ ਤੋਂ ਸਾਫ ਪਾਣੀ ਵਗਦਾ ਸੀ ਜਿਸ ਨੂੰ ਲੋਕ ਖੇਤਾਂ ਵਿੱਚ ਸਿੰਜਾਈ ਤੋਂ ਇਲਾਵਾ     ਪੀਣ ਲਈ ਵਰਤਦੇ ਸਨ। ਹੁਣ ਪਹਾੜਾਂ ਵਿੱਚੋਂ ਕੁਦਰਤੀ ਪਾਣੀ ਦੀ ਮਾਤਰਾ ਘਟਦੀ ਜਾ ਰਹੀ ਹੈ ਤੇ ਪ੍ਰਦੂਸ਼ਿਤ ਪਾਣੀ ਦੀ ਮਾਤਰਾ ਵਧਦੀ ਜਾ ਰਹੀ ਹੈ। ਇਸੇ ਪ੍ਰਦੂਸ਼ਿਤ ਪਾਣੀ ਨਾਲ ਇਲਾਕੇ ਦੇ ਕਿਸਾਨ ਆਪਣੀ ਫਸਲਾਂ ਦੀ ਸਿੰਜਾਈ ਕਰ ਰਹੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਨਿਕਲਣ ਵਾਲੀ ਘੱਗਰ ਨਦੀ ਚਿਰਾਂ ਤੋਂ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਸਿੰਜਾਈ ਵਿਭਾਗ ਅਨੁਸਾਰ 956 ਮੋਟਰਾਂ ਰਾਹੀਂ ਕਿਸਾਨ ਇਥੋਂ ਪਾਣੀ ਲੈ ਕੇ ਸਿੰਜਾਈ ਕਰ ਰਹੇ ਹਨ। ਹੁਣ ਇਹ ਪਾਣੀ ਫਸਲਾਂ ਲਈ ਵਰਤੋਂ ਕਰਨਾ ਖਤਰਨਾਕ ਹੋ ਗਿਆ ਹੈ। ਪਾਣੀ ਪੂਰੀ ਤਰਾਂ ਪ੍ਰਦੂਸ਼ਿਤ ਹੋਣ ਕਾਰਨ ਇਸ ਦਾ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਆਮ ਦਿਨਾਂ ਵਿੱਚ ਇਸ ਨਦੀ ਵਿੱਚ ਕੁਦਰਤੀ ਪਾਣੀ ਨਾਂ ਮਾਤਰ ਹੁੰਦਾ ਹੈ। ਪੰਚਕੂਲਾ, ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ, ਡੇਰਾਬਸੀ ਅਤੇ ਹੋਰਨਾਂ ਰਿਹਾਇਸ਼ੀ ਸ਼ਹਿਰਾਂ ਤੇ ਪਿੰਡਾਂ ਦਾ ਦੂਸ਼ਿਤ ਪਾਣੀ ਇਸ ਨਦੀ ਵਿੱਚ ਡਿੱਗਦਾ ਹੈ। ਰਿਹਾਇਸ਼ੀ ਖੇਤਰਾਂ ਤੋਂ ਇਲਾਵਾ ਇਲਾਕੇ ਵਿੱਚ ਸਥਿਤ ਫੈਕਟਰੀਆਂ ਦਾ ਕੈਮੀਕਲਨੁਮਾ ਤੇ ਜ਼ਹਿਰੀਲਾ ਪਾਣੀ ਵੀ ਨਦੀ ਵਿੱਚ ਪੈ ਰਿਹਾ ਹੈ।

ਟਰੀਟਮੈਂਟ ਪਲਾਂਟ ਲਾਉਣ ਦੀ ਹਦਾਇਤ

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਐਸ.ਐਸ. ਮਠਾਰੂ ਅਨੁਸਾਰ ਘੱਗਰ ਨਦੀ ਵਿੱਚ ਦੂਸ਼ਿਤ ਪਾਣੀ ਸੁੱਟਣ ’ਤੇ ਪਾਬੰਦੀ ਲਾਈ ਹੋਈ ਹੈ। ਜਿਨ੍ਹਾਂ ਥਾਵਾਂ ’ਤੇ ਪ੍ਰਦੂਸ਼ਿਤ ਪਾਣੀ ਹੈ, ਉਥੇ ਸੀਵਰੇਜ ਟਰੀਟਮੈਂਟ ਪਲਾਂਟ ਲਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਕੁੱਝ ਥਾਵਾਂ ’ਤੇ ਟਰੀਟਮੈਂਟ ਪਲਾਂਟ ਲੱਗ ਵੀ ਚੁੱਕੇ ਹਨ ਤੇ ਬਾਕੀ ਨਗਰ ਕੌਂਸਲਾਂ, ਨਿਗਮਾਂ ਤੇ ਪਿੰਡਾਂ ਨੂੰ ਅਜਿਹੇ ਪਲਾਂਟ ਲਾਉਣ ਦੀ ਹਦਾਇਤ ਕੀਤੀ ਗਈ ਹੈ।

T & T Honda